“ਝੱਲੇ” ਫਿਲਮ ਨੂੰ ਕੈਨੇਡਾ ਦੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ

ਸਰੀ, 20 ਨਵੰਬਰ, 2019 : “ਝੱਲੇ” ਫਿਲਮ ਨੂੰ ਕੈਨੇਡਾ ਦੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਨੇਡਾ ਅਤੇ ਅਮਰੀਕਾ ਵਿਚ ਇਸ ਫਿਲਮ ਦੇ ਡਿਸਟ੍ਰੀਬਿਊਟਰ “ਨਵਰੋਜ਼ ਗੁਰਬਾਜ਼ ਇੱਟਰਟੇਨਮੈਂਟ” ਹਨ। ਸ਼ੁੱਕਰਵਾਰ 15 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਅਤੇ ਉਸ ਦਿਨ ਤੋਂ ਹੀ ਕੈਨੇਡਾ ਦੇ ਸਾਰੇ ਸਿਨੇਮਿਆਂ ਵਿਚ “ਹਾਊਸ ਫੁੱਲ” ਜਾ ਰਹੀ ਹੈ ਫਿਲਮ “ਝੱਲੇ”।

ਅਕਸਰ ਪੰਜਾਬੀ ਫਿਲਮ ਨਿਰਮਾਤਾ ਇਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਵਿਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਨਵਾਂ ਕੁਝ ਬਹੁਤੀਆਂ ਫਿਲਮਾਂ ਵਿਚ ਕਿਤੇ ਨਹੀਂ ਦਿਸਦਾ ਜਦੋਂ ਕਿ ” ਝੱਲੇ ” ਚ ਦਰਸ਼ਕਾਂ ਨੂੰ ਸੱਚਮੁੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ। ਬਹੁਤੀਆਂ ਪੰਜਾਬੀ ਫਿਲਮਾਂ ਵਿਚ ਵਿਅੰਗ, ਮਖੌਲ, ਭੜਾਸ ਅਤੇ ਕਾਮੇਡੀ ਰਾਹੀਂ ਲੋਕਾਂ ਨੂੰ ਖਿੱਚਣ ਦਾ ਯਤਨ ਕੀਤਾ ਜਾਂਦਾ ਹੈ, ਪਰ ‘ਝੱਲੇ’ ਵਿਚਲੀ ਅਸਲੀ ਖਿੱਚ ਦਰਸ਼ਕਾਂ ਨੂੰ ਹਾਸਿਆਂ ਨਾਲ ਮਾਲੋਮਾਲ ਕਰਦੀ ਹੈ। ਨਾਲ ਹੀ, ਸਰਗੁਣ ਅਤੇ ਬੀਨੂੰ ਇਕ ਵੱਖਰੇ ਰੋਲ ਵਿਚ ਦਿਖਾਈ ਦੇ ਰਹੇ ਹਨ।

ਦਰਸ਼ਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਇਸ ਫਿਲਮ ਵਿੱਚ ਚੰਗੀ ਕਹਾਣੀ ਤੋਂ ਲੈ ਕੇ ਵਧੀਆ ਅਦਾਕਾਰੀ ਤੱਕ ਸਭ ਕੁਝ ਹੈ। ਇਸ ਵਿਚ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿਚ ਹਨ। ਇਸ ਫਿਲਮ ਦਾ ਵਧੀਆ ਨਿਰਦੇਸ਼ਨ, ਵਧੀਆ ਸਕ੍ਰੀਨਪਲੇਅ ਅਤੇ ਸਿਨੇਮੈਟੋਗ੍ਰਾਫੀ ਬਹੁਤ ਵਧੀਆ ਹੈ। ਫਿਲਮ ਦੀ ਕਹਾਣੀ ਪੰਜਾਬੀ ਫਿਲਮ ਨਾਲੋਂ ਬਿਲਕੁਲ ਵੱਖਰੀ ਹੈ। ਇਸ ਵਿਚ ਕਾਮੇਡੀ ਹੈ, ਫਨ ਹੈ ਅਤੇ ਹੋਰ ਬੜਾ ਕੁਝ ਹੈ ਜੋ ਇਸ ਨੂੰ ਇਕ ਅਮੇਜਿੰਗ ਫਿਲਮ ਬਣਾਉਂਦਾ ਹੈ। ਇਹ ਇੱਕ ਮਨੋਰੰਜਨ ਫਿਲਮ ਹੈ ਅਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਬਾਕਸ ਆਫਿਸ ਉਪਰ ਇਹ ਫਿਲਮ ਨਵੇਂ ਕੀਰਤੀਮਾਨ ਸਥਾਪਿਤ ਕਰਨ ਵੱਲ ਅੱਗੇ ਵਧ ਰਹੀ ਹੈ। ਦਰਸ਼ਕ ਇਸ ਨੂੰ ਬਾਕਸ ਆਫਿਸ ‘ਤੇ ਹਿੱਟ ਦੇਖਣਾ ਚਾਹੁੰਦੇ ਹਨ।

ਕੈਨੇਡਾ ਵਿਚ ਇਸਫਿਲਮ ਦੇ ਡਿਸਟ੍ਰੀਬਿਊਟਰ ਨਵਰੋਜ਼ ਗੁਰਬਾਜ਼ ਇੱਟਰਟੇਨਮੈਂਟ ਦੇ ਲਵਪ੍ਰੀਤ ਸੰਧੂ (ਲੱਕੀ) ਨੇ ਫਿਲਮ ਦੀ ਸਫਲਤਾ ਉਪਰ ਖੁਸ਼ੀ ਪ੍ਰਗਟ ਕਰਦਿਆਂ ਕੈਨੇਡਾ ਚੱਲ ਰਹੇ ਹਾਊਸਫੁੱਲ ਲਈ ਕੈਨੇਡਾ ਦੇ ਸਰੋਤਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦਰਸ਼ਕਾਂ ਵੱਲੋਂ ਦਿਖਾਇਆ ਇਹ ਉਤਸ਼ਾਹ ਅਸਲ ਵਿਚ ਨਿਰਮਾਤਾਵਾਂ ਨੂੰ ਪੰਜਾਬੀ ਫਿਲਮ ਉਦਯੋਗ ਵਿਚ ਹੋਰ ਨਵੇਂ ਸੰਕਲਪ ਪੇਸ਼ ਕਰਨ ਲਈ ਉਤਸ਼ਾਹਤ ਕਰੇਗਾ।

Previous articleਕਾਰ ਅੱਗੇ ਆਵਾਰਾ ਪਸ਼ੂ ਆਣ ਨਾਲ ਦੋ ਨੌਜਵਾਨਾਂ ਦੀ ਮੌਤ
Next articleਕੈਨੇਡਾ ਦੇ ਇੱਕ ਵੱਡੇ ਇੰਟਰਨੈਟ ਚੈਨਲ ਨੂੰ ਠੱਪ ਕਰਨ ਦੇ ਦਿੱਤੇ ਹੁਕਮ – ਫੈਡਰਲ ਅਦਾਲਤ ਨੇ 15 ਦੀਨਾ ਅੰਦਰ ਲਾਗੂ ਕਰਨ ਦੇ ਆਦੇਸ਼