ਝੋਨਾ ਲਾ ਰਿਹੈ ਵਿਸ਼ਵ ਕੱਪ ਟੀਮ ਦਾ ਕਪਤਾਨ ਕਿਹਾ- ਆਪਣੀਆਂ ਜੜਾਂ ਨਾਲ ਜੁੜਣ ’ਚ ਕੋਈ ਸ਼ਰਮ ਨਹੀਂ

ਨਵੀ ਦਿੱਲੀ /ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕੋਵਿਡ-19 ਮਹਾਮਾਰੀ ਦੇ ਕਾਰਣ ਆਊਟਡੋਰ ਟ੍ਰੇਨਿੰਗ ਤੇ ਟੂਰਨਾਮੈਂਟਾਂ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਭਾਰਤ ਦੀ 2017 ਫੀਫਾ ਅੰਡਰ-17 ਵਿਸ਼ਵ ਕੱਪ ਟੀਮ ਦਾ ਕਪਤਾਨ ਅਮਰਜੀਤ ਸਿੰਘ ਕਿਆਮ ਮਣੀਪੁਰ ’ਚ ਆਪਣੇ ਜੱਦੀ ਪਿੰਡ ਦੇ ਝੋਨੇ ਦੇ ਖੇਤ ’ਚ ਆਪਣੇ ਮਾਂ-ਪਿਓ ਦੀ ਖੇਤੀ ’ਚ ਮਦਦ ਕਰ ਰਿਹਾ ਹੈ।

ਰਾਸ਼ਟਰੀ ਸੀਨੀਅਰ ਟੀਮ ਵਲੋਂ ਖੇਡ ਚੁੱਕੇ 19 ਸਾਲਾਂ ਦੇ ਮਿਡਫੀਲਡਰ ਅਮਰਜੀਤ ਮਾਨਸੂਨ ਦੀ ਵਰਖਾ ਵਿਚਾਲੇ ਖੇਤਾਂ ’ਚ ਆਪਣੇ ਪਿਤਾ ਦੇ ਨਾਲ ਝੋਨਾ ਲਾ ਰਿਹਾ ਹੈ। ਅਮਰਜੀਤ ਨੇ ਕਿਹਾ ਕਿ ਮੈਂ ਝੋਨੇ ਦੇ ਖੇਤ ’ਚ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਸੀ, ਮੈਂ ਝੋਨਾ ਲਾ ਰਿਹਾ ਸੀ। ਆਪਣੀਆਂ ਜੜਾਂ ਨਾਲ ਜੁੜਣ ’ਚ ਕੋਈ ਸ਼ਰਮ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਕਈ ਪੀੜੀਆਂ ਤੋਂ ਖੇਤੀ ਕਰ ਰਿਹਾ ਹੈ ਪਰ ਮੈਂ ਬਚਪਨ ਤੋਂ ਖੇਤੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਮੈਂ ਹਮੇਸ਼ਾ ਤੋਂ ਹੀ ਫੁੱਟਬਾਲ ਦਾ ਦੀਵਾਨਾ ਰਿਹਾ ਹਾਂ। ਅਮਰਜੀਤ ਮੈਚ ਖੇਡਣ ਲਈ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਰਿਹਾ ਤੇ ਇਹ ਮੇਰੇ ਲਈ ਆਪਣੀਆਂ ਜੜਾਂ ਨਾਲ ਮੁੜ ਜੁੜਣ ਦਾ ਮੌਕਾ ਸੀ।

Previous articleਸਿਹਤ ਮੁਲਾਜ਼ਮਾਂ ਨੇ ਭੁੱਖ ਹੜਤਾਲ ਦੇ ਛੇਵੇਂ ਦਿਨ ਸਰਕਾਰ ਦਾ ਕੀਤਾ ਪਿੱਟ ਸਿਆਪਾ
Next articleਪੰਜਾਬ ਸਰਕਾਰ ਦੇਵੇਗੀ 75,000 ਨੌਕਰੀਆਂ, ਸਾਰੇ ਵੇਰਵੇ www.pgrkam.com ਪੋਰਟਲ ‘ਤੇ ਵੇਖ ਸਕੋਗੇ