ਤਣਾਅ ਨਹੀਂ ਤਿਆਰੀ ਨਾਲ ਦਿਓ ਪ੍ਰੀਖਿਆ

ਹਰਪ੍ਰੀਤ ਸਿੰਘ ਬਰਾੜਬਠਿੰਡਾ

ਬੱਚਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਆ ਗਈਆਂ ਹਨ।ਜਦੋਂ ਤੋਂ ਇਹ ਤਰੀਕਾਂ ਤੈਅ ਹੁੰਦੀਆਂ ਹਨ, ੳਦੋਂ ਤੋਂ ਹੀ ਵਿਦਿਆਰਥੀਆਂ ਵਿੱਚ ਘਬਰਾਹਟ, ਬੇਚੈਨੀ, ਡਰ ਲੱਗਣਾ ਆਦਿ ਸਮੱਸਿਆਵਾਂ ਮਹਿਸੂਸ ਕਰਨਾ ਆਮ ਗੱਲ ਹੈ। ਸਕੂਲਾਂ ਦੇ ਸਾਲਾਨਾ ਅਤੇ ਬੋਰਡ ਦੇ ਪੇਪਰ ਨਜਦੀਕ ਆਉਂਦੇ ਹੀ ਅਕਸਰ ਬੱਚਿਆਂ ਅਤੇ ਨੌਜੁਆਨਾਂ ਦੇ ਦਿਲਾਂ ‘ਚ ਉਲਝਣਾ ਅਤੇ ਕਈ ਤਰ੍ਹਾਂ ਦੇ ਸ਼ੱਕ ਵਧ ਜਾਂਦੇ ਹਨ। ਸਾਲ ਭਰ ਪੜ੍ਹਾਈ ਕਰਨ ਦੇ ਬਾਵਜੂਦ ਵੀ ਜਿਆਦਾਤਰ ਬੱਚੇ ਇਨ੍ਹੀਂ ਦਿਨੀ ਤਣਾਅ ‘ਚ ਆ ਜਾਂਦੇ ਹਨ, ਕਿਤੇ ਨੰਬਰ ਘੱਟ ਨਾ ਹੋਣ, ਮਾਪਿਆਂ ਦੀਆਂ ੳਮੀਦਾਂ ਨਾ ਟੁੱਟ ਜਾਣ ਜਾਂ ਪਸੰਦੀਦਾ ਵਿਸ਼ੇ ਨਾ ਮਿਲ ਪਾਏ ਤਾਂ? ਅਜਿਹੇ ਕਈ ਸਵਾਲ ਦਿਨ-ਰਾਤ ਬੱਚਿਆਂ ਦੇ ਦਿਲ ਨੂੰ ਘੇਰੀ ਰੱਖਦੇ ਹਨ। ਅਖਬਾਰਾਂ ਅਤੇ ਟੀ.ਵੀ. ਚੈਨਲਾਂ ‘ਚ ਆਏ ਦਿਨ ਅਜਿਹੀਆਂ ਖਬਰਾਂ ਵੀ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹਨ ਜਿਵੇਂ ਕੀ ਘੱਟ ਨੰਬਰ ਆਉਣ ਦੇ ਕਾਰਨ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਜਾਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਸਭ ਗੱਲਾਂ ਬੇਈਮਾਨੀ ਲੱਗਦੀਆਂ ਹਨ, ਜਦੋਂ ਬੱਚੇ ਨੂੰ ਆਪਣੀ ਪੜ੍ਹਾਈ ਅਤੇ ਆਪਣੇ-ਆਪ ‘ਤੇ ਭਰੋਸਾ ਹੋਵੇ। ਖਾਣ-ਪੀਣ, ਖੇਡਾਂ ਅਤੇ ਪੜ੍ਹਾਈ ਦਾ ਬਿਹਤਰ ਤਾਲਮੇਲ ਬਣਾ ਕੇ ਤੁਸੀਂ ਆਪਣੇ ਬੱਚੇ ਦੇ ਇਮਤਿਹਾਨਾਂ ਦੇ ਮੌਸਮ ਦਾ ਵੀ ਭਰਪੂਰ ਆਨੰਦ ਲੈ ਸਕਦੇ ਹੋਂ। ਜੇਕਰ ਤੁਸੀਂ ਇਸ ਸਮੇਂ ਦਾ ਬਾਖੂਬੀ ਮੁਕਾਬਲਾ ਕਰ ਲਿਆ ਤਾਂ ਤੁਹਾਡੇ ਬੱਚੇ ਦੇ ਭਵਿਖ ਦੀ ਸਿਹਤ ਵੀ ਦਰੁੱਸਤ ਹੋ ਜਾਵੇਗੀ। ਜਿਵੇਂ ਹਰ ਮੌਸਮ ‘ਚ ਬੱਚਿਆਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਹੁੰਦੀਆਂ ਹਨ, ੳਸੇ ਤਰ੍ਹਾਂ ਇਮਤਿਹਾਨਾਂ ਦਾ ਮੌਸਮ ਵੀ ਤੁਹਾਡੇ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਨਾਜੁਕ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਸਮੇਂ ਦੇ ਨਾਲ ਨਾਲ ਆਪਣੇੇ ਬੱਚੇ ‘ਤੇ ਖਾਸ ਧਿਆਨ ਦੇਂ ਦੀ ਜਰੂਰਤ ਹੈ।

ਖਾਣ-ਪੀਣ ‘ਤੇ ਦਿਓ ਪੂਰਾ ਧਿਆਨ – ਆਮ ਤੌਰ ‘ਤੇ ਇਮਤਿਹਾਨਾਂ ਦੇ ਦਿਨਾਂ ‘ਚ ਬੱਚੇ ਠੀਕ ਢੰਗ ਨਾਲ ਖਾਣਾ ਨਹੀਂ ਖਾਂਦੇ ਅਤੇ ਖਾਣਾ ਪੀਣਾ ਘੱਟ ਕਰ ਦੇਣਾ ਤੁਹਾਡੇ ਬੱਚੇ ਲਈ ਨੁਕਸਾਨਦਾਇਕ ਹੋਵੇਗਾਾ। ਸਮੇਂ ‘ਤੇ ਪੌਸ਼ਟਿਕ ਆਹਾਰ ਲੈਣ ਨਾਲ ਪੜ੍ਹਾਈ ‘ਚ ਮਨ ਲੱਗਿਆ ਰਹਿੰਦਾ ਹੈ ਅਤੇ ਕਿਸੇ ਤਰ੍ਰਾਂ ਦਾ ਤਣਾਅ ਵੀ ਨਹੀਂ ਹੁੰਦਾ। ਇਨ੍ਹਾਂ ਦਿਨੀਂ ਜਿਆਦਾ ਮਸਾਲੇ ਵਾਲੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਸਾਲੇਦਾਰ ਪਦਾਰਥਾਂ ਦੇ ਪ੍ਰਯੋਗ ਨਾਲ ਪਾਚਣ ਤੰਤਰ ‘ਚ ਸਮੱਸਿਆ ਆੳਂਦੀ ਹੈ ਅਤੇ ਦਿਮਾਗ ਵੀ ਸੁਸਤ ਰਹਿੰਦਾ ਹੈ। ਚਾਹ ਅਤੇ ਕੌਫੀ ਦੇ ਸੇਵਨ ਤੋਂ ਵੀ ਬਚਣਾ ਚਾਹੀਦਾ ਹੈ । ਚਾਹ ਅਤੇ ਕੌਫ਼ੀ ਨਾਲ ਦਿਮਾਗ ਉਤੇਜਿੱਤ ਤਾਂ ਹੁੰੰਦਾ ਹੈ ਪਰ ਬਾਅਦ ‘ਚ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਅਤੇ ਪੜ੍ਹਾਈ ਲਿਖਾਈ ਦਾ ਪੂਰਾ ਪ੍ਰੋਗਰਾਮ ਵਿਗੜ ਜਾਂਦਾ ਹੈ। ਪ੍ਰੀਖਿਆਵਾਂ ਦੇ ਦਿਨਾਂ ‘ਚ ਵਿਦਿਆਰਥੀਆਂ ਨੂੰ ਰੋਜ ਦੋ ਲੀਟਰ ਤਰਲ ਪਦਾਰਥ ਲੈਣਾ ਚਾਹੀਦਾ ਹੈ । ਇਸ ਨਾਲ ਪੇਟ ਅਤੇ ਦਿਮਾਗ ਦੋਨੋਂ ਤਰੋਤਾਜਾ ਰਹਿੰਦੇ ਹਨ, ਨਤੀਜਨ ਤੁਹਾਡੇ ਬੱਚੇ ਦਾ ਦਿਲ-ਦਿਮਾਗ ਪੜ੍ਹਾਈ ਨਹੀ ਤਿਆਰ ਰਹਿੰਦਾ ਹੈ।

ਨੀਂਦ ਨੂੰ ਵੀ ਦਿਓ ਪੂਰਾ ਸਮਾਂ —ਇਮਤਿਹਾਨਾਂ ਦੇ ਦਿਨਾਂ ‘ਚ ਬੱਚਿਆਂ ਨੂੰ ਜਿਆਦਾ ਦੇਰ ਤੱਕ ਜਾਗਣਾ ਨਹੀਂ ਚਾਹੀਦਾ। ਇਸ ਨਾਲ ਸਰੀਰਕ ਅਤੇ ਮਾਨਸਿਕ ਰੂਪ ‘ਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਨ੍ਹੀ ਦਿਨੀਂ ਪੜ੍ਹਾਈ ‘ਚ ਇਕਾਗਰਤਾ ਬਣਾਈ ਰੱਖਣ ਤੋਂ ਪ੍ਰੀਖਿਆ ਦੇ ਤਣਾਅ ਤੋਂ ਬਚਾਅ ਲਈ ਪੂਰੀ ਨੀਂਦ ਲੈਣੀ ਚਾਹੀਦੀ ਹੈ। ਨੀਂਦ ਪੂਰੀ ਨਾ ਹੋਣ ਨਾਲ ਤੁਹਾਡੇ ਬੱਚੇ ਦਾ ਦਿਮਾਗ ਚਿੜਚਿੜਾ ਹੋ ਜਾਵੇਗਾ।

ਕਸਰਤ ਨਾਲ ਹੋ ਜਾਓ ਤਰੋਤਾਜਾ — ਪ੍ਰੀਖਿਆ ਦੀ ਤਿਆਰੀ ਦੌਰਾਨ ਇੱਥ ਹੀ ਥ੍ਹਾਂ ‘ਤੇ ਲਗਾਤਾਰ ਬੈਠੇ ਰਹਿਣ ਕਾਰਨ ਸ਼ਰੀਰ ਦੇ ਨਾਲ ਨਾਲ ਦਿਮਾਗ ਵੀ ਸੁਸਤ ਹੋ ਜਾਂਦਾ ਹੈ। ਇਸਦਾ ਸਿੱਧਾ ਅਸਰ ਪੜ੍ਹਾਈ ‘ਤੇ ਪੈਂਦਾ ਹੈ। ਇਸ ਲਈ ਪੜ੍ਹਾਈ ਦੇ ਵਿਚਕਾਰ ਵਿਰਾਮ (ਬਰੇਕ) ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਪੜ੍ਹਾਈ ‘ਚ ਪੂਰਾ ਮਨ ਲੱਗਦਾ ਹੈ ।ਕਸਰਤ ਦੇ ਨਾਲ-ਨਾਲ ਜੇਕਰ ਪ੍ਰਾਣਾਯਾਮ ਅਤੇ ਮੈਡੀਟੇਸ਼ਨ ਵੀ ਕਰ ਲਿਆ ਜਾਵੇ ਤਾਂ ਇਸ ਨਾਲ ਵੀ ਕਾਡੀ ਨਾਭ ਹੁੰਦਾ ਹੈ।

ਸਮਾਂ ਸਾਰਣੀ ਬਣਾਓ — ਪ੍ਰੀਖਿਆ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੀ ਤਿਆਰੀ ਦੇ ਲਈ ਯੋਜਨਾਬੰਦ ਤਰੀਕੇ ਨਾਲ ਜੁਟ ਜਾਣਾ ਚਾਹੀਦਾ ਹੈ। ਇਸ ਨਾਲ ਸਾਰੇ ਵਿਸ਼ਿਆਂ ਲਈ ਬਰਾਬਰ ਦੀ ਤਿਆਰੀ ਤਾਂ ਕੀਤੀ ਜਾ ਸਕਦੀ ਹੈ ਨਾਲ ਹੀ ਪ੍ਰੀਖਿਆ ਦਾ ਤਣਾਅ ਵੀ ਘੱਟ ਹੋ ਜਾਂਦਾ ਹੈ। ਹਰ ਵਿਸ਼ੇ ਨੂੰ ਚੰਗਾ ਸਮਾਂ ਦੇਣ ਅਤੇ ਸਹੀ ਤਰੀਕੇ ਨਾਲ ਸਮੇਂ ਦੀ ਵੰਡ ਕਰਕੇ ਪੜਨ ਨਾਲ ਚੰਗੇ ਨੰਬਰ ਆਉਂਦੇ ਹਨ।ਤਣਾਅ ‘ਤੇ ਕਾਬੂ ਰੱਖਣ ਨਾਲ ਪੜ੍ਹਾਈ ‘ਚ ਨਿਖਾਰ ਆਉਂਦਾ ਹੈ।

ਜ਼ਰੂਰੀ ਨਹੀਂ ਚੌਵੀ ਘੰਟੇ ਪੜ੍ਹਨਾ — ਇਮਤਿਹਾਨਾਂ ਦੌਰਾਨ ਦਿਨ-ਰਾਤ ਪੜ੍ਹਾਈ ਕਰਨਾ ਜਰੂਰੀ ਨਹੀਂ ਹੈ, ਪੜ੍ਹਾਈ ਦੌਰਾਨ ਘੰਟਿਆ ਤੋਂ ਜਿਆਦਾ ਇਕਾਗਰਤਾ ਅਹਿਮ ਹੈ। ਤੁਸੀਂ ਆਪਣੇ ਬੱਚੇ ਦੇ ਪਿੱਛੇ ਹੀ ਨਾ ਪਏ ਰਹੋ, ਉਸ ਨੂੰ ਦਿਨ ਰਾਤ ਪੜ੍ਹਨ ਲਈ ਪ੍ਰੇਸ਼ਾਨ ਨਾ ਕਰੋ। ਆਪਣੇ ਬੱਚੇ ਨੂੰ ਉਸਦੀ ਕਾਬਲੀਅਤ ਮੁਤਾਬਕ ਹੀ ਪੜ੍ਹਨ ਦਿਓ। ਬੱਸ ਤੁਸੀਂ ਇਸ ਗੱਲ ‘ਤੇ ਧਿਆਨ ਦਿਓ ਕਿ ਉਹ ਜਿੰਨਾਂ ਪੜ੍ਹੇ ਇਮਾਨਦਾਰੀ ਨਾਲ ਪੜ੍ਹੇ। ਪ੍ਰੀਖਿਆ ਦੇ ਦੌਰਾਨ ਸਾਰੇ ਵਿਦਿਆਰਥੀ ਸਮਾਂ – ਸਾਰਣੀ ਬਣਾੳਂਦੇ ਹਨ ਪਰ ਜਿਆਦਾਤਰ ਬੱਚੇ ਇਸ ਦੀ ਪਾਲਣਾ ਨਹੀਂ ਕਰਦੇ। ਸਮਾਂ ਸਾਰਣੀ ਦੇ ਅਨੁਸਾਰ ਪੜ੍ਹਨ ਨਾਲ ਵਿਦਿਆਰਥੀ ਸਾਰੇ ਵਿਸ਼ਿਆਂ ‘ਤੇ ਧਿਆਨ ਤਾਂ ਦੇ ਹੀ ਸਕਦੇ ਹਨ ਨਾਲ ਹੀ ਉਨ੍ਹਾਂ ਨੂੰ ਆਰਾਮ ਕਰਨ ਦਾ ਸਮਾਂ ਵੀ ਮਿਲ ਜਾਂਦਾ ਹੈ। ਇਸ ਦਾ ਇੱਕ ਫਾਹਿਦਾ ਇਹ ਹੋਵੇਗਾ ਕਿ ਬੱਚਿਆਂ ਨੂੰ ਪੜ੍ਹਾਈ ਬੋਰ ਨਹੀਂ ਲੱਗੇਗੀ।

ਮਾਪਿਆਂ ਲਹੀ ਵੀ ਹੈ ਪ੍ਰੀਖਿਆ ਦੀ ਘੜੀ — ਇਸ ਸਮਾਂ ਮਾਪਿਆਂ ਲਈ ਵੀ ਪ੍ਰੀਖਿਆ ਵਾਂਗ ਹੀ ਹੁੰਦਾ ਹੈ ।ਬੱਚਿਆਂ ਦਾਂ ਮਨੋਬਲ ਬਣਾਏ ਰੱਖਣ ਲਈ ਮਾਂ-ਬਾਪ ਦੀ ਅਹਿਮ ਭੁਮਿਕਾ ਹੁੰਦੀ ਹੈ। ਮਾਪਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਲਾਪਰਵਾਹ ਤਾਂ ਨਹੀਂ ਹੋ ਰਿਹਾ। ਬੱਚੇ ਦੇ ਸਿਰ ‘ਤੇ ਪੜ੍ਹਾਈ ਦਾ ਵਾਧੂ ਭਾਰ ਨਹੀਂ ਆਉਣਾ ਚਾਹੀਦਾ, ਇਸ ਨਾਲ ਪ੍ਰੀਖਿਆ ‘ਤੇ ਅਸਰ ਪੈ ਸਕਦਾ ਹੈ।

ਕੁਝ ਹੋਰ ਧਿਆਨ ਦੇਣ ਯੋਗ ਗੱਲਾਂ —
• ਪ੍ਰੀਖਿਆ ਨੂੰ ਜੀਵਨ ਦਾ ਹਿੱਸਾ ਮੰਨੋ
• ਲੰਬੀ ਪੜ੍ਹਾਈ ਦੀ ਥ੍ਹਾਂ ਛੋਟੇ ਛੋਟੇ ਵਕਫੇ ਲੈ ਕੇ ਪੜ੍ਹੋ।
• ਵੱਡੀਆਂ ਕਿਤਾਬਾਂ ਦੀ ਥਾਂ ਨੋਟਸ ਬਣਾਓ
• ਪੇਪਰਾਂ *ਚ ਦੂਜਿਆਂ ਦੀ ਨਕਲ ਨਾ ਕਰੋ, ਆਪਣੀ ਕਾਬਲੀਅਤ ਦੇ ਅਨੁਸਾਰ ਜਵਾਬ ਦਿਓ।
• ਸਮੇਂ ਤੋਂ ਪਹਿਲਾਂ ਪ੍ਰੀਖਿਆ ਹਾਲ ਤੱਕ ਪਹੁੰਚੋ।
• ਹੜਬੜਾਹਟ *ਚ ਪੇਪਰ ਨਾ ਦਿਓ।
• ਸਵਾਲ ਦੇ ਜਵਾਬ ਮੁਤਾਬਿਕ ਹੀ ਪ੍ਰਸ਼ਨ ਦਾ ਸਮਾਂ ਨਿਰਧਾਰਤ ਕਰੋ।
• ਵਿਸ਼ੇਸ਼ ਬਿੰਦੂਆਂ ਨੂੰ ਅੰਡਰਲਾਈ ਜਰੂਰ ਕਰੋ।
• ਜਮਾਤੀਆਂ ਨਾਲ ਸਮੂਹ ਬਣਾ ਕੇ ਵਿਸ਼ੇ ਬਾਰੇ ਚਰਚਾ ਕਰੋ।
• ਪੇਪਰ ਤੋਂ ਇੱਕ ਦਿਨ ਪਹਿਲਾਂ ਪੂਰੇ ਸਿਲੇਬਸ ਨੂੰ ਜਰੂਰ ਦੁਹਰਾਓ
• ਪੇਪਰ ਸਬੰਧੀ ਲੋੜੀਂਦੀ ਸਮੱਗਰੀ ਨੂੰ ਇੱਕ ਦਿਨ ਪਹਿਲਾਂ ਹੀ ਤਿਆਰ ਕਰ ਲਵੋ।
• ਅਧਿਆਪਕਾਂ ਨਾਲ ਤਾਲਮੇਲ ਬਣਾ ਕੇ ਰੱਖੋ ਅਤੇ ਕੋਈ ਵੀ ਮੁਸ਼ਕਲ ਬੇਝਿਜਕ ਪੁੱਛੋ।

 

Previous articleਰਾਜਨੀਤੀ ਵਿਚ ਜਾਤੀਵਾਦ ਤੇ ਪਰਿਵਾਰਵਾਦ ਕਦੋਂ ਖਤਮ ਹੋਵੇਗਾ?
Next articleਪੁਰਾਣੇ ਦਿਨਾਂ ਨੂੰ ਯਾਦ ਕਰਕੇ ਧਰਮਿੰਦਰ ਹੋਏ ਭਾਵੁਕ, ਰਿਐਲਿਟੀ ਸ਼ੋਅ ਦੇ ਸੈੱਟ ”ਤੇ ਕੀਤਾ ਵੱਡਾ ਖੁਲਾਸਾ