ਟੀਵੀ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਮਿਲੀ

ਮੁੰਬਈ (ਸਮਾਜ ਵੀਕਲੀ) : ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਅਤੇ ‘ਲੈਫਟ ਰਾਈਟ ਲੈਫਟ’ ਜਿਹੇ ਸੀਰੀਅਲਾਂ ਵਿੱਚ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਸਮੀਰ ਸ਼ਰਮਾ (44) ਦੀ ਲਾਸ਼ ਬੀਤੀ ਰਾਤ ਮਲਾਡ ਸਥਿਤ ਊਸ ਦੇ ਘਰ ਵਿਚ ਰਸੋਈ ਦੇ ਪੱਖੇ ਨਾਲ ਲਟਕਦੀ ਮਿਲੀ। ਪੁਲੀਸ ਨੂੰ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਇਹ ਸ਼ੱਕ ਹੈ ਕਿ ਊਸ ਨੇ ਦੋ ਦਿਨ ਪਹਿਲਾਂ ਫਾਹਾ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ।

Previous article3 teens arrested with AK-47 at Trump’s Florida resort
Next articlePolish Prez sworn in for 2nd term