ਡਾ. ਅੰਬੇਡਕਰ ਮਹਾਪਰਿਨਿਰਵਾਣ ਦਿਵਸ ਸ਼ਰਧਾਂਜਲੀ ਸਮਾਗਮ 6 ਦਿਸੰਬਰ ਨੂੰ

 फोटो कैप्शन: निमंत्रण कार्ड रिलीज करते हुए बाएं से दाएं: अंबेडकर भवन ट्रस्ट के  उपाध्यक्ष डॉ. राम लाल जस्सी, महासचिव डॉ. जी. सी. कौल, ट्रस्टी सोहन लाल पूर्व डी. पी. आई. (कॉलेजों) और वित्त सचिव बलदेव राज भारद्वाज

 

ਜਲੰਧਰ : ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 64 ਵੇਂ ਮਹਾਪਰਿਨਿਰਵਾਣ ਦਿਵਸ ‘ਤੇ ਉਨ੍ਹਾਂ ਦੇ ਮਹਾਨ ਵਿਅਕਤੀਤਵ , ਦੇਸ਼ ਪ੍ਰਤੀ ਸੇਵਾਵਾਂ, ਸੰਘਰਸ਼ਾਂ, ਉਪਕਾਰਾਂ ਅਤੇ ਹੋਰ ਅਨੇਕਾਂ ਪ੍ਰਾਪਤੀਆਂ ਨੂੰ ਯਾਦ ਕਰਨ ਲਈ ਅੰਬੇਡਕਰ ਭਵਨ ਟਰੱਸਟ   ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਰੋਡ, ਜਲੰਧਰ ਵਿਖੇ 6 ਦਿਸੰਬਰ ਨੂੰ ਸਵੇਰੇ 10 .00 ਵਜੇ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ ਜਾ ਰਹੀ ਹੈ.

ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ, ਵਾਈਸ ਚੇਅਰਮੈਨ ਡਾ. ਰਾਮ ਲਾਲ ਜੱਸੀ, ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਅਤੇ ਟਰੱਸਟੀ ਸੋਹਨ ਲਾਲ ਸਾਬਕਾ ਡੀ. ਪੀ. ਆਈ. ਕਾਲਿਜਾਂ ਨੇ ਸੱਦਾ ਪੱਤਰ ਦੇ ਕਾਰਡ ਰਿਲੀਜ ਕਰਦਿਆਂ ਪ੍ਰੈਸ ਬਿਆਨ ਵਿਚ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਦੇ ਮੁਖ ਮਹਿਮਾਨ ਸ਼ਮਸ਼ੇਰ ਸਿੰਘ ਦੂਲੋ  ਮੇਂਬਰ ਪਾਰਲੀਮੈਂਟ (ਰਾਜਸਭਾ) ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਹਲਕਾ ਪੱਛਮੀ ਤੋਂ ਵਿਧਾਇਕ ਸੁਸ਼ੀਲ ਰਿੰਕੂ ਕਰਨਗੇ. ਉਨ੍ਹਾਂ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਵਿਚ ਅੰਬੇਡਕਰ  ਮਿਸ਼ਨ ਸੋਸਾਇਟੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਵੀ ਸਹਿਯੋਗ ਕਰ ਰਹੇ ਹਨ. ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਵਿਚ ਮਿਸ਼ਨਰੀ ਗਾਇਕ ਜਗਤਾਰ ਵਰਿਆਣਵੀ ਵੀ ਭਾਗ ਲੈਣਗੇ.  ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ ਚੱਲ ਰਹੀਆਂ ਹਨ.

ਡਾ. ਜੀ. ਸੀ. ਕੌਲ, ਜਨਰਲ ਸਕੱਤਰ

 

Previous articleਪੰਜਾਬ ‘ਚ ਵਰਲਡ ਕਬੱਡੀ ਕੱਪ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਕੋਚ ਦਿਲਾਵਰ ਸਿੰਘ ਤੇ ਕੈਪਟਨ ਰਾਜੀਵ ਕੁਮਾਰ ਕਰਨਗੇ ਅਗਵਾਈ
Next articleWest Indies name squad for India series