ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ

 ਕਪੂਰਥਲਾ , 9 ਜੂਨ (ਕੌੜਾ)(ਸਮਾਜਵੀਕਲੀ)-ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਕੜਾਲ ਨੌ ਆਬਾਦ ਦੇ ਇੱਕ ਕਿਸਾਨ ਦੇ ਖੇਤਾਂ ਚੋਂ ਮੋਟਰਾਂ ਤੇ ਲੱਗੇ ਟਰਾਂਸਫਾਰਮਰਾਂ ਚੋਂ ਤੇਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਦਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਨਿਵਾਸੀ ਕੜਾਲ ਨੌ ਅਬਾਦ ਨੇ ਦੱਸਿਆ ਕਿ ਉਸ ਦੇ ਖੇਤਾਂ ਚ ਮੋਟਰਾਂ ਲਈ ਦੋ ਟਰਾਂਸਫਾਰਮਰ ਲੱਗੇ ਹੋਏ ਹਨ ।ਜਿਨ੍ਹਾਂ ਚੋਂ ਚੋਰਾਂ ਵੱਲੋਂ ਤੇਲ ਚੋਰੀ ਕਰਨ ਕਰਕੇ ਟਰਾਂਸਫਾਰਮਰ ਸੜ ਚੁੱਕੇ ਹਨ ।ਜਿਸ ਨਾਲ ਸਾਡੇ ਨਾਲ ਨਾਲ ਮਹਿਕਮੇ ਦਾ ਵੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸ਼ਿਕਾਇਤ ਬਿਜਲੀ ਘਰ ਖੈੜਾ ਮੰਦਰ ਨੂੰ ਦੇ ਦਿੱਤੀ ਗਈ ਹੈ
Previous articleਨੂਰਮਹਿਲ ਦੇ ਜਿਮ ਸੰਚਾਲਕਾਂ ਨੇ ਤਾਲੀ-ਥਾਲੀ ਵਜਾ ਕੇ ਕੀਤਾ ਆਪਣਾ ਰੋਸ ਪ੍ਰਦਰਸ਼ਨ
Next articleਫਿਲਮੀ ਸਟਾਇਲ ਵਿੱਚ ਇੱਕ ਪਿਤਾ ਨੇ ਪੈਸੇ ਖਾਤਿਰ ਆਪਣੇ ਹੀ ਲੜਕੇ ਨੂੰ ਅਗਵਾ ਕਰਨ ਦਾ ਰਚਿਆ ਡਰਾਮਾ