ਜੰਮੂ ਕਸ਼ਮੀਰ ’ਚ ਹੈਰੋਇਨ ਸਣੇ ਦੋ ਪੰਜਾਬੀ ਗ਼੍ਰਿਫ਼ਤਾਰ

ਜੰਮੂ/ਸ੍ਰੀਨਗਰ (ਸਮਾਜਵੀਕਲੀ):  ਜੰਮੂ ਕਸ਼ਮੀਰ ਵਿੱਚ ਜੰਮੂ ਪੁਲੀਸ ਨੇ ਦੋ ਸ਼ੱਕੀ ਤਸਕਰਾਂ ਨੂੰ 400 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਜਲੰਧਰ ਅਤੇ ਦਰਬਾਰਾ ਰਾਮ ਵਾਸੀ ਕਪੂਰਥਲਾ (ਪੰਜਾਬ) ਨੂੰ  ਹੈਰੋਇਨ ਸਣੇ ਕੰਜੂਵਾਨੀ ਬਾਈਪਾਸ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਲੱਗਪਗ 20 ਲੱਖ ਰੁਪੲੇ ਬਣਦੀ ਹੈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਬਾਂਦੀਪੋਰਾ-ਸ੍ਰੀਨਗਰ ਮਾਰਗ ’ਤੇ ਪੱਪਚਾਨ-ਨਧਿਹਾਲ ਨੇੜਿਓਂ ਬਾਰੂਦੀ ਸੁਰੰਗ ਬਰਾਮਦ ਕੀਤੀ ਹੈ।

Previous articleਕਰੋਨਾ: ਦੇਸ਼ ’ਚ ਪੀੜਤ 3 ਲੱਖ ਤੋਂ ਪਾਰ
Next articleਵਿਨੋਦ ਦੂਆ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਬਾਰੇ ਸੁਣਵਾਈ ਅੱਜ