ਜੋ ਦੁੱਖਾਂ ਦਾ ਸਮੁੰਦਰ

(ਸਮਾਜ ਵੀਕਲੀ)

ਜੋ ਦੁੱਖਾਂ ਦਾ ਸਮੁੰਦਰ ਤਰ ਨਹੀਂ ਸਕਦਾ ,
ਕਦੇ ਉਹ ਸੁੱਖ ਪ੍ਰਾਪਤ ਕਰ ਨਹੀਂ ਸਕਦਾ ।

ਜੋ ਔਕੜ ਵੇਖ ਕੇ ਵੀ ਦਿਲ ਨਹੀਂ ਛੱਡਦਾ ,
ਕਦੇ ਉਹ ਮੰਜ਼ਿਲ ਯਾਰੋ , ਹਰ ਨਹੀਂ ਸਕਦਾ ।

ਬਹਾਦਰ ਤਾਂ ਕੇਵਲ ਇੱਕ ਵਾਰ ਮਰਦਾ ਹੈ ,
ਉਹ ਕਾਇਰ ਵਾਂਗ ਪਲ ਪਲ ਨਹੀਂ ਮਰ ਨਹੀਂ ਸਕਦਾ ।

ਹਰਿਕ ਘਰ ਰੌਸ਼ਨੀ ਸੂਰਜ ਦੀ ਪਹੁੰਚਦੀ ਹੈ ,
ਕਿਸੇ ਇੱਕ ਘਰ ਉਹ ਨੇਰ੍ਹਾ ਕਰ ਨਹੀਂ ਸਕਦਾ ।

ਜੋ ਕਰਦਾ ਹੈ ਕਿਸੇ ਨੂੰ ਪਿਆਰ ਤਹਿ ਦਿਲ ਤੋਂ ,
ਘੜਾ ਉਸ ਦੀ ਵਫਾ ਦਾ ਖਰ ਨਹੀਂ ਸਕਦਾ ।

ਸਿਰੜ ਤੇ ਸਬਰ ਬੰਦੇ ਕੋਲ ਚਾਹੀਦੈ ,
ਉਹ ਕਿਹੜਾ ਕੰਮ ਹੈ , ਜੋ ਉਹ ਕਰ ਨਹੀਂ ਸਕਦਾ ।

                ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554
Previous articleਮਨਰੇਗਾ ਸਕੀਮ ਤਹਿਤ ਇੰਟਰਲੌਕ ਟਾਇਲਾ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ
Next articleਜੋ ਗ਼ਮਾਂ ਤੋਂ ਡਰ ਕੇ