ਟੋਰਾਂਟੋ ਫਿਲਮ ਮੇਲੇ ’ਚ ਮੀਰਾ, ਹੌਪਕਿਨਜ਼ ਤੇ ਕਲੋਈ ਦਾ ਸਨਮਾਨ ਹੋਵੇਗਾ

ਟੋਰਾਂਟੋ (ਸਮਾਜ ਵੀਕਲੀ): ਉੱਘੇ ਕਲਾਕਾਰ ਐਂਥਨੀ ਹੌਪਕਿਨਜ਼ ਅਤੇ ਡਾਇਰੈਕਟਰ ਕਲੋਈ ਚਾਓ ਤੇ ਮੀਰਾ ਨਾਇਰ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ)  ਯਾਦਗਾਰ ਪੁਰਸਕਾਰ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਫਿਲਮ ਮੇਲੇ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਮਾਗਮ 15 ਸਤੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

‘ਦਿ ਸਾਈਲੈਂਸ ਆਫ਼ ਦਿ ਲੈਂਬਸ’ ਲਈ ਆਸਕਰ ਜੇਤੂ ਹੌਪਕਿਨਜ਼ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲੇਗਾ। ‘ਦਿ ਰਾਈਡਰ’ ਦੇ ਡਾਇਰੈਕਟਰ ਜ਼ਾਓ ਨੂੰ ਐਬਰਟ ਡਾਇਰੈਕਟਰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਫਿਲਮ ‘ਮੌਨਸੂਨ ਵੈਡਿੰਗ’ ਦੀ ਨਿਰਦੇਸ਼ਕਾ ਮੀਰਾ ਨਾਇਰ ਨੂੰ ਜੈੱਫ ਸਕੌਲ ਐਵਾਰਡ ਮਿਲੇਗਾ। ਇਸ ਸਾਲ ਦਾ ਮੇਲਾ 10 ਤੋਂ 19 ਸਤੰਬਰ ਤੱਕ ਹੋਵੇਗਾ ਜਿਸ ’ਚ ਤਿੰਨੇ ਕਲਾਕਾਰਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

Previous articleਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
Next article43 ਫ਼ੀਸਦ ਸਕੂਲਾਂ ’ਚ ਸਾਬਣ ਅਤੇ ਪਾਣੀ ਵੀ ਨਹੀਂ43 ਫ਼ੀਸਦ ਸਕੂਲਾਂ ’ਚ ਸਾਬਣ ਅਤੇ ਪਾਣੀ ਵੀ ਨਹੀਂ