ਜੋ ਸੱਚ ਆ ਓ ਕਿਉ ਨਾ ਲਿਖੀਏ, ਅੱਜ ਪੜ੍ਹੋ ਟਾਈਮ ਕੱਢ ਕੇ ਕਬੱਡੀ ਦੇ ਸੱਚੇ ਸੇਵਕ ਵਾਰੇ 

ਜਤਿੰਦਰ ਜੌਹਲ USA, ਬੜੀ ਰੀਝ ਸੀ ਇਸ ਇਨਸਾਨ ਵਾਰੇ ਲਿਖਣ ਦੀ ਪਰ ਕਦੇ ਸਬੱਬ ਜੇਆ ਨੀ ਬਣਿਆ ਤੇ ਅੱਜ ਮੇਰੇ ਛੋਟੇ ਵੀਰ ਗੱਗੀ ਦੁਧਾਲ ਨੇ ਸਾਰੀ ਜਾਣਕਾਰੀ ਇਕੱਠੀ ਕਰ ਕੇ ਰੀਝ ਪੂਰੀ ਕਰਤੀ।
ਨਕੋਦਰ, ਅਮਰੀਕਾ – (ਹਰਜਿੰਦਰ ਛਾਬੜਾ) ਅੱਜ ਗੱਲ ਕਰਦੇ ਆ ਜਤਿੰਦਰ ਜੌਹਲ ਦੀ, ਬੱਚੇ ਬੱਚੇ ਦੀ ਜ਼ੁਬਾਨ ਤੇ ਨਾਮ ਹੈ ਜਤਿੰਦਰ ਜੌਹਲ ਦਾ ਜੋ ਵੀ ਇਨਸਾਨ ਕੱਬਡੀ ਨਾਲ ਜੁੜਿਆ ਹੋਇਆ। ਸਾਰੇ ਜਾਣਦੇ ਆ ਜਤਿੰਦਰ ਜੌਹਲ ਨੂੰ ਕਬੱਡੀ ਦਾ ਸਿਰ ਕੱਢਵਾ ਪ੍ਰਮੋਟਰ ਆ ਅੱਜ ਦੇ ਟਾਈਮ ਦਾ।
ਪਿਤਾ ਦਾ ਨਾਮ – ਕੁਲਦੀਪ ਸਿੰਘ
ਮਾਤਾ ਦਾ ਨਾਮ – ਮਨਜੀਤ ਕੌਰ
ਜਤਿੰਦਰ ਜੌਹਲ ਦਾ ਪਿੰਡ – ਜੰਡਿਆਲਾ ਮੰਜਕੀ (ਜਲੰਧਰ) ਦੋਆਬਾ
ਪੱਕਾ ਵਸਨੀਕ – ਅਮਰੀਕਾ
ਪਸੰਦੀ ਦਾ ਰੇਡਰ ( #ਤਾਜ਼ਾ #ਕਾਲਾ #ਸੰਘਿਆਂ) #ਕਾਲਾ #ਧਨੌਲਾ) ਭੂਰੀ ਨੰਗਲ)
ਪਸੰਦੀ ਦਾ ਜਾਫੀ ( #ਮੰਗੀ #ਬੱਗਾ ਪਿੰਡ) (#ਖੁਸ਼ੀ #ਦੁੱਗਾਂ) (ਜੱਗਾ ਚਿੱਟੀ )
ਪੰਜਾਬ ਦੇ ਮਸ਼ਹੂਰ ਕਬੱਡੀ ਕੱਪਾਂ ਦੇ ਵਿੱਚ ਨਾਮ ਦਰਜ਼ ਹੈ। ਜੰਡਿਆਲੇ ਮੰਜਕੀ ਦੇ ਕੱਪ ਦਾ ਹੁਣ ਤੱਕ ਸੱਭ ਤੋਂ ਮਹਿੰਗਾ ਕਬੱਡੀ ਕੱਪ ਸਾਬਤ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ ਸੁਪਰ ਸਟਾਰ ਪਲੇਅਰ ਖੇਡ ਸਟੇਡੀਅਮ ਮਾਸਟਰ ਉਜਾਗਰ ਸਿੰਘ ਸਮਰਾ ਵਿੱਚ ਦੇਖਣ ਨੂੰ ਮਿਲਦੇ ਨੇ। ਜਤਿੰਦਰ ਦੇ ਕੱਪ ਤੇ ਹਰ ਸਾਲ ਉੱਚ ਕੋਟੀ ਦੇ ਪੰਜਾਬੀ ਸਿੰਗਾਰਾ ਦਾ ਖੁੱਲ੍ਹਾ ਅਖਾੜਾ ਲਗਾਉਂਦਾ ਹੈ ਜਤਿੰਦਰ।
ਜਤਿੰਦਰ ਜੌਹਲ

ਇੱਕ ਨੇਕ ਦਿਲ ਦਿਆਲੂ ਖੁਸ਼ ਮਿਜਾਜ ਬੰਦਾ। ਜਤਿੰਦਰ ਨੂੰ ਕੱਬਡੀ ਖੇਡਣ ਦਾ ਤੇ ਦੇਖਣ ਦਾ ਬਚਪਨ ਤੋਂ ਸ਼ੌਂਕ ਸੀ ਤੇ ਅੱਜ ਕੱਲ ਪ੍ਰਮੋਟਰ ਦੇ ਤੌਰ ਤੇ ਸੋਹਰਤ ਖੱਟ ਰਿਹਾ। ਜਤਿੰਦਰ ਨੇ ਅਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਚੋ ਕੀਤੀ ਤੇ ਛੋਟੀ ਉਮਰੇ ਅਮਰੀਕਾ ਜਾਕੇ ਟਰਾਂਸਪੋਰਟ ਚ ਵੱਡੀਆਂ ਮੱਲ੍ਹਾਂ ਮਾਰੀਆ, ਪਰ ਉਸਨੇ ਕਬੱਡੀ ਨੂੰ ਪ੍ਰਮੋਟ ਕਰਨ ਲਈ ਮੋਢੇ ਨਾਲ ਮੋਢਾ ਜੋੜਿਆ। ਸੈਂਟਰ ਵੈਲੀ ਸਪੋਰਟਸ ਕਲੱਬ ਕੈਲੀਫੋਰਨੀਆ ਵਿੱਚ ਉਸਦੇ ਸਾਥੀ ਸੁੱਖੀ ਸੰਘੇੜਾ, ਜੈ ਸਿੰਘ ਅਟਵਾਲ, ਭਰਾ ਅਮਨ ਟਿਮਾਨਾ, ਰਾਜਾ ਧਾਮੀ, ਹੈਰੀ ਭੰਗੂ, ਜਗਰੂਪ ਸਿੱਧੂ, ਉਸਦੇ ਸਹਿਯੋਗੀ ਹਨ।

ਜਤਿੰਦਰ ਨੂੰ ਕੱਬਡੀ ਦਾ ਸ਼ੌਂਕ ਉਸਦੇ ਮਾਮਾ ਸਟਾਰ ਕਬੱਡੀ ਖਿਡਾਰੀ ਵਰਿੰਦਰ ਪੱਪੂ ਤੇ ਲਖਬੀਰ ਸਿੰਘ ਸਹੋਤਾ ਕਾਲਾ ਟ੍ਰੇਸੀ ਤੋ ਪਿਆ ਜੋ ਕਿ ਸਮਾਜ ਸੇਵੀ ਤੇ ਕਬੱਡੀ ਦੇ ਪ੍ਰਮੋਟਰ ਨੇ। ਅਮਰੀਕਾ ਚ ਜਤਿੰਦਰ ਜੌਹਲ ਬਹੁਤ ਸਾਰੇ ਸਮਾਜ ਸੇਵੀ ਕੰਮ ਵੀਂ ਕਰਦਾ, ਜਿਵੇਂ ਕਿਸੇ ਗਰੀਬ ਪਰਿਵਾਰ ਦੀਆ ਲੜਕੀਆ ਦੇ ਵਿਹਾਅ, ਕਿਸੇ ਬੱਚੇ ਦੀ ਮੱਦਦ, ਪੜਾਈ ਹੋਰ ਵੀ ਕਈ ਕੰਮਾਂ ਵਿੱਚ ਅਪਣਾ ਜੋਗਦਾਨ ਪਾਉਂਦਾ ਹੈ।
ਕੱਬਡੀ ਦਾ ਸਫਰ ਜਤਿੰਦਰ ਜੌਹਲ ਦਾ ਤੇ ਜੋ ਉਸ ਨਾਲ ਹਰ ਥਾਂ ਤੇ ਖੜ੍ਹਨ ਵਾਲੇ ਭਰਵਾਂ ਦਾ।
ਜਤਿੰਦਰ ਨੇ ਅਪਣੇ ਪਿੰਡ ਜੰਡਿਆਲਾ ਮੰਜਕੀ ਵਿਖੇ 2013 ਤੋਂ ਕੱਪ ਕਰਵਾਉਣਾ ਸੁਰੂ ਕੀਤਾ। ਅਪਣੇ ਸਾਥੀ ਸੁੱਖਾ ਚੱਕਾ ਵਾਲਾ, ਮੱਖਣ ਸਿੰਘ ਪੱਲਣ, ਬਾਂਕਾ ਧਾਲੀਵਾਲ, ਗੋਪੀ ਜੌਹਲ, ਬਲਵੀਰ ਸਿੰਘ ਮੱਦੂ, ਸਰੀਂਹ ਨਿਊਜ਼ੀਲੈਂਡ, ਗੁਦਾਵਰ ਸਿੰਘ ਬਾਸੀ, ਕੈਨੇਡਾ, ਸੱਤਾ, ਮੁਠੱਡਾ ਯੂ ਕੇ, ਕਬੱਡੀ ਫੈਡਰੇਸ਼ਨ ਅਤੇ ਪਾਲਾ ਬੜਾ ਪਿੰਡ ਯੂ ਕੇ ਹੋਰ ਸਾਥੀਆਂ ਨਾਲ ਰਲ ਕੇ ਕਰਵਾਉਣਾ ਲੱਗ ਗਿਆ ਅਤੇ ਕਈ ਕਬੱਡੀ ਕੱਪਾ ਤੇ ਅਹਿਮ ਭੂਮਿਕਾ ਨਿਭਾਉਂਦਾ ਹੈ।
 ਸੁਰੂ ਤੋਂ ਜਤਿੰਦਰ ਜੌਹਲ NRI ਕਬੱਡੀ ਕਲੱਬ ਨਕੋਦਰ ਦੀ ਟੀਮ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਦੁਨੀਆ ਦੇ ਸੁਪਰ ਸਟਾਰ ਪਲੇਅਰ ਖੇਡ ਦੇ ਆ ਅਤੇ ਹਰ ਉਹ ਪਲੇਅਰ ਨੂੰ ਮੌਕਾ ਦਿੱਤਾ ਜਾਂਦਾ। ਬਾਹਰ ਖੇਡਣ ਦਾ ਜੋ ਵਧੀਆ ਪ੍ਰਦਰਸ਼ਨ ਕਰਦਾ ਤੇ ਨਾਲ ਨਾਲ ਉਸਦਾ ਸਨਮਾਨ ਵੀਂ ਕੀਤਾ ਜਾਂਦਾ।
 ਕਬੱਡੀ ਦਾ ਬਹੁਤ ਵੱਡਾ ਫੈਨ ਹੈਪੀ ਲੋਹਾਰਾ ਘਰ ਦੇ ਹਾਲਤ ਠੀਕ ਨੀ ਪਰ ਕਬੱਡੀ ਦਾ ਸ਼ੁਦਾਈ ਆ ਪਿੱਛਲੇ ਕਈ ਸਾਲਾਂ ਤੋਂ ਕਬੱਡੀ ਨਾਲ ਜੁੜਿਆ ਹੋਇਆ ਧੰਨਵਾਦ ਰੁਪਿੰਦਰ ਜਲਾਲ ਦਾ ਕਈ ਹੋਰ ਬੁਲਾਰਿਆ ਦਾ ਜਿਨਾਂ ਨੇ ਹੈਪੀ ਦੇ ਹਾਲਾਤ ਲੋਕਾਂ ਅੱਗੇ ਦੱਸੇ।
ਹੈਪੀ ਲੋਹਾਰਾ ਦੇ ਘਰ ਦਾ ਖ਼ਰਚਾ ਸੁੱਖਾ ਚੱਕਾ ਤੇ ਜਤਿੰਦਰ ਜੌਹਲ ਉਹਨਾਂ ਵੱਲੋ ਲੈਣ ਦੀ ਜ਼ਿੰਮੇਵਾਰੀ ਅਪਣੇ ਮੋਢਿਆਂ ਤੇ ਚੁੱਕੀ ਆ।
 ਕੀਤੇ ਗਏ ਮਾਣ ਸਨਮਾਨ #ਜਤਿੰਦਰ #ਜੌਹਲ ਤੇ ਉਹਨਾਂ ਦੇ ਸਾਥੀਆ ਵੱਲੋਂ #ਸੁੱਖੀ #ਸੰਘੇੜਾ #ਅਟਵਾਲ #ਭਰਾਵਾਂ #ਜੈ ਸਿੰਘ #ਰਾਜਾ #ਧਾਮੀ #ਲਖਵੀਰ #ਸਹੋਤਾ #ਕਾਲਾ #ਟ੍ਰੇਸੀ ਹੈਰੀ ਭੰਗੂ ਜਗਰੂਪ ਗਹਿਲਾਂ ਅਮਨ ਟਿਮਾਣਾ ਬਲਵੀਰ ਸਿੱਧੂ ਬੱਬਲੂ ਕੁਰੂਕਸ਼ੇਤਰ #ਗੋਪਾ ਬੈਂਸ #ਗੋਲਡੀ ਸਹੋਤਾ ਦਰਸ਼ਨ ਨਿੱਝਰ ਕੰਤਾ ਧਾਲੀਵਾਲ ਸੁੱਖਾ ਚੱਕਾ ਦੀਪਾ ਖੱਖ #ਰਸ਼ਪਾਲ ਪਾਲਾ ਸਹੋਤਾ ਤੇ ਸੱਤਾ ਮੁਠੱਡਾ #ਯੂ #ਕੇ ਬੱਲੀ ਸੰਧੂ ਤੇ ਵੱਲੋ ਹੁਣ ਤੱਕ..
 ਗੱਗੀ ਜਹਾਂਗੀਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ – ਵੱਲੋ ਜਤਿੰਦਰ ਜੌਹਲ ਸੁੱਖਾ ਚੱਕਾ ਤੇ ਬਿੰਦਰ ਨਵਾ ਪਿੰਡ ਪਾਲਾ ਸਹੋਤਾ
  ਤਾਜ਼ਾ ਕਾਲਾ ਸੰਘਿਆ ਦਾ XUV ਗੱਡੀ ਨਾਲ ਸਨਮਾਨ
 ਮੱਖਣ ਅਲੀ ਦਾ Swift ਗੱਡੀ ਨਾਲ ਸਨਮਾਨ
 ਅਮਰੀਕ ਖੋਸਾ ਕੋਟਲਾ ਦਾ brezza ਗੱਡੀ ਨਾਲ ਸਨਮਾਨ
 ਬਸੰਤ ਬਾਜਾਖਾਨਾਂ ਦਾ Alto ਗੱਡੀ ਨਾਲ ਸਨਮਾਨ
  #Kabaddi #365 ਵਾਲਿਆ ਦਾ ਟੂਰ ਟ੍ਰੈਵਲ ਨਾਲ ਮਾਣ ਸਨਮਾਨ ਕੀਤਾ
  ਸੁੱਖੇ ਬਾਊਸਰ ਦਾ ਮੋਟਰਸਾਈਕਲ ਨਾਲ ਸਨਮਾਨਿਤ ਗਿਆ  ਵੱਲੋ ਜਤਿੰਦਰ ਜੌਹਲ  ਸੁੱਖਾ ਚੱਕਾ ਵਾਲਾ ਯੂ ਕੇ ਪਾਲਾ ਸਹੋਤਾ ਯੂ ਕੇ  ਸੱਤਾ ਮੁਠੱਡਾ ਯੂ ਕੇ
  ਸੰਦੀਪ ਗੁਰਦਾਸਪੁਰ ਕਬੱਡੀ ਪਲੇਅਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ
  ਜੱਗਾ ਲੱਲੀਆਂ ਦਾ ਮਾਣ ਸਨਮਾਨ ਕੀਤਾ ਗਿਆ ਮੋਟਰਸਾਈਕਲ ਨਾਲ ਵੱਲੋ  ਜਤਿੰਦਰ ਜੌਹਲ  ਜਿੰਦ USA ਸਾਬੀ USA
  ਹਰ ਸਾਲ 15 ਤੋ 20 ਪਲੇਅਰਾ ਦਾ ਮਾਣ ਸਨਮਾਨ ਕੀਤਾ ਜਾਂਦਾ
  15 ਤੋ 20 ਮੋਟਰਸਾਈਕਲ ਕੱਬਡੀ ਦੇ ਬੁਲਾਰੇ ਕਬੱਡੀ ਦੇ ਲਿਖਾਰੀ ਅਤੇ ਕੋਚਾਂ ਨੂੰ ਦਿੱਤੇ ਜਾਂਦੇ ਆ ਹਰ ਸਾਲ
  ਹਰ ਉਹ ਬੰਦੇ ਦਾ ਸਨਮਾਨ ਹੁੰਦਾ ਹਰ ਸਾਲ ਜੋ ਵੀਂ ਕਬੱਡੀ ਨਾਲ ਯਾ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ
  ਹਰਵਿੰਦਰ ਮੁਹੈਮ ਕਬੱਡੀ ਦਾ ਬੁਲਾਰਾ ਮੋਟਰਸਾਈਕਲ ਨਾਲ ਸਨਮਾਨ ਕੀਤਾ
  ਦਿਲਸ਼ਾਦ ਇਸੀ ਕੱਬਡੀ ਦਾ ਬੁਲਾਰਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ
  ਦੀਪਾ ਮਾਣਕਪੁਰ ਕਬੱਡੀ ਬੁਲਾਰਾ (ਖਿਡਾਰੀ) ਮੋਟਰਸਾਈਕਲ ਨਾਲ ਸਨਮਾਨਿਤ ਕੀਤਾ
 ਰਿੰਕਾ ਮੌ ਸਾਹਿਬ ਕਬੱਡੀ ਦਾ ਬੁਲਾਰਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ
ਕੱਬਡੀ ਦੇ ਪੇਜ਼ਾਂ ਵਾਲਿਆ ਦਾ ਹਰ ਇੱਕ ਦਾ ਬਣਦਾ ਮਾਣ ਸਨਮਾਨ ਕੀਤਾ ਸਾਰਿਆਂ ਭਰਵਾਂ ਵੱਲੋਂ
ਬਹੁਤ ਹੋਰ ਲੰਮੀ ਲਿਸਟ ਆ ਜਿਨਾਂ ਦਾ ਮਾਣ ਸਨਮਾਨ ਹੋਇਆ ਕੋਈ ਵੀਰ ਰਹਿ ਗਿਆ ਹੋਵੈ ਗੁਸਤਾਖੀ ਮਾਫ਼
# 2019 ਦੇ ਕੱਪ ਵਿੱਚ ਦਰਸ਼ਕਾਂ ਲਈ Alto ਕਾਰ ਕੱਢੀ ਗਈ ਸੀ ਇਨਾਮ ਵਜੋਂ ਖਡੂਰ ਸਾਹਿਬ ਦੇ ਬੰਦੇ ਨੂੰ ਜੋ ਨਿਕਲੀ ਸੀ
#10 ਸਾਈਕਲ ਦਰਸ਼ਕਾਂ ਲਈ ਕੱਢੇ ਗਏ ਸੀ
ਜੰਡਿਆਲਾ ਮੰਜਕੀ ਦੇ ਬੈਸਟ ਰੇਡਰ ਤੇ ਜਾਫੀ
  #2017 ਵਿੱਚ ਬੈਸਟ ਰੇਡਰ ਮੰਨਾ ਲਾਇਲਪੁਰ
ਬੈਸਟ ਜਾਫੀ  ਮਨਜਿੰਦਰ ਉੱਡਣਾ
  #2018 ਵਿੱਚ ਬੈਸਟ ਰੇਡਰ  ਗਗਨ ਜੋਗੇਵਾਲ ਤੇ ਮਨਜੋਤ ਮਾਛੀਵਾੜਾ
ਬੈਸਟ ਜਾਫੀ ਜੌਹਲ ਰਮੀਦੀ
  #2019 ਬੈਸਟ ਰੇਡਰ  ਮੰਨਾ ਲਾਇਲਪੁਰ ਤੇ ਭੀਮ ਦੁਬਲੀ
ਜਾਫੀ ਲੱਖਾਂ ਚੀਮਾ
#2020 ਦੇ ਕਬੱਡੀ ਕੱਪ ਦੇ ਦੇਖੋ ਕੀ ਨਤੀਜੇ ਸਾਹਮਣੇ ਆਉਣਗੇ
ਜੋ ਇਸ ਇਨਸਾਨ ਦਾ ਦਿੱਲੋਂ ਸਤਿਕਾਰ ਕਰਦੇ ਆ,, ਪੋਸਟ ਨੂੰ Share ਜ਼ਰੂਰ ਕਰਨਗੇ,,ਧੰਨਵਾਦ ।।
ਲਿਖਤ  – ਗੱਗੀ ਦੁਧਾਲ 
Previous articleਪਰਕਸ ਵੱਲੋਂ ਡਾ. ਮਨਜੀਤਪਾਲ ਕੌਰ ਦੇ  ਅਕਾਲ  ਚਲਾਣੇ ’ਤੇ ਡੂੰਢੇ ਦੁੱਖ ਦਾ ਪ੍ਰਗਟਾਵਾ
Next articleStar shuttlers flay draw system, BWF says “completely random”