World ਤਿੰਨ ਆਸਟ੍ਰੇਲਾਈ ਨਾਗਰਿਕ ਈਰਾਨ ਦੀ ਹਿਰਾਸਤ ‘ਚ

ਤਿੰਨ ਆਸਟ੍ਰੇਲਾਈ ਨਾਗਰਿਕ ਈਰਾਨ ਦੀ ਹਿਰਾਸਤ ‘ਚ

ਸਿਡਨੀ  : ਆਸਟ੍ਰੇਲੀਆ ਦੀ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਤਿੰਨ ਨਾਗਰਿਕਾਂ ਨੂੰ ਈਰਾਨ ਨੇ ਹਿਰਾਸਤ ‘ਚ ਲੈ ਰੱਖਿਆ ਹੈ। ਵਿਦੇਸ਼ ਮਾਮਲੇ ਦੇ ਬੁਲਾਰੇ ਨੇ ਦੱਸਿਆ ਕਿ ਤਿੰਨਾਂ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਰਕਾਰ ਮਦਦ ਮੁਹਈਆ ਕਰਵਾ ਰਹੀ ਹੈ। ਤਿੰਨ ‘ਚੋਂ ਦੋ ਮਹਿਲਾਵਾਂ ਹਨ ਜਿਹੜੀ ਬਰਤਾਨਵੀ ਮੂਲ ਦੀਆਂ ਆਸਟ੍ਰੇਲੀਆਈ ਨਾਗਰਿਕ ਹਨ। ਦੋਵੇਂ ਤਹਿਰਾਨ ਦੀ ਏਵਿਨ ਜੇਲ੍ਹ ‘ਚ ਬੰਦ ਹਨ। ਇਨ੍ਹਾਂ ‘ਚੋਂ ਇਕ ਮਹਿਲਾ ਦੇ ਬੁਆਏਫਰੈਂਡ ਨੂੰ ਵੀ ਫੜਿਆ ਗਿਆ ਹੈ। ਈਰਾਨ ‘ਚ ਆਸਟ੍ਰੇਲੀਆਈ ਨਾਗਰਿਕਾਂ ਨੂੰ ਹਿਰਾਸਤ ‘ਚ ਲਏ ਜਾਣ ਦੀ ਖ਼ਬਰ ਆਸਟ੍ਰੇਲੀਆ ਦੇ ਉਸ ਐਲਾਨ ਤੋਂ ਬਾਅਦ ਆਈ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਈਰਾਨ ਨਾਲ ਲੱਗੇ ਹੋਮੁਰਜ ਸਟ੍ਰੇਟ ‘ਚ ਜਹਾਜ਼ਾਂ ਦੀ ਸੁਰੱਖਿਆ ਲਈ ਅਮਰੀਕਾ ਨੂੰ ਫ਼ੌਜੀ ਮਦਦ ਦੇਵੇਗਾ।

ਸਿੱਖਿਆ ਖੇਤਰ ਨਾਲ ਜੁੜੀ ਇਕ ਮਹਿਲਾ ਪਿਛਲੇ ਕੁਝ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਹੈ। ਦੂਜੀ ਮਹਿਲਾ ਬੁਆਏਫਰੈਂਡ ਨਾਲ ਈਰਾਨ ਦੇ ਇਕ ਫ਼ੌਜੀ ਅਦਾਰੇ ਨੇੜੇ ਹੁਣੇ ਹੀ ਫੜੀ ਗਈ। ਦੋਵੇਂ ਏਸ਼ੀਆ ਘੁੰਮਣ ਨਿਕਲੇ ਸਨ। ਬੁਲਾਰੇ ਨੇ ਮਾਮਲੇ ‘ਚ ਰਾਜ਼ਦਾਰੀ ਕਾਇਮ ਰੱਖਣ ਦੇ ਲਿਹਾਜ਼ ਨਾਲ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Previous articleਬਲੋਚ ਮਨੁੱਖੀ ਅਧਿਕਾਰ ਆਗੂ ਨੇ ਖੋਲ੍ਹੀ ਪਾਕਿ ਦੀ ਪੋਲ, ਕਿਹਾ- ਬਲੋਚ ਲੋਕਾਂ ਦੀਆਂ ਕੀਤੀਆਂ ਹੱਤਿਆਵਾਂ
Next articleChina launches three new satellites