ਝੋਨੇ ਦੀ ਕਾਸ਼ਤ ਦੋਰਾਨ ਖੇਤੀ ਖਰਚੇ ਘਟਾਉਣ ਬਾਰੇ ਜਾਗਰੂਕ ਕਰਨ ਲਈ ਕੈੰਪ ਲਗਾਇਆ ਗਿਆ।

(ਸਮਾਜਵੀਕਲੀ) : ਅੱਜ ਖੰਨੇ ਦੇ ਨੇੜਲੇ ਪਿੰਡ ਘੰਗਰਾਲੀ ਰਾਜਪੂਤਾਂ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ  ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨ ਵੀਰਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਝੋਨੇ ਵਿੱਚ ਖੇਤੀ ਖਰਚੇ ਘਟਾਉਣ ਲਈ ਖਾਦਾਂ ਦੀ ਸੁਚੱਜੀ ਵਰਤੋਂ ਕਰਨਾ ਬਹੁਤ ਜਰੂਰੀ ਹੈ।ਉਹਨਾਂ ਕਿਸਾਨਾਂ ਨੂੰ ਰਸਾਣਿਕ ਖਾਦਾਂ ਦੇ ਨਾਲ ਨਾਲ ਜੀਵਾਣੂ ਖਾਦਾਂ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਝੋਨੇ ਵਿੱਚ ਯੂਰਿਆ ਖਾਦ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਸ਼ ਅਨੁਸਾਰ ਤਿੰਨ ਕਿਸ਼ਤਾਂ ਵਿੱਚ ਪਾਉਣ ਦੀ ਅਪੀਲ ਕੀਤੀ।ਓਹਨਾ ਦੱਸਿਆ ਕਿ ਯੂਰਿਆ ਖਾਦ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੱਧਦਾ ਹੈ।

ਸੂਬੇ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਓਹਨਾ ਕਿਸਾਨ ਵੀਰਾਂ ਨੂੰ ਦੋ ਹਫ਼ਤੇ ਤੋਂ ਵੱਧ ਪਾਣੀ ਖੇਤ ਵਿੱਚ ਨਾ ਖੜ੍ਹਾ ਕਰਨ ਦੀ ਸਲਾਹ ਵੀ ਦਿੱਤੀ।ਉਹਨਾਂ ਕਿਸਾਨਾਂ ਨੂੰ ਗਰੁੱਪ ਬਣਾ ਕੇ ਸੁਬਸਿਡੀ ਲੈਣ ਲਈ ਪ੍ਰੇਰਿਤ ਵੀ ਕੀਤਾ।ਉਹਨਾਂ ਕਿਹਾ ਕਿ ਕਿਸਾਨ ਵੀਰਾਂ ਖੇਤੀਬਾੜੀ ਵਿਭਾਗ ਦੇ ਵੱਟਾਸ ਅਪ ਗਰੁੱਪ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਸਮੇ ਸਮੇ ਤੇ ਜ਼ਰੂਰੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇ।ਉਹਨਾਂ ਬਲਾਕ ਕਿਸਾਨ ਵੀਰਾਂ ਨੂੰ ਦੱਸਿਆ ਕਿ ਜੇਕਰ ਉਹਨਾਂ ਸਾਉਣੀ ਦੀ ਮੱਕੀ ਦੀ ਕਾਸ਼ਤ ਕੀਤੀ ਹੈ ਤਾਂ ਮੱਕੀ ਦੇ ਬੀਜ ਦੇ ਬਿੱਲ ਅਤੇ ਫਾਰਮ ਬਲਾਕ ਦਫਤਰ ਜਮ੍ਹਾ ਕਰਵਾ ਕੇ ਬੀਜ ਤੇ 50% ਸਬਸਿਡੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੀ ਭੇਜੀ ਜਾਵੇਗਾ।

ਉਹਨਾਂ ਮੱਕੀ ਦੀ ਕਾਸ਼ਤਕਾਰਾਂ ਨੂੰ ਇਸ ਫ਼ਸਲੀ ਵਿਭਿੰਨਤਾ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ।ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਗੁਰਵਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ ਅਤੇ ਕਿਸਾਨ ਵੀਰਾਂ ਵਿਚੋਂ  ਬੰਤ ਸਿੰਘ,ਦਵਿੰਦਰ ਸਿੰਘ, ਤੇਜਿੰਦਰ  ਸਿੰਘ,ਹਰਦੀਪ ਸਿੰਘ, ਕਮਲਜੀਤ ਸਿੰਘ, ਜਗਮੋਹਨ ਸਿੰਘ, ਬੂਟਾ ਸਿੰਘ,ਜਰਨੈਲ ਸਿੰਘ,ਬਲਜੀਤ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਭਜਨ ਸਿੰਘ, ਰਣਜੋਧ ਸਿੰਘ,ਗੁਰਮੀਤ ਸਿੰਘ, ਭੁਪਿੰਦਰ ਸਿੰਘ, ਜਸਮੀਤ ਸਿੰਘ,ਰਣਜੀਤ ਸਿੰਘ, ਰਣਜੋਧ ਸਿੰਘ ਅਤੇ ਇਕਬਾਲ ਸਿੰਘ ਹਾਜ਼ਿਰ ਸਨ

Previous articlePUBG ਵਿੱਚ ਲੁਟਾਇਆ 16 ਲੱਖ : ਬੱਚਿਆਂ ਅਤੇ ਮਾਪਿਆਂ ਲਈ ਵੱਡਾ ਸਬਕ
Next articleਪੀ.ਡੀ.ਐਸ. ਵੰਡ ‘ਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਣ ਆਸ਼ੂ