ਡਾ. ਧਰਮਜੀਤ ਸਿੰਘ ਪਰਮਾਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ

ਫੋਟੋ : - ਡਾ. ਪਰਮਾਰ ਐਸ ਬੀ ਬੀ ਐਸ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਮੌਕੇ ਸੰਬੋਧਨ ਕਰਦੇ ਹੋਏ।

ਸ਼ਾਮਚੁਰਾਸੀ, (ਚੁੰਬਰ) – ਸੰਤ ਬਾਬਾ ਮਲਕੀਤ ਸਿੰਘ ਜੀ ਦੁਆਰਾ ਸਥਾਪਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੋ ਕਿ ਸਤਿਕਾਰਯੋਗ ਸੰਤ ਬਾਬਾ ਦਿਲਾਬਰ ਸਿੰਘ ਜੀ (ਬ੍ਰਹਮ ਜੀ) ਸਤਿਕਾਰਯੋਗ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਅਗਵਾਈ ਵਿਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਇਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਡਾ. ਧਰਮਜੀਤ ਸਿੰਘ ਪਰਮਾਰ ਨੇ ਇਹ ਅਹੁਦਾ ਸੰਭਾਲਿਆ। ਇਥੇ ਇਹ ਵਰਣਨਯੋਗ ਹੈ ਕਿ ਡਾ. ਧਰਮਜੀਤ ਸਿੰਘ ਪਰਮਾਰ ਹਿਸਟਰੀ ਵਿਸ਼ੇ ਦੇ ਮਾਹਿਰ ਵਿਦਵਾਨ ਹਨ, ਜਿਹਨਾਂ ਨੇ ਇਸ ਖੇਤਰ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆ ਅਕਾਦਮਿਕ ਪ੍ਰਾਪਤੀਆਂ ਕੀਤੀਆ ਹਨ। ਇਹਨਾਂ ਪ੍ਰਾਪਤੀਆਂ ਵਿਚ ਉਹਨਾਂ ਦੇ ਰਾਸ਼ਟਰੀ ਪੱਧਰ ਦੇ ਖੋਜ ਕਾਰਜਾਂ ਵਿਚ ਵਿਭਿੰਨ ਪੁਸਤਕਾਂ, ਖੋਜ ਜਰਨਲ, ਖੋਜ ਪੱਤਰ, ਸੈਮੀਨਾਰ ਅਤੇ ਕਾਨਫਰੰਸਾਂ ਸ਼ਾਮਲ ਹਨ। ਉਹਨਾਂ ਨੇ ਆਪਣੀ ਪੀ.ਐਚ.ਡੀ. ਦੀ ਉਚੇਰੀ ਅਕਾਦਮਿਕ ਡਿਗਰੀ ਬਤੌਰ ਯੂ.ਜੀ.ਸੀ. ਫੈਲੋਸ਼ਿਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਹਾਸਿਲ ਕੀਤੀ ਹੈ ਅਤੇ ਵੱਖੋ ਵੱਖਰੇ ਅਕਾਦਮਿਕ ਅਹੁਦਿਆਂ ਉਪਰ ਪ੍ਰੋਫੈਸਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਕਾਰਜਸ਼ੀਲ ਰਹੇ ਹਨ। ਉਹ ਸੱਤ ਕਾਲਜਾਂ ਵਿੱਚ ਬਤੌਰ ਪਿ੍ਰੰਸੀਪਲ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।

ਉਹਨਾਂ ਦੇ ਖੋਜ-ਪੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੰਡੀਕੇਟ ਅਤੇ ਸੈਨਿਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹਨਾਂ ਦੀ ਕਿਤਾਬ ਲੋਰਡ ਲਿਨਲਿਥਗੋ ਆੱਫ ਇੰਡੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਏ. ਦੇ ਕੋਰਸ ਦੇ ਸਲੇਬਸ ਵਿੱਚ ਸ਼ਾਮਲ ਹੈ ਜਿਸ ਦੀ ਅੰਤਰ-ਰਾਸ਼ਟਰੀ ਰੈਂਕਿੰਗ 4.6/5 ਹੈ। ਉਹਨਾਂ ਵਲੋਂ ਸਤਿਕਾਰਯੋਗ ਸੰਤ ਬਾਬਾ ਦਿਲਾਬਰ ਸਿੰਘ ਜੀ (ਬ੍ਰਹਮ ਜੀ) ਵਲੋਂ ਇਹ ਮਾਣ ਭਰਿਆ ਅਹੁਦਾ ਬਖਸ਼ਿਸ਼ ਕਰਨ ਲਈ ਸ਼ੁਕਰਾਨਾ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਜੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਪ੍ਰਸ਼ਾਸ਼ਕ ਦੇ ਤੌਰ ਤੇ ਕੰਮ ਕੀਤਾ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੋ ਕਿ 2015 ਵਿਚ ਸਥਾਪਤ ਹੋਈ 210 ਏਕੜ ਵਿਚ ਫੈਲੀ ਹੋਈ ਹੈ ਜਿਥੇ ਇੰਜੀਨਰਿੰਗ, ਸਾਇੰਸ, ਅੇਜੂਕੇਸ਼ਨ, ਮੈਨੇਜਮੈਂਟ, ਕਾਮਰਸ ਅਤੇ ਸਮਾਜ ਵਿਗਿਆਨ ਆਦਿ ਦੇ ਕੋਰਸ ਸ਼ਾਮਲ ਹਨ।

ਇਸ ਸਮਾਗਮ ਵਿਚ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰਿਅਲ ਚੈਰੀਟੇਬਲ ਸੋਸਾਇਟੀ), ਸ. ਐਸ. ਐਸ. ਪਰਮਾਰ (ਜੁਆਇੰਟ ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ), ਸ. ਪਰਮਜੀਤ ਸਿੰਘ, ਸ੍ਰੀ ਸਨੀਲ ਵੱਤਸ, ਸ. ਕੁਲਜੀਤ ਸਿੰਘ, ਸ. ਪਿ੍ਰਤਪਾਲ ਸਿੰਘ – ਸਾਰੇ ਸੋਸਾਇਟੀ ਮੈਂਬਰ, ਲੈਫ. ਜਨਰਲ ਜੇ ਐਸ ਢਿੱਲੋਂ ਵੀ. ਐਸ. ਐਮ. (ਰਿਟਾ) (ਡਾਇਰੈਕਟਰ ਜਨਰਲ, ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ), ਸ਼੍ਰੀ ਪ੍ਰਬੋਧ ਸ਼ਰਮਾ, ਡਾ. ਧੀਰਜ ਸ਼ਰਮਾ – ਰਜਿਸਟ੍ਰਾਰ, ਡਾ. ਸਾਹਿਬ ਸਿੰਘ (ਪਿ੍ਰੰਸੀਪਲ ਗੁਰੁ ਨਾਨਕ ਕਾਲਜ ਡਰੋਲੀ ਕਲਾਂ), ਸ. ਮਨਪ੍ਰੀਤ ਸਿੰਘ ਹਾਜਰ ਸਨ।

Previous articleकृति किसान यूनियन ने मोदी सरकार का पुतला फूंका
Next articleਸ਼੍ਰੋਮਣੀ ਅਕਾਲੀ ਦਲ ਗੈਰ ਸਿਧਾਤਿਕ ਅਤੇ ਤਾਨਾਸ਼ਾਹੀ ਅਮਲਾਂ ਦਾ ਧਾਰਨੀ ਬਣ ਚੁੱਕਾ- ਢੀਂਡਸਾ