ਡਾ. ਕੁਲਦੀਪ ਸਿੰਘ ਧੀਰ ਦਾ ਦੇਹਾਂਤ

ਪਟਿਆਲਾ (ਸਮਾਜ ਵੀਕਲੀ) : ਉੱਘੇ ਪੰਜਾਬੀ ਲੇਖਕ, ਸ਼੍ਰੋਮਣੀ ਸਾਹਿਤਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਤੇ ਭਾਸ਼ਾਵਾਂ ਡਾ. ਕੁਲਦੀਪ ਸਿੰਘ ਧੀਰ, ਦਾ ਲੰਘੀ ਰਾਤ ਅਚਾਨਕ ਦੇਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਡਾ. ਧੀਰ ਨੇ ਪੰਜਾਬੀ ਸਾਹਿਤ ਦੀ ਝੋਲੀ ’ਚ ਵੱਡਮੁਲਾ ਸਾਹਿਤ ਪਾਇਆ ਹੈ, ਖਾਸ ਕਰ ਕੇ ਵਿਗਿਆਨ ਵਿਸ਼ਿਆਂ ਬਾਰੇ ਲਿਖਿਆ ਸਾਹਿਤ ਹਰ ਪੱਖ ਤੋਂ ਪ੍ਰਵਾਨ ਵੀ ਚੜ੍ਹਿਆ। ਉਨ੍ਹਾਂ ਵਿਚ ਪੰਜਾਬੀ ਭਾਸ਼ਾ ’ਚ ਵਿਗਿਆਨ ਦੇ ਸ਼ਬਦਾਂ ਨੂੰ ਸੌਖੇ ਤੇ ਸਰਲ ਢੰਗ ਨਾਲ ਪੇਸ਼ ਕਰਨ ਦੀ ਵਿਲੱਖਣ ਕਲਾ ਸੀ। ਉਨ੍ਹਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵੱਖ-ਵੱਖ ਵਿਧਾਂ ’ਚ 40 ਤੋਂ ਵੱਧ ਪੁਸਤਕਾਂ ਦਾ ਯੋਗਦਾਨ ਪਾਇਆ। ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਉਨ੍ਹਾਂ ਵੱਖਰੀ ਪਛਾਣ ਕਾਇਮ ਕੀਤੀ।

ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਇੱਥੇ ਬੀਰ ਜੀ ਸ਼ਮਸ਼ਾਨ ਘਾਟ ’ਚ ਸਸਕਾਰ ਕਰ ਦਿੱਤਾ ਗਿਆ। ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼ੋਕ ਸਭਾ ਦੌਰਾਨ ਡਾ. ਧੀਰ ਨੂੰ ਅਕੀਦਤ ਦੇ ਫੁੱਲ ਅਰਪਿਤ ਕੀਤੇ ਗਏ।

Previous articleਬਿਹਾਰ ਚੋਣਾਂ: ਮਹਾਗੱਠਜੋੜ ਵੱਲੋਂ ਚੋਣ ਮਨੋਰਥ ਪੱਤਰ ਜਾਰੀ
Next articleDU colleges denying admission to OBC/EWS candidates, alleges DUSU; varsity denies