ਟਰੰਪ ਦੀ ਪ੍ਰੈਸ ਕਾਨਫਰੰਸ ਦੌਰਾਨ ਵਾਈਟ ਹਾਊਸ ਨੇੜੇ ਗੋਲੀ ਚੱਲੀ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੀ ਊੱਚ ਸੁਰੱਖਿਆ ਵਾਲੀ ਇਮਾਰਤ ਵਾਈਟ ਹਾਊਸ ਦੇ ਬਾਹਰ ਗੋਲੀ ਚੱਲਣ ਮਗਰੋਂ ਖ਼ੁਫ਼ੀਆ ਸੇਵਾਵਾਂ ਦਾ ਇੱਕ ਏਜੰਟ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੱਲ ਰਹੀ ਪ੍ਰੈੱਸ ਕਾਨਫਰੰਸ ’ਚੋਂ ਅਚਾਨਕ ਹੀ ਊਠਾ ਕੇ ਅੰਦਰ ਲੈ ਗਿਆ। ਕੁਝ ਹੀ ਮਿੰਟਾਂ ਬਾਅਦ ਟਰੰਪ ਵਾਪਸ ਪ੍ਰੈੱਸ ਕਾਨਫਰੰਸ ਵਾਲੇ ਕਮਰੇ ਵਿੱਚ ਆੲੇ ਅਤੇ ਵਾਈਟ ਹਾਊਸ ਦੇ ਬਾਹਰ ਗੋਲੀ ਚੱਲਣ ਦੀ ਪੁਸ਼ਟੀ ਕੀਤੀ। ਊਨ੍ਹਾਂ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਸਭ ਕੁਝ ਕਾਬੂ ਹੇਠ ਹੈ।

ਕਰੋਨਾਵਾਇਰਸ ਬਾਰੇ ਮੁੜ ਸ਼ੁਰੂ ਹੋਈ ਪ੍ਰੈੱਸ ਕਾਨਫਰੰਸ ਮੌਕੇ ਟਰੰਪ ਨੇ ਕਿਹਾ, ‘‘ਵਾੲ੍ਹੀਟ ਹਾਊਸ ਵਿੱਚ ਸਥਿਤੀ ਕਾਬੂ ਹੇਠ ਹੈ। ਮੈਂ ਖ਼ੁਫ਼ੀਆ ਸੇਵਾਵਾਂ ਦਾ ਸੂਝ-ਬੂਝ ਨਾਲ ਕੀਤੀ ਕਾਰਵਾਈ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ… ਸੱਚਮੁੱਚ ਗੋਲੀ ਚੱਲੀ ਹੈ ਅਤੇ ਕਿਸੇ ਨੂੰ ਹਸਪਤਾਲ ਲਿਜਾਇਆ ਗਿਆ ਹੈ।’’ ਊਨ੍ਹਾਂ ਕਿਹਾ, ‘‘ਮੈਨੂੰ ਊਸ ਵਿਅਕਤੀ ਦੀ ਹਾਲਤ ਬਾਰੇ ਨਹੀਂ ਪਤਾ।

ਇੰਝ ਜਾਪਦਾ ਹੈ ਜਿਵੇਂ ਗੋਲੀ ਖ਼ੁਫ਼ੀਆ ਸੇਵਾਵਾਂ ਵਾਲਿਆਂ ਨੇ ਚਲਾਈ ਹੋਵੇ।’’ ਖ਼ੁਫ਼ੀਆ ਸੇਵਾਵਾਂ ਨੇ ਵੀ ਟਵੀਟ ਕਰਕੇ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਹੈ। ਘਟਨਾ ਮਗਰੋਂ ਇੱਕ ਵਿਅਕਤੀ ਅਤੇ ਇੱਕ ਅਫਸਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ੁਫ਼ੀਆ ਸੇਵਾਵਾਂ ਅਨੁਸਾਰ ਕਿਸੇ ਵੀ ਸਮੇਂ ਵਾੲ੍ਹੀਟ ਹਾਊਸ ਕੰਪਲੈਕਸ ਦੀ ਸੁਰੱਖਿਆ ਭੰਗ ਨਹੀਂ ਹੋਈ। ਇਹ ਘਟਨਾ ਡੋਨਲਡ ਟਰੰਪ ਵਲੋਂ ਵਾਈਟ ਹਾਊਸ ਵਿੱਚ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਵਾਪਰੀ।

Previous articleਯੇਦੀਯੁਰੱਪਾ ਨੂੰ ਕਸ਼ਮੀਰੀ ਵਿਦਿਆਰਥੀਆਂ ਖ਼ਿਲਾਫ਼ ਦੇਸ਼ ਧਰੋਹ ਦੇ ਦੋਸ਼ ਹਟਾਉਣ ਦੀ ਅਪੀਲ
Next articleਸਾਈਬਾਬਾ ਦੀ ਪੈਰੋਲ ਅਰਜ਼ੀ ’ਤੇ ਊਧਵ ਸਰਕਾਰ ਦੀ ਜਵਾਬ ਤਲਬੀ