ਜਿਲ੍ਹਾਂ ਪੁਲਿਸ ਹੁਸਿ਼ਆਰਪੁਰ ਨੂੰ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬ੍ਰਾਮਦਗੀ – ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਹੁਸਿਆਰਪੁਰ

ਹੁਸ਼ਿਆਰਪੁਰ/ਸ਼ਾਮਚੁਰਾਸੀ 26 ਅਗਸਤ, (ਚੁੰਬਰ) (ਸਮਾਜ ਵੀਕਲੀ): ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ., ਐਸ.ਐਸ.ਪੀ. ਸਾਹਿਬ, ਹੁਸਿਆਰਪੁਰ ਜੀ ਵੱਲੋਂ ਦਿੱਤੇ ਕੁਸ਼ਲ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ., ਐਸ.ਪੀ.— ਤਫਤੀਸ਼ ਹੁਸਿ਼ਆਰਪੁਰ ਦੀ ਰਹਿਨੁੰਮਾਈ ਹੇਠ ਨਜਾਇਜ ਸ਼ਰਾਬ ਦੀ ਬ੍ਰਾਮਦਗੀ ਲਈ ਮੁਹਿੰਮ ਸੁਰੂ ਕੀਤੀ ਗਈ।

ਜੋ ਨਵੀਂ ਸੁਰੂ ਕੀਤੀ ਗਈ ਮੁਹਿੰਮ ਦੌਰਾਨ ਜਿਲ੍ਹਾਂ ਪੁਲਿਸ ਹੁਸਿ਼ਆਰਪੁਰ ਨੂੰ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬ੍ਰਾਮਦਗੀ ਹੋਈ। ਮਿਤੀ 30/07/2020 ਤੋਂ 25/08/2020 ਤੱਕ ਹੋਈ ਬ੍ਰਾਮਦਗੀ ਦਾ ਵੇਰਵਾ ਕੁੱਲ ਦਰਜ ਹੋਏ ਮੁਕੱਦਮੇਂ 75,ਕੁੱਲ ਗ੍ਰਿਫਤਾਰ ਵਿਅਕਤੀ 62 , ਨਜਾਇਜ਼ ਸ਼ਰਾਬ 624 ਲੀਟਰ 750 ਮਿਲੀਲੀਟਰ,ਸਰਾਬ ਠੇਕਾ 1606 ਲੀਟਰ 500 ਮਿਲੀਲੀਟਰ,ਲਾਹਨ 14, 170 ਕਿਲੋਗ੍ਰਾਮ, ਚਾਲੂ ਭੱਠੀ 01,ਮੁਜਰਿਮ ਇਸਤਿਹਾਰੀ ਗ੍ਰਿਫਤਾਰ: 01 (ਮੁਕੱਦਮਾਂ ਨੰਬਰ 153/26.08.2013 ਅ:ਧ: 61/1/14, ਆਬਕਾਰੀ ਐਕਟ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਅਨਿਲ ਕੁਮਾਰ ਭਨੋਟ, ਡੀ.ਐਸ.ਪੀ. ਸਬ ਡਵੀਜਨ, ਦਸੂਹਾ ਵੱਲੋਂ ਮੁੱਖ ਅਫਸਰ ਥਾਣਾ ਦਸੂਹਾ ਨੂੰ ਮੁਖਬਰ ਖਾਸ ਲਗਾਉਣ ਲਈ ਕੀਤੇ ਗਏ

ਮਾਰਗ ਦਰਸ਼ਨ ਤਾਂ ਕਿ ਕਿਤੇ ਵੀ ਨਜਾਇਜ ਸ਼ਰਾਬ ਨੂੰ ਕਸ਼ੀਦ ਕਰਨ ਸਬੰਧੀ ਸੂਚਨਾ ਮਿੱਲ ਸਕੇ। ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮੋਜਪੁਰ ਅਤੇ ਬੁਢਾਬਾਲਾ ਜੋ ਕਿ ਬਿਆਸ ਦਰਿਆ ਦੇ ਕੰਢੇ ਹਨ ਜਿਨ੍ਹਾਂ ਦੀ ਹੱਦ ਥਾਣਾ ਦਸੂਹਾ ਜਿਲ੍ਹਾ ਹੁਸਿ਼ਆਰਪੁਰ ਨਾਲ ਲੱਗਦੀ ਹੈ। ਇਹਨਾਂ ਪਿੰਡਾਂ ਦੇ ਕੁਝ ਬਦਨਾਮ ਅਨਸਰ ਜੋ ਕਿ ਸਰਕੰਡੇ ਅਤੇ ਝਾਂੜੀਆਂ ਨੂੰ ਆਪਣੇ ਇਸ ਨਜਾਇਜ਼ ਸ਼ਰਾਬ ਨੂੰ ਕੱਢਣ ਲਈ ਅਤੇ ਉਸ ਨੂੰ ਲੁਕਾਉਣ ਲਈ ਵਰਤਦੇ ਹਨ ਤਾਂ ਕਿ ਇਸ ਨਜਾਇਜ਼ ਸ਼ਰਾਬ ਦੀ ਸਪਲਾਈ ਜਿਲ੍ਹਾ ਹੁਸਿ਼ਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤੀ ਜਾ ਸਕੇ।

ਜੋ ਅੱਜ ਮਿਤੀ 26/08/2020 ਨੂੰ ਪੁਲਿਸ ਪਾਰਟੀ ਨੂੰ ਮੰਡ ਏਰੀਆ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਨ ਬਾਰੇ ਸੂਚਨਾਂ ਮਿਲਣ ਤੇ ਸ੍ਰੀ ਅਨਿਲ ਕੁਮਾਰ ਭਨੋਟ, ਉਪ ਕਪਤਾਨ ਪੁਲਿਸ, ਸਬ ਡਵੀਜਨ, ਦਸੂਹਾ ਦੀ ਨਿਗਰਾਨੀ ਹੇਠ ਮੁਖਬਰ ਖਾਸ ਵੱਲੋਂ ਦਿਤੀ ਗਈ ਸੂਚਨਾ ਦੇ ਅਧਾਰ ਪਰ ਮੁਕੱਦਮਾਂ ਨੰਬਰ 198 ਮਿਤੀ 26/08/2020 ਜੁਰਮ 61—1—14 ਆਬਕਾਰੀ ਐਕਟ ਥਾਣਾ ਦਸੂਹਾ ਦਰਜ ਕਰਕੇ ਪੁਲਿਸ ਪਾਰਟੀ ਜਿਸ ਵਿੱਚ ਸ੍ਰੀ ਅਨਿਲ ਕੁਮਾਰ ਭਨੋਟ ਡੀ.ਐਸ.ਪੀ. ਦਸੂਹਾ ਅਤੇ ਪੁਲਿਸ ਥਾਣਾ ਦਸੂਹਾ ਅਤੇ ਤਲਵਾੜਾ ਸਮੇਤ ਆਬਕਾਰੀ ਵਿਭਾਗ ਦੇ ਅਫਸਰਾਂ ਵੱਲੋਂ ਮੌਕਾ ਪਰ ਰੇਡ ਕੀਤਾ ਗਿਆ ਤਾਂ ਪਰ ਮੁਕੱਦਮਾਂ ਦੇ ਆਰੋਪੀ ਪੁਲਿਸ ਪਾਰਟੀ ਬਾਰੇ ਪਤਾ ਲੱਗਣ ਤੇ ਮੌਕਾ ਤੋਂ ਭੱਜ ਗਏ। ਜਿਨ੍ਹਾਂ ਨੂੰ ਫੜਨ ਲਈ ਸਰਚ ਪਾਰਟੀ ਨਿਯੁਕਤ ਕੀਤੀ ਗਈ ਹੈ। ਜਿਨ੍ਹਾਂ ਨੂੰ ਜਲਦ ਫੜਨ ਲਈ ਸਰਚ ਪਾਰਟੀ ਨਿਯੁਕਤ ਕੀਤੀ ਗਈ ਹੈ।

Previous articleਵਿਸ਼ੇਸ਼ ਅਧਿਆਪਕ ਯੂਨੀਅਨ ਆਈ ਈ ਆਰ ਟੀ ਪੰਜਾਬ ਵੱਲੋਂ ਅਧਿਆਪਕ ਦਿਵਸ ਤੋਂ ਸੰਘਰਸ਼ ਦਾ ਆਗਾਜ਼
Next articleਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਆਯੋਜਿਤ