ਟਰੂਡੋ ਦੀ ਪਤਨੀ ਦੇ ਕਰੋਨਾਵਾਇਰਸ ਟੈਸਟ ਲਈ ਨਮੂਨੇ ਭੇਜੇ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ ਦੇ ਵੀ ਕਰੋਨਾਵਾਇਰਸ ਟੈਸਟ ਲਈ ਸੈਂਪਲ ਲਏ ਗਏ ਹਨ। ਬੁੱਧਵਾਰ ਨੂੰ ਬਰਤਾਨੀਆ ਤੋਂ ਪਰਤਣ ਮਗਰੋਂ ਹਾਲਾਂਕਿ ਉਨ੍ਹਾਂ ਵਿਚ ਪਾਏ ਗਏ ਬਿਮਾਰੀ ਦੇ ਲੱਛਣ ਕੁਝ ਨਰਮ ਪਏ ਹਨ, ਪਰ ਚੌਕਸੀ ਵਜੋਂ ਟਰੂਡੋ ਜੋੜਾ ਖ਼ੁਦ ਨੂੰ ਵੱਖ ਰੱਖ ਰਿਹਾ ਹੈ। ਟਰੂਡੋ ਘਰੋਂ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਇਕ ਮੀਟਿੰਗ ਵੀ ਰੱਦ ਕੀਤੀ ਹੈ। ਇਸ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ।

Previous articleਉਨਾਓ ਕੇਸ: ਸੀਬੀਆਈ ਨੇ ਸੇਂਗਰ ਲਈ ਵੱਧ ਤੋਂ ਵੱਧ ਸਜ਼ਾ ਮੰਗੀ
Next articleਕਰੋਨਾਵਾਇਰਸ: ਮਹੀਨੇ ਲਈ ਯੂਰਪ ਤੋਂ ਅਮਰੀਕਾ ਯਾਤਰਾ ’ਤੇ ਪਾਬੰਦੀ