ਜੱਸੀ ਧੰਜਲ ਦੇ ‘ਰੱਖੜੀ’ ਟਰੈਕ ਨੂੰ ਸਰੋਤਿਆਂ ਕੀਤਾ ਬੇਹੱਦ ਪਸੰਦ

ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)– ਪ੍ਰਵਾਸੀ ਭਾਰਤੀ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਲੋਕ ਗਾਇਕ ਜੱਸੀ ਧੰਜਲ ਦੇ ਰਿਲੀਜ ਕੀਤੇ ਗਏ ‘ਰੱਖੜੀ’ ਟਰੈਕ ਨੂੰ ਸਰੋਤਿਆਂ ਵਲੋਂ ਯੂ ਟਿਊਬ ਚੈਨਲ ਤੇ ਬੇਹੱਦ ਪਸੰਦ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਜੱਸੀ ਧੰਜਲ ਨੇ ਦੱਸਿਆ ਕਿ ਇਸ ਟਰੈਕ ਨੂੰ ਹਾਕਸ ਮਿਊਜਿਕ ਨੇ ਰਿਲੀਜ਼ ਕੀਤਾ। ਜਿਸ ਦੇ ਲੇਖਕਰ ਅਮਰਜੀਤ ਚੀਮਾ ਯੂ ਐਸ ਏ ਹਨ। ਇਸ ਟਰੈਕ ਦਾ ਪਿਆਰਾ ਸੰਗੀਤ ਅਨਮੋਲ ਹੀਰਾ ਸੰਗੀਤਕਾਰ ਵਲੋਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੱਸੀ ਧੰਜਲ ਸਮੇਂ ਸਮੇਂ ਅਜਿਹੇ ਟਰੈਕ ਕਰਕੇ ਸਰੋਤਿਆਂ ਦੇ ਰੂ-ਬ-ਰੂ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਆਏ ‘ਅੱਖ ਡਰਾਇਵਰ ਦੀ’ ਟਰੈਕ ਨੂੰ ਵੀ ਸਰੋਤਿਆਂ ਨੇ ਭਰਵਾਂ ਪਿਆਰ ਦੇ ਕੇ ਨਿਵਾਜਿਆ। ਉਸ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਕ ਨਵਾਂ ਟਰੈਕ ਲੈ ਕੇ ਹਾਜ਼ਰ ਹੋਵੇਗਾ।

Previous articleਕਵਾਲ ਕੁਲਦੀਪ ਕਾਦਰ ਲੈ ਕੇ ਆ ਰਹੇ ਹਨ, ‘ ਗੱਲ ਤੇਰੇ ਉਪਕਾਰਾਂ ਦੀ’
Next articleਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਦੇ ਟਰੈਕ ‘ਤਰੀਕਾਂ’ ਦੀ ਸ਼ੂਟਿੰਗ ਮੁਕੰਮਲ