ਟੈਨਿਸ: ਪ੍ਰਗਨੇਸ਼ ਗੁਣੇਸ਼ਵਰਨ ਲਾਸ ਕਾਬੋਸ ਟੂਰਨਾਮੈਂਟ ’ਚੋਂ ਬਾਹਰ

ਪ੍ਰਗਨੇਸ਼ ਗਣੇਸ਼ਵਰਨ ਏਟੀਪੀ ਲਾਸ ਕਾਬੋਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਦੁਨੀਆਂ ਦੇ 28ਵੇਂ ਨੰਬਰ ਦੇ ਖਿਡਾਰੀ ਟੇਲਰ ਫ੍ਰਿਟਸ ਤੋਂ ਹਾਰ ਕੇ ਬਾਹਰ ਹੋ ਗਿਆ ਹੈ। ਵਿਸ਼ਵ ਦਰਜਾਬੰਦੀ ’ਚ 90ਵੇਂ ਸਥਾਨ ’ਤੇ ਕਾਬਜ਼ ਪ੍ਰਗਨੇਸ਼ ਨੂੰ ਅਮਰੀਕੀ ਵਿਰੋਧੀ ਨੇ 4.6, 6.3, 6.2 ਨਾਲ ਹਰਾਇਆ। ਪ੍ਰਗਨੇਸ਼ ਨੂੰ ਇੱਥੋਂ 20 ਅੰਕ ਮਿਲੇ ਜਿਸ ਨਾਲ ਉਹ ਰੈਂਕਿੰਗ ’ਚ ਦੋ ਸਥਾਨ ਉੱਪਰ ਆ ਜਾਵੇਗਾ। ਇਸ ਤੋਂ ਇਲਾਵਾ 12,825 ਡਾਲਰ ਇਨਾਮੀ ਰਾਸ਼ੀ ਵੀ ਉਸ ਨੇ ਜਿੱਤੀ ਹੈ। ਇਸੇ ਵਿਚਾਲੇ ਦਿਵਿਜ ਸ਼ਰਣ ਅਤੇ ਜੌਨਾਥਨ ਐਲਰਿਚ ਨੇ ਚੌਥਾ ਦਰਜਾ ਹਾਸਲ ਬੇਨ ਮੈਕਲਾਚਲਾਨ ਅਤੇ ਜੌਨ ਪੈਟ੍ਰਿੱਕ ਸਮਿਥ ਦੀ ਜੋੜੀ ਨੂੰ 7.5, 6.1 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਵਾਸ਼ਿੰਗਟਨ ’ਚ ਏਟੀਪੀ 500 ਸਿਟੀ ਓਪਨ ’ਚ ਲਿਏਂਡਰ ਪੇਸ ਤੇ ਰੋਹਨ ਬੋਪੰਨਾ ਆਪਣੇ ਜੋੜੀਦਾਰਾਂ ਨਾਲ ਹਾਰ ਗਏ। ਪੇਸ ਅਤੇ ਜੈਕ ਸੋਕ ਨੂੰ ਆਸਟਰੇਲੀਆ ਦੇ ਅਲੈਕਸ ਡੇ ਮਿਨਾਉਰ ਤੇ ਜਾਨ ਪੀਅਰਜ਼ ਨੇ ਹਰਾਇਆ। ਦੂਜੇ ਪਾਸੇ ਬੋਪੰਨਾ ਤੇ ਬੇਨੋਇਤ ਪੇਅਰੇ ਦੀ ਜੋੜੀ ਨੂੰ ਮੈਥਿਊ ਐਬਡੇਨ ਤੇ ਨਿਕੋਲਸ ਮੁਨਰੋ ਨੇ ਮਾਤ ਦਿੱਤੀ।

Previous articleਵਡੋਦਰਾ ਵਿੱਚ ਮੀਂਹ ਦੇ ਕਹਿਰ ਕਾਰਨ ਪੰਜ ਮੌਤਾਂ
Next articleਬਹੁਮੱਤ ਮਿਲਣ ਵਾਲੀਆਂ ਪਾਰਟੀਆਂ ਵੋਟ ਨਾ ਪਾਉਣ ਵਾਲਿਆਂ ਨੂੰ ਵੀ ਨਾਲ ਲੈ ਕੇ ਚੱਲਣ: ਮੁਖਰਜੀ