ਟ੍ਰਾਈਸਿਟੀ ਵਿੱਚ ਕਰੋਨਾ ਨਾਲ ਦੋ ਮੌਤਾਂ, 253 ਨਵੇਂ ਕੇਸ ਆਏ ਸਾਹਮਣੇ

ਚੰਡੀਗੜ੍ਹ (ਸਮਾਜ ਵੀਕਲੀ) : ਇਥੇ ਅੱਜ 96 ਹੋਰ ਵਿਅਕਤੀਆਂ ਨੂੰ ਕਰੋਨਾ ਵਾਇਰਸ ਦੀ ਲਾਗ ਲੱਗਣ ਦਾ ਪਤਾ ਚਲਿਆ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋਈ ਹੈ। ਪਿੰਡ ਖੁੱਡਾ ਅਲੀਸ਼ੇਰ ਦੇ ਵਸਨੀਕ 51 ਸਾਲਾ ਵਿਅਕਤੀ ਦੀ ਪੰਚਕੂਲਾ ਸਥਿਤ ਅਲਕੈਮਿਸਟ ਹਸਪਤਾਲ ਵਿੱਚ ਅਤੇ ਸੈਕਟਰ 47 ਨਿਵਾਸੀ 65 ਸਾਲਾ ਬਜ਼ੁਰਗ ਦੀ ਮੋਹਾਲੀ ਦੇ ਸੋਹਾਣਾ ਹਸਪਤਾਲ ਵਿੱਚ ਮੌਤ ਹੋਈ ਹੈ। ਇਸ ਤਰ੍ਹਾਂ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 13081 ਹੋ ਗਿਆ ਹੈ ਅਤੇ 157 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਖ਼ਤਮ ਹੋ ਗਿਆ ਹੈ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸ 1229 ਹਨ। ਫੌਤ ਹੋਏ ਦੋਵੇਂ ਮਰੀਜ਼ ਕਰੋਨਾ ਵਾਇਰਸ ਦੇ ਨਾਲ-ਨਾਲ ਹੋਰ ਵੀ ਕਈ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ।

Previous articleਵਜ਼ੀਫ਼ਾ ਘੁਟਾਲਾ: ਪੰਜਾਬ ਬੰਦ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਮੱਠਾ ਹੁੰਗਾਰਾ
Next articleIsrael registers 2,017 new Covid-19 cases, 289,875 in total