ਜੰਮੂ ਕਸ਼ਮੀਰ ’ਚ ਸੀਤ ਲਹਿਰ ਦਾ ਕਹਿਰ

ਜੰਮੂ ਤੇ ਕਸ਼ਮੀਰ ਅਤੇ ਲਦਾਖ ਵਿੱਚ ਸੀਤ ਲਹਿਰ ਸੋਮਵਾਰ ਵੀ ਜਾਰੀ ਰਹੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਠੰਢ ਦੇ ਜ਼ੋਰ ਫੜਨ ਨਾਲ ਬੀਤੀ ਰਾਤ ਦਰਾਸ ਦਾ ਤਾਪਮਾਨ ਮਨਫ਼ੀ 21.4 ਅਤੇ ਲੇਹ ਦਾ ਮਨਫ਼ੀ 14.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸ੍ਰੀਨਗਰ ਦਾ ਤਾਪਮਾਨ ਵਧ ਕੇ 8.9 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਅਨੁਸਾਰ 10 ਤੋਂ 13 ਦਸੰਬਰ ਤੱਕ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਠੰਢ ਹੋਰ ਵਧ ਸਕਦੀ ਹੈ। ਇਸੇ ਦੌਰਾਨ ਜੰਮੂ-ਸ੍ਰੀਨਗਰ ਹਾਈਵੇਅ ਤੇ ਆਵਾਜਾਈ ਬਹਾਲ ਸੋਮਵਾਰ ਨੂੰ ਬਹਾਲ ਕਰ ਦਿੱਤੀ ਗਈ ਜੋ ਕਿ ਮੁਰੰਮਤ ਦੇ ਕਾਰਨਾਂ ਕਰ ਕੇ ਇੱਕ ਦਿਨ ਲਈ ਬੰਦ ਕੀਤੀ ਗਈ ਸੀ। ਦੁੂਜੇ ਪਾਸੇ ਪੰਜਾਬ ਤੇ ਹਰਿਆਣਾ ਵਿੱਚ ਵੀ ਕਈ ਥਾਈਂ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਪੰਜਾਬ ਵਿੱਚ ਆਦਮਪੁਰ (4.7 ਡਿਗਰੀ ਸੈਲਸੀਅਸ) ਸਭ ਤੋਂ ਠੰਢਾ ਇਲਾਕਾ ਰਿਹਾ। ਅੰਮ੍ਰਿਤਸਰ, ਫਰੀਦਕੋਟ, ਬਠਿੰਡਾ, ਹਲਵਾਰਾ, ਪਠਾਨਕੋਟ, ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ ਵੀ 5.6 ਤੋਂ 8.2 ਡਿਗਰੀ ਦੇ ਵਿਚਾਲੇ ਰਿਹਾ। ਹਰਿਆਣਾ ਵਿੱਚ ਕਰਨਾਲ (6.5) ਸਭ ਤੋਂ ਠੰਢਾ ਸ਼ਹਿਰ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦਾ ਤਾਪਮਾਨ 8.9 ਡਿਗਰੀ ਰਿਹਾ।

Previous articleਕਰਨਾਟਕ ਜ਼ਿਮਨੀ ਚੋਣ ’ਚ ਭਾਜਪਾ ਨੇ ਹੂੰਝਾ ਫੇਰਿਆ
Next articleਪੈਟਰੋਲ 75 ਅਤੇ ਡੀਜ਼ਲ 66 ਰੁਪਏ ਹੋਇਆ