World ਟਰੰਪ ਦੇ ਹਾਂਗਕਾਂਗ ਬਿੱਲ ‘ਤੇ ਦਸਤਖ਼ਤ ਕਰਨ ਨਾਲ ਚੀਨ ਭੜਕਿਆ

ਟਰੰਪ ਦੇ ਹਾਂਗਕਾਂਗ ਬਿੱਲ ‘ਤੇ ਦਸਤਖ਼ਤ ਕਰਨ ਨਾਲ ਚੀਨ ਭੜਕਿਆ

ਬੀਜਿੰਗ  : ਹਾਂਗਕਾਂਗ ‘ਤੇ ਸੰਸਦ ਦੇ ਪਾਸ ਮਤੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਤੋਂ ਚੀਨ ਭੜਕ ਗਿਆ ਹੈ। ਕਾਨੂੰਨ ‘ਚ ਤਬਦੀਲ ਇਸ ਦਸਤਾਵੇਜ਼ ਮੁਤਾਬਕ ਹਾਂਗਕਾਂਗ ਨੂੰ ਅਮਰੀਕਾ ਤੋਂ ਮਿਲੇ ਖ਼ਾਸ ਕਾਰੋਬਾਰੀ ਦਰਜੇ ਦੀ ਹਰ ਸਾਲ ਸਮੀਖਿਆ ਹੋਵੇਗੀ, ਇਸ ਤੋਂ ਬਾਅਦ ਅਗਲੇ ਸਾਲ ਲਈ ਉਸ ਨੂੰ ਜਾਰੀ ਰੱਖਿਆ ਜਾਵੇਗੀ। ਇਹ ਸਮੀਖਿਆ ਮਨੁੱਖੀ ਅਧਿਕਾਰਾਂ ‘ਤੇ ਅਮਲ ਨੂੰ ਮਾਪਦੰਡ ਬਣਾ ਕੇ ਹੋਵੇਗੀ। ਨਾਲ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਚੀਨ ਤੇ ਹਾਂਗਕਾਂਗ ਦੇ ਅਧਿਕਾਰੀਆਂ ‘ਤੇ ਅਮਰੀਕਾ ਪਾਬੰਦੀ ਲਗਾਏਗਾ। ਚੀਨ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਬੁਰਾ ਅਸਰ ਪਵੇਗਾ ਤੇ ਇਸ ਦੇ ਗੰਭੀਰ ਮਾੜੇ ਨਤੀਜੇ ਹੋਣਗੇ।

ਰਾਸ਼ਟਰਪਤੀ ਟਰੰਪ ਨੇ ਕੁਝ ਦਿਨ ਪਹਿਲਾਂ ਹਾਂਗਕਾਂਗ ਮਸਲੇ ‘ਤੇ ਸੰਸਦ ਦੇ ਪਾਸ ਮਤੇ ‘ਤੇ ਦਸਤਖ਼ਤ ਨਾ ਕਰਨ ਦੇ ਸੰਕੇਤ ਦੇਣ ਦੇ ਬਾਵਜੂਦ ਬੁੱਧਵਾਰ ਨੂੰ ਅਚਾਨਕ ਇਹ ਵੱਡਾ ਕਦਮ ਚੁੱਕਿਆ। ਟਰੰਪ ਨੇ ਸਬੰਧ ਵਿਗੜਨ ਦੀ ਚੀਨ ਦੀ ਪਿਛਲੀ ਚਿਤਾਵਨੀ ਦੇ ਬਾਵਜੂਦ ਸੰਸਦ ਦੇ ਮਤੇ ‘ਤੇ ਦਸਤਖ਼ਤ ਕੀਤੇ। ਅਮਰੀਕਾ ਨੇ ਇਹ ਕਾਨੂੰਨ ਉਦੋਂ ਬਣਾਇਆ ਹੈ ਜਦੋਂ ਉਸ ਦੀ ਚੀਨ ਨਾਲ ਕਾਰੋਬਾਰ ਸਮਝੌਤੇ ਦੀ ਗੱਲਬਾਤ ਦਾ ਦੌਰ ਚੱਲ ਰਿਹਾ ਹੈ।

ਹਾਂਗਕਾਂਗ ਦਾ ਲੋਕਤੰਤਰ ਦੀ ਮੰਗ ਵਾਲਾ ਛੇ ਮਹੀਨੇ ਪੁਰਾਣਾ ਅੰਦੋਲਨ ਵੀ ਠੰਢਾ ਪੈਣ ਲੱਗਿਆ ਹੈ। ਪਰ ਅਮਰੀਕਾ ਦੇ ਇਸ ਕਦਮ ਨਾਲ ਅੰਦੋਲਨ ‘ਚ ਫਿਰ ਗਰਮਾਹਟ ਪੈਦਾ ਹੋਣ ਦੇ ਆਸਾਰ ਹਨ। ਚੀਨ ਨੇ ਕਿਹਾ ਹੈ ਕਿ ਅਮਰੀਕਾ ਦੇ ਇਸ ਕਦਮ ਨਾਲ ਹਾਂਗਕਾਂਗ ‘ਚ ਮਨਮਰਜ਼ੀ ਨੂੰ ਸ਼ਹਿ ਮਿਲੇਗੀ। ਹੁਣ ਇਸ ਨੂੰ ਰੋਕਣ ਲਈ ਚੀਨ ਜਿਹੜੇ ਕਦਮ ਚੁੱਕੇਗਾ, ਉਸ ਦੀ ਪੂਰੀ ਜ਼ਿੰਮੇਵਾਰੀ ਅਮਰੀਕਾ ਦੀ ਹੋਵੇਗੀ। ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਯੂਚੇਂਗ ਨੇ ਵੀਰਵਾਰ ਅਮਰੀਕੀ ਰਾਜਦੂਤ ਟੇਰੀ ਬ੍ਾਸਟੈਡ ਨੂੰ ਤਲਬ ਕਰ ਕੇ ਟਰੰਪ ਨੇ ਕਦਮ ‘ਤੇ ਸਖ਼ਤ ਇਤਰਾਜ ਪ੍ਰਗਟਾਇਆ। ਅਮਰੀਕਾ ਨੂੰ ਚੀਨ ਦੇ ਘਰੇਲੂ ਮਾਮਲਿਆਂ ‘ਚ ਦਖ਼ਲਅੰਦਾਜ਼ੀ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਖ਼ਰਾਬ ਹੋ ਸਕਦੇ ਹਨ।

ਜਦਕਿ ਹਾਂਗਕਾਂਗ ਦੀ ਚੀਨ ਸਮਰਥਕ ਸਰਕਾਰ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਦਾ ਅੰਦੋਲਨਕਾਰੀਆਂ ਵਿਚਕਾਰ ਗ਼ਲਤ ਸੰਦੇਸ਼ ਗਿਆ ਹੈ। ਇਹ ਮਹਾਨਗਰ ਦੇ ਮਾਮਲੇ ‘ਚ ਅਮਰੀਕਾ ਦਾ ਗ਼ਲਤ ਦਖ਼ਲ ਵੀ ਹੈ। ਅਮਰੀਕਾ ਦੇ ਸਮਰਥਨ ਲਈ ਚੁੱਕੇ ਗਏ ਵੱਡੇ ਕਦਮ ਦੇ ਬਾਵਜੂਦ ਵੀਰਵਾਰ ਨੂੰ ਹਾਂਗਕਾਂਗ ‘ਚ ਸਾਂਤੀ ਬਣੀ ਰਹੀ। ਕੋਈ ਵੱਡਾ ਅੰਦੋਲਨ ਨਾ ਹੋਣ ਦੀ ਖ਼ਬਰ ਹੈ। ਇਸੇ ਦੌਰਾਨ 100 ਪੁਲਿਸ ਮੁਲਾਜ਼ਮਾਂ ਨੇ ਸਾਦੇ ਕੱਪੜਿਆਂ ‘ਚ ਪਾਲੀਟੈਕਨਿਕ ਯੂਨੀਵਰਸਿਟੀ ਦੇ ਅੰਦਰ ਜਾ ਕੇ ਉੱਥੇ ਹਿੰਸਕ ਅੰਦੋਲਨਕਾਰੀਆਂ ਖ਼ਿਲਾਫ਼ ਸਬੂਤ ਇਕੱਠੇ ਕੀਤੇ। ਇਹ ਆਪਣੇ ਨਾਲ ਕਈ ਹੱਥ ਦੇ ਬਣੇ ਹਥਿਆਰ ਲੈ ਕੇ ਆਏ ਹਨ ਜਿਨ੍ਹਾਂ ‘ਚ ਪੈਟਰੋਲ ਬੰਬ ਤੇ ਤੀਰ ਕਮਾਨ ਸ਼ਾਮਿਲ ਹਨ।

Previous articleNAC-like body to implement govt agenda likely in Maharashtra
Next articleUddhav takes oath as Maha CM, 6 Ministers also sworn in