ਡਾ. ਅੰਬੇਡਕਰ ਦੇ ਵਿਚਾਰਾਂ ਦਾ ਵੱਡੀ ਪੱਧਰ ਤੇ ਪ੍ਰਚਾਰ ਹੋਣਾ ਚਾਹੀਦਾ — ਡਾ. ਜਗਮੋਹਨ ਸਿੰਘ

ਡਾ ਜਗਮੋਹਨ ਸਿੰਘ ਭਾਸ਼ਣ ਕਰਦੇ ਹੋਏ.

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ, ਜਲੰਧਰ ਵਿਖੇ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਵਸ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ. ਇਸ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਪ੍ਰਮੁੱਖ ਬੁਧੀਜੀਵੀ ਡਾ. ਜਗਮੋਹਨ ਸਿੰਘ ਨੇ ਮੁਖ ਮਹਿਮਾਨ ਵਜੋਂ ਅਤੇ ਉਘੇ ਅੰਬੇਡਕਰਵਾਦੀ, ਲੇਖਕ ਤੇ ਚਿੰਤਕ ਲਾਹੌਰੀ ਰਾਮ ਬਾਲੀ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ . ਡਾ. ਜਗਮੋਹਨ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ : ਡਾ. ਅੰਬੇਡਕਰ ਬੁਨਿਆਦੀ ਤੌਰ ‘ਤੇ ਸਮਾਜਵਾਦੀ ਸਨ . ਉਨ੍ਹਾਂ ਨੇ ਆਪਣਾ ਸਾਰਾ ਜੀਵਨ ਤਰਕਸ਼ੀਲ ਬੁਧੀਜੀਵੀ ਵਜੋਂ ਗੁਜਾਰਿਆ. ਸੰਵਿਧਾਨ ਵੀ ਉਨ੍ਹਾਂ ਦੇ ਖਾਸ ਯਤਨ ਕਰਕੇ ਸਮਾਜਵਾਦੀ ਵਿਚਾਰਧਾਰਾ ਵਜੋਂ ਉਸਾਰਿਆ ਗਿਆ. ਡਾ. ਅੰਬੇਡਕਰ ਦੀਆਂ ਲਿਖਤਾਂ ਰੋਸ਼ਨੀ ਦਾ ਮੀਨਾਰ ਹਨ, ਜੋ ਸਮਾਜ ਵਿਚ ਪਰਿਵਰਤਨ ਕਰਨ ਦੇ ਦਸਤਾਵੇਜ਼ ਹਨ. ਡਾ. ਜਗਮੋਹਨ ਸਿੰਘ ਨੇ ਅੱਗੇ ਕਿਹਾ ਕਿ ਡਾ . ਅੰਬੇਡਕਰ ਨੇ ਆਜ਼ਾਦੀ, ਜਿਸ ਵਿਚ ਮਾਨਸਿਕ ਆਜ਼ਾਦੀ ਵੀ ਸ਼ਾਮਲ ਹੈ, ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤਾਂ ‘ਤੇ ਬਾਰ-ਬਾਰ ਜ਼ੋਰ ਦਿੱਤਾ. ਇਹੋ ਸਿਧਾਂਤ ਭਾਰਤ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ. ਡਾ. ਅੰਬੇਡਕਰ ਦੇ ਵਿਚਾਰਾਂ ਦਾ ਵੱਡੀ ਪੱਧਰ ‘ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ, ਇਹ ਗੱਲ ਡਾ. ਜਗਮੋਹਨ ਸਿੰਘ ਨੇ ਬੜੇ ਜ਼ੋਰਦਾਰ ਸ਼ਬਦਾਂ ਵਿਚ ਕਿਹੀ ਤਾਂ ਜੋ ਭਾਰਤੀ ਸਮਾਜ ਨੂੰ ਸਹੀ ਸੇਧ ਮਿਲ ਸਕੇ .

ਮੁੱਖ ਮਹਿਮਾਨ ਡਾ. ਜਗਮੋਹਨ ਸਿੰਘ ਗੌਤਮ ਬੁੱਧ ਦੀ ਪ੍ਰਤਿਮਾ ਅੱਗੇ ਮੋਮਬੱਤੀ ਲਗਾ ਕੇ ਨਤਮਸਤਿਕ ਹੁੰਦੇ ਹੋਏ.

ਲਾਹੌਰੀ ਰਾਮ ਬਾਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਡਾ ਅੰਬੇਡਕਰ ਨੂੰ ਔਰਤਾਂ ਦੀ ਆਜ਼ਾਦੀ, ਭਲਾਈ ਅਤੇ ਤਰੱਕੀ ਦਾ ਯੋਧਾ ਕਿਹਾ ਜਾਂਦਾ ਹੈ. ਉਦਾਹਰਣ ਵਜੋਂ ਉਨ੍ਹਾਂ ਨੇ ਇੰਦਰਾ ਗਾਂਧੀ ਦੁਆਰਾ ਬੰਗਲਾ ਦੇਸ਼ ਦਾ ਨਿਰਮਾਣ ਕਰਨਾ ਅਤੇ ਮਮਤਾ ਬੈਨਰਜੀ ਵੱਲੋਂ ਫਿਰਕੂ ਤੇ ਸਮਾਜ ਵੰਡੂ ਤਾਕਤਾਂ ਨੂੰ ਚੁਣੌਤੀ ਦੇਣਾ ਹੈ. ਔਰਤਾਂ ਦੀ ਅਬਾਦੀ ਦੇਸ਼ ਵਿਚ ਲਗਪਗ 50 ਫੀਸਦੀ ਹੈ. ਉਨ੍ਹਾਂ ਕਿਹਾ ਕਿ ਔਰਤਾਂ ਨੂੰ ਡਾ. ਅੰਬੇਡਕਰ ਦੀ ਵਿਚਾਰਧਾਰਾ ਤੋਂ ਸੇਧ ਲੈਕੇ ਅੰਦੋਲਨਰਤ ਹੋਣਾ ਚਾਹੀਦਾ ਹੈ ਤਾਂ ਜੋ ਵਰਤਮਾਨ ਸਿਸਟਮ ਨੂੰ ਬਦਲਿਆ ਜਾ ਸਕੇ. ‘ਬ੍ਰਿਟਿਸ਼ ਕੋਲੰਬੀਆ’ ਕਨੇਡਾ ਸਰਕਾਰ ਵੱਲੋਂ ਬਾਬਾ ਸਾਹਿਬ ਡਾ.ਅੰਬੇਡਕਰ ਦੇ ਜਨਮ ਦਿਨ 14 ਅਪ੍ਰੈਲ ਨੂੰ ‘ਡਾ. ਬੀ.ਆਰ.ਅੰਬੇਡਕਰ ਸਮਾਨਤਾ ਦਿਵਸ’ ਐਲਾਨੇ ਜਾਣ ‘ਤੇ ਖੁਸ਼ੀ ਜਾਹਰ ਕਰਦਿਆਂ ਸ਼੍ਰੀ ਬਾਲੀ ਜੀ ਨੇ ਕਿਹਾ ਕਿ ਉਹ ‘ਚੇਤਨਾ ਐਸੋਸੀਏਸ਼ਨ ਕਨੇਡਾ’ ਦਾ ਇਸ ਵਾਸਤੇ ਅਣਥੱਕ ਕੋਸ਼ਿਸ਼ ਕਰਨ ਲਈ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਹੁਣ ਛੇੱਤੀ ਤੋਂ ਛੇੱਤੀ ਬਾਬਾ ਸਾਹਿਬ ਦੇ ਜਨਮ ਦਿਨ ਨੂੰ ‘ਡਾ. ਬੀ.ਆਰ.ਅੰਬੇਡਕਰ ਸਮਾਨਤਾ ਦਿਵਸ’ ਐਲਾਨ ਕਰ ਦੇਣਾ ਚਾਹੀਦਾ ਹੈ. ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਡਾ.ਅੰਬੇਡਕਰ ਦੀ ਵਿਚਾਰਧਾਰਾ ਅਨੁਸਾਰ ਕਲਚਰਲ ਕ੍ਰਾਂਤੀ ਲਿਆਉਣ ਦੀ ਜਰੂਰਤ ਹੈ. ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਵੀ ਸਮਾਗਮ ਵਿਚ ਹਾਜ਼ਰੀਨ ਨੂੰ ਸੰਬੋਧਨ ਕੀਤਾ. ਸਮਾਗਮ ਵਿਚ ਸ਼੍ਰੀ ਬਾਲੀ ਜੀ ਦੀ ਪੰਜਾਬੀ ਭਾਸ਼ਾ ਵਿਚ ਲਿਖੀ ਪੁਸਤਕ ‘ਡਾ. ਅੰਬੇਡਕਰ ਦੇ ਮਹਾਨ ਕਾਰਜ’ ਡਾ ਜਗਮੋਹਨ ਸਿੰਘ ਦੁਆਰਾ ਜਾਰੀ ਕੀਤੀ ਗਈ. ਸ਼੍ਰੀ ਕੇ ਸੀ ਸੁਲੇਖ ਦੀਹਿੰਦੀ ਭਾਸ਼ਾ ਵਿਚ ਲਿਖੀ ਪੁਸਤਕ ‘ਮੇਰਾ ਜੀਵਨ ਸਫਰ ਅੰਬੇਡਕਰ ਮਿਸ਼ਨ ਕੀ ਰਾਹ ਪਰ’ ਵੀ ਸਮਾਗਮ ਵਿਚ ਜਾਰੀ ਕੀਤੀ ਗਈ. ਮਿਸ਼ਨਰੀ ਕਲਾਕਾਰ ਜਗਤਾਰ ਵਰਿਆਣਵੀ ਐਂਡ ਪਾਰਟੀ ਨੇ ਬਾਬਾ ਸਾਹਿਬ ਦੇ ਸਬੰਧ ਵਿੱਚ ਕ੍ਰਾਂਤੀਕਾਰੀ ਗੀਤ ਗਾ ਕੇ ਹਾਜਰੀਨ ਦਾ ਮਨ ਮੋਹ ਲਿਆ.

ਸਮਾਗਮ ਵਿਚ ਕੋਵਿਡ-19 ਦੀ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣ, ਸੇਨੇਟੀਜ਼ਰ ਅਤੇ ਸੁਰੱਖਿਅਤ ਦੂਰੀ ਦਾ ਪੂਰਾ ਖਿਆਲ ਰੱਖਿਆ ਗਿਆ. ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਮੰਚ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਤੇ ਪ੍ਰਧਾਨ ਸੁਦੇਸ਼ ਕਲਿਆਣ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ. ਇਸ ਮੌਕੇ ਅੰਬੇਡਕਰ ਭਵਨ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਡਾ. ਰਾਮ ਲਾਲ ਜੱਸੀ, ਸਰਵਸ਼੍ਰੀ ਤਿਲਕ ਰਾਜ, ਦਰਸ਼ਨ ਲਾਲ ਜੇਠੁਮਜਾਰਾ, ਮਲਕੀਤ ਖਾਂਬਰਾ, ਚਰਨ ਦਾਸ ਸੰਧੂ, ਡਾ. ਮੋਹਿੰਦਰ ਸੰਧੂ, ਚਮਨ ਸਾਂਪਲਾ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਐਡਵੋਕੇਟ ਕੁਲਦੀਪ ਭੱਟੀ, ਹਰਮੇਸ਼ ਜੱਸਲ, ਸੂਰਜ ਵਿਰਦੀ, ਹਰੀ ਰਾਮ ਐੱਸ.ਡੀ.ੳ., ਮਨੋਹਰ ਲਾਲ ਭੱਠੇ, ਪ੍ਰਿਆ ਲਾਖਾ, ਬੌਧ ਪ੍ਰਿਆ , ਪ੍ਰੀਤਿ ਕੌਲਧਾਰ ਆਦਿ ਹਾਜ਼ਰ ਸਨ. ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਸ਼੍ਰੀ ਪ੍ਰਿਥੀ ਪੌਲ USA ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)
ਫੋਟੋ ਕੈਪਸ਼ਨ:

ਡਾ. ਜਗਮੋਹਨ ਸਿੰਘ ਗੌਤਮ ਬੁੱਧ ਦੀ ਪ੍ਰਤਿਮਾ ਸਾਹਮਣੇ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੇਮ੍ਬਰਾਂ ਨਾਲ.
ਡਾ. ਜਗਮੋਹਨ ਸਿੰਘ ਦਾ ਸਨਮਾਨ ਕਰਦੇ ਹੋਏ ਸੋਸਾਇਟੀ ਦੇ ਕਾਰਕੁਨ.
ਸਮਾਗਮ ਵਿਚ ਸ਼ਰੋਤਿਆਂ ਦਾ ਦ੍ਰਿਸ਼.
ਡਾ. ਜਗਮੋਹਨ ਸਿੰਘ, ਸ਼੍ਰੀ ਲਾਹੌਰੀ ਰਾਮ ਬਾਲੀ ਦੀ ਲਿਖੀ ਕਿਤਾਬ ” ਡਾ. ਅੰਬੇਡਕਰ ਦੇ ਮਹਾਨ ਕਾਰਜ” ਜਾਰੀ ਕਰਦੇ ਹੋਏ.
ਸ਼੍ਰੀ ਲਾਹੌਰੀ ਰਾਮ ਬਾਲੀ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ.
ਮੁੱਖ ਮਹਿਮਾਨ ਡਾ. ਜਗਮੋਹਨ ਸਿੰਘ ਬਾਬਾ ਸਾਹਿਬ ਦੀ ਮੂਰਤੀ ਤੇ ਪੁਸ਼ਪ ਅਰਪਿਤ ਕਰਨ ਵੇਲੇ ਮਿਸ਼ਨ ਸੋਸਾਇਟੀ ਦੇ ਅਹੁਦੇਦਾਰਾਂ ਨਾਲ.
Previous articleProclaim Covid-19 ‘natural calamity’, Thackeray urges Modi
Next articleStalin complains to EC about suspicious vehicles, Wi-Fi near EVM strong rooms