ਢਾਡੀ ਮਨਜੀਤ ਸਿੰਘ ਰਾਹੀ ਪ੍ਰਧਾਨ ਨਿਯੁਕਤ

ਨੂਰਪੁਰ ਬੇਦੀ (ਸਮਾਜਵੀਕਲੀ) :  ਗੁਰਦਵਾਰਾ ਸ਼ਹੀਦਾਂ ਸਿੰਘ ਬੇਈਹਾਰਾ ਵਿਚ ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੀ ਮੀਟਿੰਗ ਸਭਾ ਦੇ ਸਰਪ੍ਰਸਤ ਸੱਜਣ ਸਿੰਘ ਅਤੇ ਪ੍ਰਧਾਨ ਬਲਬੀਰ ਸਿੰਘ ਬੀਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪੰਥ ਪ੍ਰਸਿੱਧ ਢਾਡੀ ਮਨਜੀਤ ਸਿੰਘ ਰਾਹੀ ਮਜਾਰੇ ਵਾਲੇ ਨੂੰ ਸਰਕਲ ਨੰਗਲ ਦਾ ਪ੍ਰਧਾਨ, ਜਦਕਿ ਸਰਪ੍ਰਸਤ ਜਸਵੰਤ ਸਿੰਘ ਬੈਂਸ ਬਣੇ।

ਮੁੱਖ ਸਲਾਹਕਾਰ ਜਸਵੰਤ ਸਿੰਘ ਗਰੇਵਾਲ, ਚੇਅਰਮੈਨ ਸਵਰਨ ਸਿੰਘ ਭੱਲੜੀ, ਮੀਤ ਪ੍ਰਧਾਨ ਦਿਲਬਾਗ ਸਿੰਘ ਅਤੇ ਗੁਰਮੀਤ ਸਿੰਘ, ਜਨਰਲ ਸਕੱਤਰ ਹਰਜਾਪ ਸਿੰਘ, ਮੀਡੀਆ ਸਲਾਹਕਾਰ ਤਰਸੇਮ ਸਿੰਘ ਬੇਲਾ, ਪ੍ਰਚਾਰ ਸਕੱਤਰ ਚੰਨਣ ਸਿੰਘ ਭਨਾਮ, ਖਾਨਜਚੀ ਹਰਜਿੰਦਰ ਸਿੰਘ ਐਲਗਰਾਂ ਤੇ ਸ੍ਰੀ ਆਨੰਦਪੁਰ ਸਾਹਿਬ ਇਕਾਈ ਦੇ ਸਰਪ੍ਰਸਤ ਕਰਮ ਸਿੰਘ, ਪ੍ਰਧਾਨ ਕੁਲਵੰਤ ਸਿੰਘ ਸੈਦਪੁਰ, ਚੇਅਰਮੈਨ ਕਿਸ਼ੋਰ ਸਿੰਘ ਬੰਗੜ, ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਸਰਾਂ, ਮੁੱਖ ਸਲਾਹਕਾਰ ਅਵਤਾਰ ਸਿੰਘ ਮਾਧੋਪੁਰ, ਮੀਤ ਪ੍ਰਧਾਨ ਦਲੇਰ ਸਿੰਘ ਕਲਵਾਂ, ਪ੍ਰੋਪੋਗੰਡਾ ਸਕੱਤਰ ਮਹਾਂ ਸਿੰਘ ਡੂਮੇਵਾਲ, ਪ੍ਰਚਾਰ ਸਕੱਤਰ ਗਰਚੇਤ ਸਿੰਘ ਬੇਂਈਹਾਰਾ, ਖਜਾਨਚੀ ਦਲੇਰ ਸਿੰਘ ਡੂਮੇਵਾਲ, ਕੇਸਰ ਸਿੰਘ ਡੂਮੇਵਾਲ, ਹਰਮੇਸ਼ ਸਿੰਘ ਅਮਰਪੁਰ ਬੇਲਾ, ਜਸਵਿੰਦਰ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਨੂੰ ਮੈਂਬਰ ਚੁਣਿਆ ਗਿਆ।

Previous articleਬਠਿੰਡਾ ਦੀ ਪੰਜਾਬ ਕੇਂਦਰੀ ਯੂਨੀਵਰਸਿਟੀ ਦੀਆਂ ਆਨਲਾਈਨ ਪ੍ਰੀਖਿਆਵਾਂ ਰੱਦ
Next articleਅਟਾਰੀ ਸਰਹੱਦ ਦੇ ਫੁੱਲ ਬਾਡੀ ਟਰੱਕ ਸਕੈਨਰ ਦਾ ਟਰਾਇਲ ਫੇਲ੍ਹ