ਜਸਵੀਰ ਜੱਸੀ ਤੇ ਹੁਸਨਪ੍ਰੀਤ ਹੰਸ ਦਾ ਟਰੈਕ ‘ਜਨਮ ਦਿਹਾੜਾ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੋਗਾਣਾ ਜੋੜੀ ਜਸਵੀਰ ਜੱਸੀ ਅਤੇ ਹੁਸਨਪ੍ਰੀਤ ਹੰਸ ਦਾ ਪਲੇਠਾ ਟਰੈਕ ‘ਜਨਮ ਦਿਹਾੜਾ ਰਵਿਦਾਸ ਗੁਰੂ ਦਾ’ ਹਾਲ ਹੀ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਉਕਤ ਗਾਇਕ ਜੋੜੀ ਨੇ ਦੱਸਿਆ ਕਿ ਇਸ ਟਰੈਕ ਦੀ ਸੂਟਿੰਗ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਦੀਪਕ ਕਸ਼ਅਪ ਅਤੇ ਵਿੱਕੀ ਦੀਪ ਵਲੋਂ ਕੀਤੀ ਗਈ ਹੈ। ਦੁਵਿੰਦਰ ਜੇ ਡੀ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਦੀਪ ਗਿੱਲ ਅਤੇ ਹੋਰ ਸਹਿਯੋਗੀਆਂ ਦਾ ਗਾਇਕ ਜੋੜੀ ਵਲੋਂ ਇਸ ਟਰੈਕ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਸ਼ੋਸ਼ਲ ਮੀਡੀਆਂ ਰਾਹੀਂ ਇਸ ਟਰੈਕ ਦੇ ਪੋਸਟਰ ਅਤੇ ਗੀਤ ਨੂੰ ਲਾਂਚ ਕਰ ਦਿੱਤਾ ਗਿਆ ਹੈ।

Previous articleਧੁਦਿਆਲ ਦੀ ਫੁੱਟਬਾਲ ਟੀਮ ਕਰ ਰਹੀ ਚੰਗੀ ਖੇਡ ਦਾ ਪ੍ਰਦਰਸ਼ਨ – ਕੋਚ ਕੋਮਲ ਦੂਹੜਾ
Next articleJammu-Srinagar Highway to remain closed on Friday