ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਬ੍ਰਿਟੇਨ ਵਲੋਂ ਗੋਲਡਨ ਜੁਬਲੀ ਧੁੰਮ-ਧਾਮ ਨਾਲ ਮਨਾਈ ਗਈ

ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਬ੍ਰਿਟੇਨ ਵਲੋਂ ਮਿਤੀ 21 ਜੁਲਾਈ 2019 ਦਿਨ ਐਤਵਾਰ ਨੂੰ ਵਿਲੈਨਹਾਲ ਵੂਲਵਰਹੈਪਟਨ The Willows ਵਿਖੇ 50 ਵਰ੍ਹੇਗੰਢ ਗੋਲਡਨ ਜੁਬਲੀ ਬਹੁਤ ਹੀ ਧੁੰਮ-ਧਾਮ ਨਾਲ ਮਨਾਈ ਗਈ ….ਇਸ ਪ੍ਰੋਗਰਾਮ ਦੀ ਸ਼ੁਰੂਆਤ ਆਦਰਣੀਯ ਭੰਤਿਆ ਤੋ ਪੰਜਸ਼ੀਲ ਤਿਰਸ਼ਰਣ ਲੈਣ ਉਪਰੰਤ ਹੋਈ, ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਾਜ ਪਾਲ ਜੀ ਨੇ ਪ੍ਰੋਗਰਾਮ ਔਰ ਕਮੇਟੀ ਹਿੱਤ ਜਾਣਕਾਰੀ ਦਿੱਤੀ …ਕਮੇਟੀ ਦੇ ਪ੍ਰਧਾਨ ਸ੍ਰੀ ਦੇਵ ਸੁੰਮਨ ਜੀ ਨੇ ਆਏ ਹੋਏ ਸਾਰੇ ਸਹਿਯੋਗੀਆਂ ਦਾ ਧੰਨਵਾਦ ਔਰ Welcome ਕੀਤਾ, ਕੇਕ ਕੱਟਣ ਦੀ ਰਸਮ ਪ੍ਰਧਾਨ ਔਰ ਸੈਕਟਰੀ ਸਾਹਿਬ ਨੇ ਕੀਤੀ, ਇਸ ਮੌਕੇ Ven. Monks, ਕਮੇਟੀ ਦੇ Founder Members ਦਾ ਔਰ ਕਮੇਟੀ ਨਾਲ ਲੰਬੇ ਅਰਸੇ ਤੋ ਜੁੜੇ ਮੈਬਰਾਂ , ਸਪੋਰਟਰਾਂ, ਰਾਈਟਰਾਂ, ਸਿੰਗਰਾਂ ਮਿਊਜਿਸ਼ਨਾ, ਔਰ ਜੋ ਸਾਥੀ ਕਮੇਟੀ ਲਈ ਆਪਣਾ ਯੋਗਦਾਨ ਪਾ ਕੇ ਨਿਰਵਾਣ ਪ੍ਰਾਪਤੀ ਕਰ ਗਏ ਉਹਨਾਂ ਔਰ ਉਹਨਾਂ ਦੀਆਂ ਫੈਮਲੀਆਂ ਨੂੰ ਕਮੇਟੀ ਵਲੋ ਮਾਣ ਸਨਮਾਨ Award of Honour ਦਿੱਤਾ ਗਿਆ ….ਇਸ ਸੰਬੰਧੀ ਨਾਵਾਂ ਦੀ ਲਿਸਟ ਕਮੇਟੀ ਦੇ ਪਬਲੀਸਿਟੀ ਸੈਕਟਰੀ ਸ੍ਰੀ ਖੁਸ਼ਵਿੰਦਰ ਕੁਮਾਰ ਜੀ ਨੇ ਪੜੀ ਉਹਨਾਂ ਦਾ ਸਾਥ ਵਾਇਸ ਪ੍ਰਧਾਨ ਸ੍ਰੀ ਤਰਸੇਮ ਕੌਲ ਜੀ ਨੇ ਦਿੱਤਾ …ਯੂ ਕੇ ਭਰ ਦੀਆਂ ਮਿਸ਼ਨਰੀ ਸਭਾ ਸੁਸਾਇਟੀਆਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਵੱਧ ਚੜ ਕੇ ਹਿੱਸਾ ਲਿਆ … ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਆਈਆਂ ਹੋਈਆਂ ਫੈਮਲੀਆਂ ਦੇ ਮਨੋਰੰਜਨ ਲਈ DJ, Dinner ਆਦਿ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਕੀਤਾ ਗਿਆ …

Previous articleਅੰਜੁਮ ਨੇ ਲਾਇਆ ਸੋਨੇ ’ਤੇ ਨਿਸ਼ਾਨਾ
Next articleUkraine arrests Russian tanker along with seized documents