ਡੈਨਮਾਰਕ ਦੀ ਪ੍ਰਧਾਨ ਮੰਤਰੀ ਵੱਲੋਂ ਦੇਸ਼ ਉਤੋਂ ਵਿਆਹ ਦੀ ਤਰੀਕ ਕੁਰਬਾਨ

ਕੋਪਨਹੇਗਨ (ਸਮਾਜਵੀਕਲੀ) :  ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟ ਫੈਡ੍ਰਿਕਸਨ ਨੇ ਯੂਰਪੀਅਨ ਯੂਨੀਅਨ ਕਾਨਫਰੰਸ ਦੀ ਤਰੀਕ ਨਾਲ ਟਕਰਾਅ ਹੋਣ ਕਾਰਨ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੂਜੀ ਵਾਰ ਆਪਣਾ ਵਿਆਹ ਮੁਲਤਵੀ ਕਰ ਦਿੱਤਾ।

ਫੈਡ੍ਰਿਕਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ,’ ‘ਸਭਾ ਦੀ ਸ਼ਨਿਚਰਵਾਰ ਨੂੰ ਜੁਲਾਈ’ ਚ ਬਰੱਲਜ਼ ਵਿਚ ਬੈਠਕ ਹੋਣ ਵਾਲੀ ਹੈ। ਅਸੀਂ ਇਸ ਦਿਨ ਵਿਆਹ ਕਰਾਉਣ ਦੀ ਯੋਜਨਾ ਬਣਾਈ ਸੀ ਪਰ ਮੈਨੂੰ ਆਪਣੇ ਕੰਮਾਂ ਅਤੇ ਡੈਨਮਾਰਕ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਇਸ ਲਈ ਸਾਨੂੰ ਆਪਣੀ ਯੋਜਨਾ ਨੂੰ ਇਕ ਵਾਰ ਫਿਰ ਬਦਲਣਾ ਪਏਗਾ।”

ਡੈੱਨਮਾਰਕ ਪ੍ਰਧਾਨ ਮੰਤਰੀ ਨੇ ਆਪਣਾ ਵਿਆਹ ਦੂਜੀ ਵਾਰ ਮੁਲਤਵੀ ਕੀਤਾ ਹੈ। ਪਿਛਲੇ ਸਾਲ 5 ਜੂਨ ਨੂੰ ਉਨ੍ਹਾਂ ਨੇ ਰਾਸ਼ਟਰੀ ਚੋਣਾਂ ਕਾਰਨ ਆਪਣਾ ਵਿਆਹ ਮੁਲਤਵੀ ਕੀਤਾ ਸੀ। ਫੈਡ੍ਰਿਕਸਨ ਨੇ 2014 ਵਿੱਚ ਆਪਣੇ ਬੋ ਟੈਨਬਰਗ ਨਾਲ ਮੁਲਾਕਾਤ ਕੀਤੀ। ਫੇੈਡ੍ਰਿਕਸਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਉਹ ਜਲਦੀ ਹੀ ਵਿਆਹ ਕਰਵਾ ਲਵੇਗੀ। ਇਸ ਦੇ ਨਾਲ ਹੀ ਉਸ ਨੇ ਆਪਣੀ ਮੰਗੇਤਰ ਦੇ ਸਬਰ ਦੀ ਵੀ ਪ੍ਰਸ਼ੰਸਾ ਕੀਤੀ।

Previous articleਕਸ਼ਮੀਰੀਆਂ ਦੇ ਹੱਕਾਂ ਦੀ ਬਹਾਲੀ ਲਈ ਭਾਰਤ ਲੋੜੀਂਦੇ ਕਦਮ ਚੁੱਕੇ: ਬਿਡੇਨ
Next articleਪਾਕਿ ਵੱਲੋਂ ਚੀਨ ਨਾਲ 2.4 ਅਰਬ ਡਾਲਰ ਦੇ ਪਣ-ਬਿਜਲੀ ਪ੍ਰਾਜੈਕਟ ਲਈ ਸਮਝੌਤਾ