ਟਿਕਟੌਕ ਮਾਲਕ ਨੇ ਚੀਨੀ ਲਾਇਸੈਂਸ ਲਈ ਅਪਲਾਈ ਕੀਤਾ

ਪੇਈਚਿੰਗ (ਸਮਾਜ ਵੀਕਲੀ): ਟਿਕਟੌਕ ਦੇ ਮਾਲਕ ਨੇ ਅੱਜ ਕਿਹਾ ਕਿ ਉਸ ਨੇ ਅਮਰੀਕਾ ਵਿੱਚ ਪੌਪੂਲਰ ਵੀਡੀਓ ਐਪ ਨੂੰ ਚਲਾਉਣ ਲਈ ਚੀਨੀ ਤਕਨਾਲੋਜੀ ਬਰਾਮਦ ਲਾਇਸੈਂਸ ਲਈ ਅਪਲਾਈ ਕੀਤਾ ਹੈ ਕਿ ਤਾਂ ਕਿ ਓਰੈਕਲ ਤੇ ਵਾਲਮਾਰਟ ਵਿੱਚ ਹੋਏ ਕਰਾਰ ਨੂੰ ਮੁਕੰਮਲ ਕੀਤਾ ਜਾ ਸਕੇ।

ਚੇਤੇ ਰਹੇ ਕਿ ਅਮਰੀਕਾ ਵੱਲੋਂ ਸੁਰੱਖਿਆ ਕਾਰਨਾਂ    ਦੇ ਹਵਾਲੇ ਨਾਲ ਚੀਨੀ ਐਪ ਟਿਕਟੌਕ ’ਤੇ ਪਾਬੰਦੀ ਲਗਾਉਣ ਮਗਰੋਂ ਓਰੈਕਲ ਤੇ ਵਾਲਮਾਰਟ ਨੇ ਇਸ ਐਪ ਨੂੰ ਚਲਾਉਣ ਲਈ ਕਰਾਰ ਕੀਤਾ ਸੀ।

ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਹਫ਼ਤੇ ਓਰੈਕਲ ਤੇ ਵਾਲਮਾਰਟ ਵਿੱਚ ਹੋਣ ਵਾਲੇ ਇਸ ਤਜਵੀਜ਼ਤ ਕਰਾਰ ਨੂੰ ਪ੍ਰਵਾਨਗੀ ਦੇ ਦੇੇਣਗੇ। ਟਰੰਪ ਨੇ ਕਿਹਾ ਕਿ ਓਰੈਕਲ ਕੋਲ ਬਾਈਟਡਾਂਸ ਦਾ ‘ਪੂਰਾ ਕੰਟਰੋਲ’ ਹੋਣਾ ਚਾਹੀਦਾ ਹੈ ਤੇ ਕੰਪਨੀ ਨੇ ਪੇਈਚਿੰਗ ਮਿਊਂਸਿਪਲ ਬਿਊਰੋ ਆਫ਼ ਕਾਮਰਸ ਕੋਲ ਬਰਾਮਦ ਲਾਇਸੈਂਸ ਲਈ ਅਪਲਾਈ ਕੀਤਾ ਹੈ।

ਹਾਲ ਦੀ ਘੜੀ ਚੀਨ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਚੀਨੀ ਅਥਾਰਿਟੀਜ਼ ਨੇ ਵੀ ਤਕਨਾਲੋਜੀ ਦੇ ਤਬਾਦਲੇ ਬਾਰੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ, ਹਾਲਾਂਕਿ ਸਰਕਾਰੀ ਅਖ਼ਬਾਰਾਂ ਨੇ ਇਸ ਤਜਵੀਜ਼ਤ ਕਰਾਰ ਦੀ ਨੁਕਤਾਚੀਨੀ ਕੀਤੀ ਹੈ।

Previous articleਬਰਤਾਨੀਆ ਨੇ ਮਹਿਮਾਨਨਿਵਾਜ਼ੀ ਤੇ ਸੈਰ-ਸਪਾਟਾ ਖੇਤਰ ’ਚ ਵੈਟ ਕਟੌਤੀ ਵਧਾਈ
Next articleWe have to be alert, aware, and awake with vivek (rationality) to accept the realities of life and adopt 4S model of satyam, shivam, sundram and samyam for enlightenment and empowerment: Professor M.M. Goel