ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ’ਤੇ ਟਰੰਪ ਵੱਲੋਂ ਕੀਤੀ ‘ਨਸਲੀ’ ਟਿੱਪਣੀ ਦੀ ਆਲੋਚਨਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਗਤੀਸ਼ੀਲ ਮਹਿਲਾ ਡੈਮੋਕਰੈਟਿਕ ਸੰਸਦ ਮੈਂਬਰਾਂ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਜਿਥੋਂ ਆਈਆਂ ਹਨ, ਉਥੇ ‘ਵਾਪਸ ਚਲੀਆਂ ਜਾਣ।’ ਰਾਸ਼ਟਰਪਤੀ ਦੀ ਇਸ ਟਿੱਪਣੀ ਨਾਲ ਵਿਵਾਦ ਪੈਦਾ ਹੋ ਗਿਆ ਹੈ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਅਤੇ ਸੀਨੀਅਰ ਸੰਸਦ ਮੈਂਬਰਾਂ ਨੇ ‘ਨਸਲੀ’ ਅਤੇ ‘ਨਫ਼ਰਤ ਨਾਲ ਭਰੀ’ ਇਸ ਟਿੱਪਣੀ ਲਈ ਟਰੰਪ ਦੀ ਆਲੋਚਨਾ ਕੀਤੀ ਹੈ। ਪਿਛਲੇ ਸਾਲ ਵੀ ਟਰੰਪ ਨੇ ਅਫ਼ਰੀਕੀ ਮੁਲਕਾਂ ਨੂੰ ‘ਗਟਰ’ ਦਸਦਿਆਂ ਕਿਹਾ ਸੀ ਕਿ ਉਹ ਪਨਾਹ ਲੈ ਕੇ ਅਮਰੀਕਾ ’ਤੇ ‘ਹਮਲਾ’ ਕਰਨਗੇ। ਐਤਵਾਰ ਨੂੰ ਟਰੰਪ ਨੇ ਇਕ ਟਿੱਪਣੀ ’ਚ ਮਹਿਲਾ ਡੈਮੋਕਰੈਟਿਕ ਸੰਸਦ ਮੈਂਬਰਾਂ ਦਾ ਹਵਾਲਾ ਦਿੰਦਿਆਂ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਇਹ ਟਿੱਪਣੀ ਸਿਆਹਫਾਮ ਮਹਿਲਾ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਤੀ ਸੀ। ਇਨ੍ਹਾਂ ਸੰਸਦ ਮੈਂਬਰਾਂ ’ਚ ਨਿਊਯਾਰਕ ਦੀ ਅਲੈਗਜ਼ੈਂਡਰੀਆ ਓਕਾਸਿਓ ਕੌਰਟੇਜ, ਮਿਨੀਸੋਟਾ ਦੀ ਇਲਹਾਨ ਓਮਰ, ਮਿਸ਼ੀਗਨ ਦੀ ਰਾਸ਼ਿਦਾ ਤਲਾਈਬ ਅਤੇ ਮੈਸਾਚੂਸੈਟਸ ਦੀ ਅਯਾਨਾ ਪ੍ਰੈਸਲੀ ਸ਼ਾਮਲ ਹਨ।

Previous articleਕਰਤਾਰਪੁਰ ਲਾਂਘਾ: ਉਸਾਰੀ ਕੰਪਨੀਆਂ ’ਤੇ ਕੰਮ ਮੁਕੰਮਲ ਕਰਨ ਦਾ ਦਬਾਅ
Next articleਜਲੰਧਰ ਵਿਕਾਸ ਅਥਾਰਟੀ ਨੇ 19 ਨਾਜਾਇਜ਼ ਇਮਾਰਤਾਂ ਢਾਹੀਆਂ