“ਜਾਗੋ ਪਾਰਟੀ” ਨੇ ਮੁੜ ਗੋਲੇ ਦਾਗ ਕੇ ਹੁਣ ਸੁਖਬੀਰ ਬਾਦਲ ਤੋਂ ਸੁਆਲ ਪੁੱਛੇ ਤੇ ਹਰਮੀਤ ਕਾਲਕੇ ਦੇ ਜੁਆਬਾਂ ਦਾ ਕੀਤਾ ਇੰਤਜ਼ਾਰ

ਨਵੀਂ ਦਿੱਲੀ / ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ):  ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੋਣ ਜਿਉਂ ਜਿਉਂ ਨੇੜੇ ਹੁੰਦੇ ਜਾ ਰਹੇ ਹਨ ਇਥੋਂ ਦੀਆਂ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਇਕ ਦੁਜੇ ਖਿਲਾਫ ਨਿਤਰ ਰਹੀਆਂ ਹਨ ਇਸੇ ਕੜੀ ਦੌਰਾਨ ਜਨਰਲ ਸਕੱਤਰ ਅਤੇ ਬਾਦਲ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਉੱਤੇ ‘ਜਾਗੋ’ ਪਾਰਟੀ ਦਾ ਹਮਲਾ ਰੁਕਦਾ ਨਜ਼ਰ  ਨਹੀਂ ਆ ਰਿਹਾ ਹੈ ।

ਆਟਾ ਵੇਚਣ ਮਾਮਲੇ ਦੇ ਬਾਅਦ ਹੁਣ ‘ਜਾਗੋ’ ਕਾਲਕਾ ਦੇ ਪਰਿਵਾਰਿਕ ਪਿਛੋਕੜ ਨੂੰ ਲੈ ਕੇ ਹਮਲਾਵਰ ਹੋ ਗਈ ਹੈਂ। ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅੱਜ ਮੀਡੀਆ  ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਕਾਲਕਾ ਵੱਲੋਂ 1985 ਤੋਂ 1990 ਦੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇਣ ਅਤੇ ਇਤਿਹਾਸਕ ਗੁਰਦਵਾਰਿਆਂ ਉੱਤੇ ਹਮਲੇ ਹੋਣ ਦੇ ਬਾਵਜੂਦ ਚੁੱਪ ਰਹਿਣ ਦਾ ਦਾਅਵਾ ਕੀਤਾ ਹੈਂ।

ਨਾਲ ਹੀ ਇਸ ਮਾਮਲੇ ਵਿੱਚ ਉਨ੍ਹਾਂ ਦੇ ਪੋਤਰੇ ਹਰਮੀਤ ਕਾਲਕਾ ਨੂੰ ਜਵਾਬ ਦੇਣ ਦੀ ਅਪੀਲ ਕਰਦੇ ਹੋਏ ਹਰਮੀਤ ਕਾਲਕਾ ਦੇ ਅਸਤੀਫ਼ੇ ਦਾ ਇੰਤਜ਼ਾਰ ਕਰਨ ਦੀ ਗੱਲ ਵੀ ਕਹੀ ਹੈਂ।  ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੀ ‘ਜਾਗੋ’ ਨੇ ਸਵਾਲ ਪੁੱਛਿਆ ਹੈ ਕਿ ਸਰਕਾਰੀ ਸਰਪ੍ਰਸਤੀ ਹੇਠ ਕੌਮ ਦੇ ਖ਼ਿਲਾਫ਼ ਭੁਗਤਣ ਵਾਲੇ ਜਸਵੰਤ ਕਾਲਕਾ ਦੇ ਪੋਤਰੇ ਹਰਮੀਤ ਕਾਲਕਾ ਨੂੰ ਅਕਾਲੀ ਦਲ ਆਪਣਾ ਪ੍ਰਧਾਨ ਕਦੋਂ ਤੱਕ ਬਣਾ ਕੇ ਰੱਖੇਗਾ ?

ਪਰਮਿੰਦਰ ਨੇ ਹਰਮੀਤ ਸਿੰਘ ਕਾਲਕਾ ਦੇ ਦਾਦਾ ਜਸਵੰਤ ਸਿੰਘ ਵਲੋਂ ਅਪਣੇ ਕਾਰਜਕਾਲ ਦੌਰਾਨ ਕੌਮ ਨਾਲ ਕੀਤੇ ਵਿਸਾਹਘਾਤ ਦਾ ਜ਼ਿਕਰ ਕਰਦੇ ਉਨ੍ਹਾਂ ਦੇ ਕੌਮ ਵਿਰੋਧੀ ਕਾਰਜਾ ਬਾਰੇ ਚਾਨਣ ਪਾਇਆ ਤੇ ਇਸ ਮਾਮਲੇ ਵਿਚ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਾਲਕਾ ਕੋਲੋਂ ਅਸਤੀਫ਼ਾ ਲੈਣ ਦੀ ਮੰਗ ਕੀਤੀ ਤੇ ਨਾਲ ਹੀ ਕਾਲਕਾ ਨੂੰ ਵੀ ਇਸ ਮੁੱਦੇ ਤੇ ਜੁਆਬ ਦੇਣ ਵਾਸਤੇ ਕਿਹਾ ਹੈ ।  ਇਸ ਮੌਕੇ ਕਮੇਟੀ ਮੈਂਬਰ ਚਮਨ ਸਿੰਘ, ‘ਜਾਗੋ’ ਦੀ ਧਰਮ ਪ੍ਰਚਾਰ ਮੁਖੀ ਤਰਵਿੰਦਰ ਕੌਰ ਖ਼ਾਲਸਾ, ਆਗੂ ਜਤਿੰਦਰ ਸਿੰਘ  ਸਾਹਨੀ, ਜਸਵੰਤ ਸਿੰਘ,  ਵਿਕਰਮ ਸਿੰਘ, ਸਤਨਾਮ ਸਿੰਘ, ਬੌਬੀ ਧਨੋਆ ਅਤੇ ਜਸਮੀਤ ਸਿੰਘ ਆਦਿਕ ਮੌਜੂਦ ਸਨ।

Previous articleBig B on how Covid-19 affects mental health
Next articleਯੂ.ਕੇ ‘ਚ ਖੁੱਲ੍ਹੇ ਇੰਨਡੋਰ ਜਿੰਮ ਅਤੇ ਪੂਲ