ਟਰੰਪ ਖ਼ਿਲਾਫ਼ ਮਹਾਦੋਸ਼ ਸੁਣਵਾਈ ‘ਚ ਸ਼ਾਮਲ ਨਹੀਂ ਹੋਵੇਗਾ ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਦੇ ਵਕੀਲ ਪੈਟ ਸਿਪੋਲੀਨ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਸੰਸਦੀ ਕਮੇਟੀ ਦੇ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਸ਼ਾਮਲ ਨਹੀਂ ਹੋਵੇਗਾ। ਇਹ ਸੁਣਵਾਈ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਨਿਆਇਕ ਕਮੇਟੀ ਕਰ ਰਹੀ ਹੈ। ਇਸ ਸਦਨ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਬਹੁਮਤ ਵਿਚ ਹੈ।

ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਵਕੀਲ ਸਿਪੋਲੋਨ ਨੇ ਕਮੇਟੀ ਦੇ ਡੈਮੋਕ੍ਰੇਟਿਕ ਪ੍ਰਧਾਨ ਜੇਰੀ ਨੈਡਲਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਾਥੋਂ ਸੁਣਵਾਈ ਵਿਚ ਹਿੱਸਾ ਲੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਜੇ ਤਕ ਗਵਾਹਾਂ ਦੇ ਨਾਂ ਤਕ ਨਹੀਂ ਦੱਸੇ ਗਏ ਹਨ। ਇਹ ਵੀ ਸਾਫ਼ ਨਹੀਂ ਹੈ ਕਿ ਕੀ ਨਿਆਇਕ ਕਮੇਟੀ ਸੁਣਵਾਈ ਵਿਚ ਨਿਰਪੱਖ ਪ੍ਰਕ੍ਰਿਆ ਦਾ ਪਾਲਣ ਵੀ ਕਰੇਗੀ। ਮੌਜੂਦ ਹਾਲਾਤ ਤਹਿਤ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਦਾ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ।

Previous articleਆਸਟ੍ਰੇਲੀਆ ਨੇ ਚੀਨ ਤੋਂ ਗਿ੍ਫ਼ਤਾਰ ਪੱਤਰਕਾਰ ਬਾਰੇ ਮੰਗੀ ਜਾਣਕਾਰੀ
Next articleਬ੍ਰੈਗਜ਼ਿਟ ਪਿੱਛੋਂ ਈਯੂ ਸੈਲਾਨੀਆਂ ਨੂੰ ਲੈਣਾ ਹੋਵੇਗਾ ਈ-ਵੀਜ਼ਾ