ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਰਵਾਇਆ ਜਾਵੇਗ ਇਕ ਮਹੀਨੇ ਦਾ ਮੁਫ਼ਤ ਕੰਪਿਊਟਰ ਸਿਖਲਾਈ ਕੋਰਸ

20 ਦਸੰਬਰ ਤੱਕ ਕੀਤਾ ਜਾ ਸਕਦਾ ਆਨਲਾਈਨ ਅਪਲਾਈ

ਬਿਊਰੋ ਦੇ ਹੈਲਪਲਾਈਨ ਨੰਬਰ 988882-19247 ਤੋਂ ਲਈ ਜਾ ਸਕਦੇ ਵਧੇਰੇ ਜਾਣਕਾਰੀ

ਕਪੂਰਥਲਾ  (ਸਮਾਜ ਵੀਕਲੀ)  (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਦੀਆਂ ਹਦਾਇਤਾਂ ‘ਤੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਜ਼ਿਲੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ ‘ਤੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਜਾਂਦੇ ਰੋਜ਼ਗਾਰ ਮੇਲਿਆਂ ਵਿੱਚ ਇਹ ਆਮ ਵੇਖਣ ਨੂੰ ਮਿਲਿਆ ਹੈ ਕਿ ਪ੍ਰਾਰਥੀ ਛੋਟੇ-ਮੋਟੇ ਕੰਪਿਊਟਰ ਕੋਰਸ ਕਰ ਲੈਂਦੇ ਹਨ ਜਿਸ ਕਰਕੇ ਉਨਾਂ ਨੂੰ ਕੰਪਿਊਟਰ ਵਿੱਚ ਕੰਮ ਕਰਨ ਦੀ ਮੁਹਾਰਤ ਹਾਸਿਲ ਨਹੀਂ ਹੁੰਦੀ ਜਿਸ ਕਰਕੇ ਰੋਜ਼ਗਾਰ ਪ੍ਰਦਾਨ ਕਰਨ ਵਾਲੀਆਂ ਧਿਰਾਂ ਵਲੋਂ ਉਨਾਂ ਨੂੰ ਇੰਟਰਵਿਊ ਦੌਰਾਨ ਚੁਣਿਆ ਨਹੀਂ ਜਾਂਦਾ।

ਸ੍ਰੀਮਤੀ ਮਹੇ ਨੇ ਅੱਗੇ ਦੱਸਿਆ ਕਿ ਪ੍ਰਾਰਥੀਆ ਦੀ ਇਸੇ ਕਮੀ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਅਗਵਾਈ ਵਿੱਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਅਤੇ ਐਨ.ਆਈ.ਸੀ. ਦਫ਼ਤਰ ਕਪੂਰਥਲਾ ਵਲੋਂ ਬੇਰੋਜ਼ਗਾਰ ਪ੍ਰਾਰਥੀਆਂ ਲਈ ਇਕ ਮਹੀਨੇ ਦਾ ਫਰੀ ਕੰਪਿਊਟਰ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕੰਪਿਊਟਰ ਸਿਖਲਾਈ ਕੋਰਸ ਦੌਰਾਨ ਪ੍ਰਾਰਥੀਆਂ ਨੂੰ ਐਮ.ਐਸ. ਐਕਸਲ, ਪੰਜਾਬੀ ਟਾਈਪ੍ਰਿੰਗ ਅਤੇ ਕੰਪਿਊਟਰ ਡਾਟਾ ਐਂਟਰੀ ਸਬੰਧੀ ਹੋਰ ਬੇਸਿਕ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਜਿਹੜੇ ਪ੍ਰਾਰਥੀ ਇਹ ਕੰਪਿਊਟਰ ਸਿਖਲਾਈ ਕੋਰਸ ਕਰਨ ਦੇ ਚਾਹਵਾਨ ਹੋਣ ਉਹ ਮਿਤੀ 20.12.2020 ਤੱਕ ਲਿੰਕ www.bit.ly/computerscoursedbeekpt ਜਾਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ,5ਵੀਂ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 988882-19247 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Previous articleਰੁਲ਼ਦੂ ਨੂੰ ਪੁੱਛਣਾ ਪਿਆ
Next articleਰਾਣਾ ਗੁਰਜੀਤ ਸਿੰਘ ਵਲੋਂ ਛੱਪੜਾਂ ਦੇ ਨਵੀਨੀਕਰਨ ਪ੍ਰੋਜੈਕਟ ਤਹਿਤ 3.19 ਕਰੋੜ ਰੁਪਏ ਦੀ ਗਰਾਂਟ ਦੇ ਚੈਕ ਤਕਸੀਮ