ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰੱਸਟ ਰੰਧਾਵਾ ਮੰਸਦਾ ਵਲੋਂ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ।

 

ਜਲੰਧਰ (ਸਮਾਜਵੀਕਲੀ-ਸੂਨੈਨਾ ਭਾਰਤੀ) – ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰੱਟਰ ਰੰਧਾਵਾ ਮੰਸਦਾ ਵਲੋਂ ਲਾਕਡਾਉਨ ਦੇ ਚੱਲਦਿਆਂ ਹੋਇਆ ਘਰਾਂ ਦੇ ਅੰਦਰ ਬੈਠੇ ਆਰਥਿਕ ਪੱਖੋ ਕਮਜੋ਼ਰ ਜਰੂਰਤ ਮੰਦ 50 ਪਰਿਵਾਰਾਂ ਨੂੰ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰੰਸਟ ਰੰਧਾਵਾ ਮੰਸਦਾ ਵਲੋਂ ਇਹ ਉਪਰਾਲਾ ਕੀਤਾ ਗਿਆ। ਇਸ ਮੋਕੇ ਤੇ ਪ੍ਰਧਾਨ ਤਿਲਕ ਰਾਜ ਅਤੇ ਸੱਕਤਰ ਰਣਜੀਤ ਮਾਹੀ ਨੇ ਪ੍ਰੈਸ ਨੋਟ ਰਾਹੀ ਪ੍ਰੈਸ ਨੂੰ ਜਾਣਕਾਰੀ ਦਿੱਦਿਆਂ ਦੱਸਿਆਂ ਹੈ ਕਿ ਸਾਡੇ ਐਨ. ਆਰ. ਆਈ. ਵੀਰ ਟਰੱਸਟ ਦੇ ਮੈਬਰਾਂ ਅਨੀਤਾ ਰਾਣੀ (ਇਟਲੀ) ਜ਼ੋਗਿੰਦਰ ਪਾਲ (ਇਟਲੀ) ਸੁਰਿੰਦਰ ਕੁਮਾਰ ਮਾਹੀ ( ਯੂ. ਐਸ. ਏ ) ਪਵਨ ਕਮੁਾਰ (ਯੂ. ਐਸ. ਏ) ਵਿਨੋਦ ਮਾਹੀ (ਇਟਲੀ) ਵਲੋਂ ਘਰੈਲੂ ਵਰਤੋਂ ਵਿਚ ਆਉਣ ਵਾਲੀਆਂ 50 ਰਾਸ਼ਨ ਦੀਆਂ ਕਿੱਟਾ ਦਾ ਸਮਾਨ ਵੰਡਿਆਂ ਗਿਆ।

ਇਸ ਮੌਕੇ ਟਰੱਸਟ ਦੇ ਪ੍ਰਧਾਨ ਤਿਲਕ ਰਾਜ ਅਤੇ ਰਣਜੀਤ ਮਾਹੀ ਨੇ ਦੱਸਿਆ ਕਿ ਸਾਡੇ ਟਰੱਸਟ ਦਾ ਮੁੱਖ ਮੰਤਵ ਜਿੱਥੇ ਬਹੁਜਨ ਸਮਾਜ ਦੇ ਮਹਾਨ ਮਹਾਪੂਰਸ਼ਾਂ ਦੀ ਵਿਚਾਰ ਧਾਰਾ ਨੂੰ ਵਿਸ਼ਾਲ ਗੋਸ਼ਟੀਆ ਰਾਂਹੀ ਜਨ-ਜਨ ਤੱਕ ਪਹ੍ਹਚਾਉਣਾ ਹੈ। ਪਰ ਅਜੋਕੇ ਸਮੇਂ ਦੇ ਹਾਲਤਾਂ ਤੇ ਮੁੱਖ ਨਜ਼ਰ ਰੱਖਦੇ ਹੋਏ ਟਰੱਸਟ ਨੇ ਇਹ ਫੈਸਲਾ ਲਿਆ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚ ਆਰਥਿਕ ਪੱਖੋ ਕਮਜੋਰ ਲੋਕਾਂ ਦੀ ਮੱਦਦ ਕਰਨੀ ਬਣਦੀ ਹੈ। ਇਸ ਤੋਂ ਇਲਾਂਵਾ ਸਾਡਾ ਟਰੱਸਟ ਸਮੇਂ-ਸਮੇਂ ਸਿਰ ਪੜ੍ਰਾਈ ਕਰਨ ਵਾਲੇ ਬੱਚਿਆਂ ਅਤੇ ਲੋੜਵੰਦਾਂ ਦੀ ਮੱਦਦ ਕਰਦਾ ਰਹਿੰਦਾ ਹੈ। ਇਹ ਜ਼ੋ ਰਾਸ਼ਨ ਵੰਡ ਸਮਾਗਮ ਕੀਤਾ ਗਿਆ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਵਿਚਾਰ ਗੋਸ਼ਟੀ ਮਿਸ਼ਨਰੀ ਮੇਲਾ ਕਰੋਨਾ ਵਾਈਰਸ ਦੇ ਚੱਲਦਿਆਂ ਹੋਇਆਂ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਮੁੱਖ ਵਿਚਾਰ ਗੋਸ਼ਟੀ ਮਿਸ਼ਨਰੀ ਮੇਲੇ ਤੇ ਹੋਣ ਵਾਲੇ ਖਰਚੇ ਨੂੰ ਸਾਡੇ ਟਰੱਸਟ ਵੱਲੋ ਲੋੜਵੰਦਾਂ ਪਰਿਵਾਰਾਂ ਨੂੰ ਘਰੇਲੂ ਸਮਾਨ ਦੇ ਨਾਲ ਟਰੱਸਟ ਵੱਲੋ ਸੈਨੇਟਾਈਜ਼ਰ ਤੇ ਮਾਸਕ ਵੀ ਲੋਕਾਂ ਨੂੰ ਵੰਡਿਆਂ ਗਿਆ। ਇਸ ਮੌਕੇ ਟਰੱਸਟ ਦੇ ਮੈਂਬਰਾਂ ਬਬਲੂ, ਮੰਗੀ, ਰੋਹਿਨ ਮਾਹੀ, ਅ੍ਰਮਿਤ ਲਾਲ, ਹਨੀਸ਼ ਮੱਲ, ਹਰਮਨ ਜੱਸਾ, ਸੁਨੀਲ ਮਾਹੀ, ਕੀਮਤੀ ਮਾਹੀ, ਅਮਨ ਮਾਹੀ , ਅੰਬੇਦਕਰ ਟਾਇਗਰ ਫੋਰਸ ਦੇ ਪ੍ਰਧਾਨ ਰਮਨ ਮਾਹੀ, ਸਰਪੰਚ ਮਹਿੰਦਰ ਪਾਲ ਸਿੰਘ, ਲੰਬੜਦਾਰ ਬੀਰ ਚੰਦ ਸੁਰੀਲਾ, ਪੰਚ ਰਜਿੰਦਰ ਕੁਮਾਰ ਟੀਟੂ, ਪੰਚ ਗੁਰਮੀਤ ਹਾਜ਼ਰ ਸਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਸ ਦੀ ਖਾਸ ਪਾਲਣਾ ਕੀਤੀ ਗਈ।

ਜ਼ਲਦੀ ਹੀ ਹੋਰ ਵੀ ਘਰੇਲੂ ਸਮਾਨ ਆਉਣ ਵਾਲੇ ਸਮੇਂ ਵਿੱਚ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਨੂੰ ਡਾ. ਬੀ. ਆਰ. ਅੰਬੇਡਕਰ ਐਂਡ ਐਜੂਕੇਸ਼ਨਲ ਟਰੱਸਟ ਰੰਧਾਵਾ ਮੰਸਦਾ ਵਲੋਂ ਵੰਡਿਆਂ ਜਾਵੇਗਾ।

Previous articleਸ਼ਵੇਤਾ ਬੱਚਨ ਦੀ ਧੀ ਨਵਿਆ ਨੇ ਪੂਰੀ ਕੀਤੀ ਗਰੈਜੂਏਸ਼ਨ, ਤਾਂ ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਵੀਡੀਓ
Next articleGopichand explains importance of physical literacy in COVID-19 fight