ਝੋਨੇ ਦੀ ਨਵੀ ਕਿਸਮ ਦੇ ਬੀਜ ਨੇ ਕਿਸਾਨਾਂ ਦਾ ਦੇ ਝੋਨੇ ਦਾ ਕੀਤਾ ਨੁਕਸਾਨ

ਕੈਪਸ਼ਨ- ਪੀੜਤ ਕਿਸਾਨ ਝੋਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਤੇ ੲਏ ਡੀ ਸੀ ਰਾਹੁਲ ਚਾਬਾ ਨੂੰ ਸੰਬੰਧਿਤ ਡੀਲਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੰਦੇ ਹੋਏ

ਪ੍ਰਵੇਜ ਨਗਰ ਦੇ ਕਿਸਾਨਾਂ  ਨੇ ਦੁਕਾਨਦਾਰ ਅਤੇ ਡੀਲਰਾਂ ਤੇ ਬੀਜ  ਸਹੀ ਨਾ ਹੋਣ ਤੇ ਲਾਏ ਦੋਸ਼  

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਝੋਨੇ ਦੀ ਬਿਜਾਈ ਦੇ ਸਮੇਂ ਨਕਲੀ ਬੀਜ ਦਾ ਮਾਮਲਾ  ਉਛਾਲਿਆ ਜਾ ਰਿਹਾ ਹੈ ਅਤੇ ਨਕਲੀ ਬੀਜ ਦਾ ਪ੍ਰਭਾਵ ਹੁਣ ਵੀ ਨਜ਼ਰ ਆ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਪ੍ਰਵੇਜ਼ ਨਗਰ ਦੇ ਕਿਸਾਨ ਸਤਬੀਰ ਸਿੰਘ ਜੋ ਤੇ 9 ਏਕੜ ਦੀ ਖੇਤੀ ਕਰਦੇ ਹਨ ਅਤੇ ਇਸੇ ਪਿੰਡ ਦੇ ਹੀ ਪਰਗਨ ਸਿੰਘ ਜੋ ਪੰਜ ਏਕੜ ਦੀ ਖੇਤੀ ਕਰਦੇ ਹਨ ਦੋਨਾਂ ਨੇ ਲੋਕਾਂ ਦੇ ਚੱਲਦੇ ਇਸ ਵਾਰ ਦੁਕਾਨਦਾਰਾਂ ਦੇ ਕਹਿਣ ਤੇ  ਕਵੇਰੀ 468 ਕਿਸਮ ਦੀ ਬਿਜਾਈ ਕੀਤੀ ਸੀ ਅਤੇ ਪਿੰਡ ਪ੍ਰਵੇਜ਼ ਨਗਰ ਦੇ ਕਈ ਕਿਸਾਨਾਂ ਨੇ ਦੁਕਾਨਦਾਰ ਦੇ ਕਹਿਣ ਤੇ    ਕਵੇਰੀ 468 ਦੀ ਬਿਜਾਈ ਕੀਤੀ

ਕਿਸਾਨਾਂ ਦੀ ਲੱਗਭਗ ਪੂਰੀ ਦੀ ਪੂਰੀ ਫਸਲ ਹੀ ਖਰਾਬ ਹੋ ਗਈ ਹੈ  ਪਰਗਣ ਸਿੰਘ ਦੇ ਕਹਿਣ ਦੇ ਮੁਤਾਬਕ ਉਹ ਪੰਜ ਏਕੜ ਦੀ ਖੇਤੀ ਕਰਦਾ ਹੈ ਅਤੇ ਉਸ ਦੇ ਕੋਲ ਇਕ ਦੁਕਾਨਦਾਰ ਨੇ ਬੀਜ ਲਿਆ ਕੇ ਤਿੰਨ ਏਕੜ ਵਿੱਚ  ਉਸ ਨੂੰ ਕਾਵੇਰੀ 468 ਕਿਸਮ ਦੀ ਬਿਜਾਈ ਕੀਤੀ ਸੀ ਅਤੇ ਹੁਣ ਜਿਸ ਦੇ ਚੱਲਦੇ ਪੰਜਾਹ ਹਜ਼ਾਰ ਦਾ ਪ੍ਰਤੀ ਏਕੜ ਨਿਕਲਣ ਵਾਲਾ ਝੋਨਾ  ਹੁਣ ਸਿਰਫ ਦਸ ਹਜ਼ਾਰ ਦਾ ਹੀ ਰਹਿ ਗਿਆ ਹੈ  ਜਿਸ ਨਾਲ ਖਰਚ ਵੀ ਪੂਰਾ ਨਹੀਂ ਹੁੰਦਾ ਉੱਥੇ ਪਰਗਨ ਸਿੰਘ ਕਵੇਰੀ ਚਾਰ ਸੌ ਠਾਟ ਬੀਜ ਅਤੇ ਹੁਣ ਫਸਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ    ਕਿਸਾਨ ਬਹੁਤ ਹੀ ਪ੍ਰੇਸ਼ਾਨ ਹੈ ਅਤੇ ਇਸ ਦੇ ਪ੍ਰਕਾਰ ਹੀ ਕੁਲਵੀਰ ਸਿੰਘ ਨੇ ਵੀ ਪੰਜ ਏਕੜ ਵਿੱਚ ਇਹ ਕਿਸਮ ਕਿਸੇ ਹੋਰ ਦੁਕਾਨਦਾਰ ਤੋਂ ਲੈ ਕੇ ਬਿਜਾਈ ਕੀਤੀ ਸੀ  ਅਤੇ ਉਸ ਦੀ ਫਸਲ ਦੇ ਹਾਲਾਤ ਵੀ ਇਸੇ ਤਰ੍ਹਾਂ ਹੀ ਹਨ।  ਕਿਸਾਨਾਂ ਨੇ ਮਿਲ ਕੇ ਕਪੂਰਥਲਾ ਦੇ ਏ ਡੀ ਸੀ ਰਾਹੁਲ ਚਾਬਾ ਨੂੰ ਮੰਗ ਪੱਤਰ ਵੀ ਦਿੱਤਾ ਹੈ ਅਤੇ ਉਨ੍ਹਾਂ  ਵਿਸ਼ਵਾਸ ਦਿਲਾਇਆ ਹੈ ਕਿ ਦੁਕਾਨਦਾਰ ਅਤੇ ਡੀਲਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Previous articleਵਰਲਡ ਕਬੱਡੀ ਕੱਪ ਤੇ ਏਸ਼ੀਆ ਕਬੱਡੀ ਕੱਪ ਵਿੱਚੋ ਪੰਜਾਬ ਨੂੰ ਗੋਲਡ ਮੈਡਲ ਦੇ ਚੁੱਕੀਆ ਖਿਡਾਰਨਾਂ ਹਲੇ ਨੌਕਰੀਆਂ ਤੋ ਵਾਝੀਆ : ਬੱਬੂ ਰੋਡੇ
Next articleਨਗਰ ਕੌਂਸਲ ਨੂਰਮਹਿਲ ਖਿਲਾਫ਼ ਲੱਗੇ ਨਾਅਰੇ, 16 ਨੂੰ ਹੋਵੇਗਾ ਜ਼ਬਰਦਸਤ ਪ੍ਰਦਰਸ਼ਨ – ਅਸ਼ੋਕ ਸੰਧੂ ਨੰਬਰਦਾਰ