ਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਲਿਆ ਦੇਸ਼ ਦੇ ਨਵੇਂ CJI ਵਜੋਂ ਹਲਫ਼, ਬਣੇ ਭਾਰਤ ਦੇ 47ਵੇਂ ਮੁੱਖ ਜੱਜ

ਨਵੀਂ ਦਿੱਲੀ  : ਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਭਾਰਤ ਦੇ 47ਵੇਂ ਮੁੱਖ ਜੱਜ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਅਹੁਦੇ ‘ਤੇ ਗੋਪਨੀਅਤਾ ਦੀ ਸਹੁੰ ਚੁਕਵਾਈ। ਕਾਬਿਲੇਗ਼ੌਰ ਹੈ ਕਿ ਜਸਟਿਸ ਰੰਜਨ ਗੋਗੋਈ ਐਤਵਾਰ ਨੂੰ ਮੁੱਖ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਏ। 18 ਅਕਤੂਬਰ ਨੂੰ ਉਨ੍ਹਾਂ ਨੇ ਹੀ ਆਪਣੇ ਉੱਤਰਾਧਿਕਾਰੀ ਦੇ ਰੂਪ ‘ਚ ਸੁਪਰੀਮ ਕੋਰਟ ਦੇ ਦੂਸਰੇ ਸੀਨੀਅਰ ਜੱਜ ਜਸਟਿਸ ਬੋਬਡੇ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਜਸਟਿਸ ਬੋਬਡੇ ਲਗਪਗ 18 ਮਹੀਨੇ ਤਕ ਸੀਜੀਆਈ ਦੇ ਰੂਪ ‘ਚ ਕੰਮ ਕਰਨਗੇ ਤੇ 23 ਅਪ੍ਰੈਲ, 2021 ਨੂੰ ਸੇਵਾਮੁਕਤ ਹੋਣਗੇ।

Previous articleਰਾਜਸਥਾਨ ਦੇ ਡੁੰਗਰਗੜ੍ਹ ‘ਚ ਜ਼ਬਰਦਸਤ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ ‘ਚ 10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ
Next articleਅੱਜ ਪੈਟਰੋਲ ਦੀਆਂ ਕੀਮਤਾਂ ‘ਚ ਹੋਇਆ ਜ਼ਬਰਦਸਤ ਵਾਧਾ, ਜਾਣੋ ਕਿੱਥੇ ਪਹੁੰਚ ਗਏ ਭਾਅ