ਟਰੰਪ ਵੱਲੋਂ ਮੋਦੀ ਨੂੰ ਜੀ-7 ਸਿਖਰ ਵਾਰਤਾ ਲਈ ਸੱਦਾ

ਨਵੀਂ ਦਿੱਲੀ (ਸਮਾਜਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਦੋਵਾਂ ਆਗੂਆਂ ਦਰਮਿਆਨ ਜੀ-7 ਦਾ ਘੇਰਾ ਵਧਾਉਣ ਦੇ ਮੁੱਦੇ ’ਤੇ ਵੀ ਗੱਲਬਾਤ ਹੋਈ। ਅਮਰੀਕੀ ਸਦਰ ਨੇ ਸ੍ਰੀ ਮੋਦੀ ਨੂੰ ਜੀ-7 ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਭਾਰਤ-ਚੀਨ ਸਰਹੱਦ ’ਤੇ ਜਾਰੀ ਤਣਾਅ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਮੁਤਾਬਕ ਇਸ ਮੌਕੇ ਕਰੋਨਾਵਾਇਰਸ ਖ਼ਿਲਾਫ਼ ਜੰਗ ਲਈ ਆਪਸੀ ਸਹਿਯੋਗ ਦਾ ਮੁੱਦਾ ਵੀ ਵਿਚਾਰਿਆ ਗਿਆ। ਉਨ੍ਹਾਂ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਵਿੱਚ ਸੁਧਾਰਾਂ ਦੀ ਵੀ ਵਕਾਲਤ ਕੀਤੀ। ਸ੍ਰੀ ਮੋਦੀ ਨੇ ਮਗਰੋਂ ਇਕ ਟਵੀਟ ਵਿੱਚ ਟਰੰਪ ਨੂੰ ਦੂਰਦਰਸ਼ੀ ਸੋਚ ਵਾਲਾ ਆਗੂ ਕਰਾਰ ਦਿੱਤਾ।

Previous articleVirat Kohli finds wife Anushka’s new pic ‘gorgeous’
Next articleਤਿਵਾੜੀ ਦੀ ਛੁੱਟੀ, ਆਦੇਸ਼ ਗੁਪਤਾ ਨੇ ਦਿੱਲੀ ਭਾਜਪਾ ਪ੍ਰਧਾਨ