ਜ਼ਰਦਾਰੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ (ਸਮਾਜ ਵੀਕਲੀ) :ਪਾਕਿ ਦੀ ਕੌਮੀ ਜਵਾਬਦੇਹ ਬਿਊਰੋ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਜਾਅਲੀ ਬੈਂਕ ਖ਼ਾਤਿਆਂ ਦੇ ਮਾਮਲੇ ਸਬੰਧੀ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗੲੇ ਹਨ। ਜ਼ਰਦਾਰੀ ਨੂੰ ਮੈਡੀਕਲ ਕਾਰਨਾਂ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਵਿਰੋਧੀ ਪਾਰਟੀਆਂ ਦੇ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਜਾਰੀ ਗ੍ਰਿਫ਼ਤਾਰੀ ਵਾਰੰਟਾਂ ’ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਟਵੀਟ ਕੀਤਾ, ‘‘ਇਹ ਚਾਲਾਂ ਨਵੀਆਂ ਨਹੀਂ ਹਨ ਅਤੇ ਕੋਈ ਸਾਡਾ ਹੌਸਲਾ ਨਹੀਂ ਤੋੜ ਸਕਦਾ।’’

Previous articleਫ਼ੌਜ ਅਤੇ ਆਈਐੱਸਆਈ ਨੇ ਇਮਰਾਨ ਦੀ ‘ਕਠਪੁਤਲੀ ਸਰਕਾਰ’ ਬਣਵਾਈ: ਸ਼ਰੀਫ਼
Next articleInfiltration along LoC has reduced substantially: Lt Gen BS Raju