ਡਿਊਬਾਲ ਚੈਂਪੀਅਨਸ਼ਿਪ: ਭਾਰਤ ਦੇ ਮੁੰਡੇ ਤੇ ਕੁੜੀਆਂ ਚੈਂਪੀਅਨ

ਆਲ ਇੰਡੀਆ ਕੌਮੀ ਡਿਊਬਾਲ ਫੈਡਰੇਸ਼ਨ ਅਤੇ ਪੰਜਾਬ ਡਿਊਬਾਲ ਫੈਡਰੇਸ਼ਨ ਵੱਲੋਂ ਇੱਥੇ ਕਰਵਾਈ ਗਈ ਚਾਰ ਦੇਸ਼ਾਂ ਭਾਰਤ, ਜ਼ਿੰਬਾਬਵੇ, ਯਮਨ ਅਤੇ ਬੰਗਲਾਦੇਸ਼ ਦੇ ਮੁੰਡੇ ਅਤੇ ਕੁੜੀਆਂ ਦੀ ਕੌਮਾਂਤਰੀ ਅਤੇ ਭਾਰਤ ਦੇ ਸਮੂਹ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ 7ਵੀਂ ਕੌਮੀ ਡਿਊਬਾਲ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਕੌਮਾਂਤਰੀ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਮੁੰਡਿਆਂ ਅਤੇ ਕੁੜੀਆਂ ਨੇ ਬੰਗਲਾਦੇਸ਼ ਦੀਆਂ ਟੀਮਾਂ ਨੂੰ ਹਰਾ ਕੇ ਕੌਮਾਂਤਰੀ ਟਰਾਫ਼ੀ ਆਪਣੇ ਨਾਮ ਕਰ ਲਈ। ਕੌਮੀ ਚੈਂਪੀਅਨਸ਼ਿਪ ਵਿੱਚ ਕੁੜੀਆਂ ਦੇ ਫਾਈਨਲ ਵਿੱਚ ਰਾਜਸਥਾਨ ਨੇ ਦਿੱਲੀ ਨੂੰ 3-2 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਦਿੱਲੀ ਦੂਜੇ ਅਤੇ ਮੱਧ ਪ੍ਰਦੇਸ਼ ਤੀਜੇ ਸਥਾਨ ’ਤੇ ਰਹੇ, ਜਦੋਂਕਿ ਪੰਜਾਬ ਦੇ ਮੁੰਡਿਆਂ ਨੇ ਗੋਆ ਦੀ ਟੀਮ ਨੂੰ ਬਹੁਤ ਹੀ ਦਿਲਚਸਪ ਮੁਕਾਬਲੇ ਵਿਚ 7-1 ਨਾਲ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਟਰਾਫ਼ੀ ’ਤੇ ਕਬਜ਼ਾ ਕਰ ਲਿਆ।

Previous articleਕੌਂਸਲ ਖ਼ਿਲਾਫ਼ ਸ਼ੁਰੂ ਹੋਇਆ ਮਰਨ ਵਰਤ ਸਮਾਪਤ
Next articleਭਾਰਤੀ ਗੋਲਕੀਪਰਾਂ ਨੂੰ ਹਾਕੀ ਦੇ ਗੁਰ ਦੱਸੇਗਾ ਡੈਨਿਸ ਵਨ ਡਿ ਪੌਲ