ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੁਲੜਬਾਜੀ ਲਈ ਜਿੰਮੇਵਾਰ ਕੌਣ?

New Delhi: Students of Delhi University stage a demonstration against fee hike, CAA, NRC, NPR in New Delhi

 ਦੇਸ਼ ਅਤੇ ਦੁਨੀਆ ਦੀ ਪ੍ਰਸਿਧ ਵਿਸ਼ਵ-ਵਿਦਿਆਲਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਜਬਰਦਸਤ ਝੜਪ ਜਿਹਨੇ ਵੀ, ਜਿੰਨਾਂ ਲੋਕਾਂ ਨੇ ਵੀ ਮੀਡੀਆ ਜਾਂ ਸ਼ੋਸ਼ਲ ਮੀਡੀਆ ਰਾਹੀ ਦੇਖੀ ਹੈ,ਉਹ ਸਾਰੇ ਇਸ ਘਟਨਾ ਦੀ ਘੋਰ-ਨਿੰਦਾ ਕਰ ਰਹੇ ਹਨ।ਉਨਾਂ ਨੇ ਮੰਗ ਕੀਤੀ ਹੈ ਕਿ ਜੋ ਲੋਕ ਇਸ ਘਟਨਾ ਲਈ ਜਿੰਮੇਵਾਰ ਹਨ ਉਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਏ,ਤਾਂ ਕਿ ਅੱਗੇ ਤੋਂ ਉਹ ਇਸ ਤਰਾਂ ਦੀਆਂ ਘਨੌਣੀਆਂ ਹਰਕਤਾਂ ਨਾ ਕਰ ਸਕਣ।ਜੇ ਐਨ ਯੂ ਵਿਚ ਜੋ ਘਟਨਾ ਹੋਈ ਹੈ ਉਸ ਨੂੰ ਸ਼ਾਇਦ ਹੀ ਕੋਈ ਭੁੱਲਾ ਸਕੇ?ਕੁਝ ਇਸ ਤਰਾਂ ਵਾਪਰਿਆ ਕਿ ਕੈਪ ਦੇ ਅੰਦਰ ਘੱਟੋ-ਘੱਟ 50 ਬੰਦੇ ਘੁੰਮ ਰਹੇ ਸਨ ਜਿੰਨਾਂ ਦੇ ਹੱਥਾਂ ਵਿਚ ਡੰਡੇ,ਰਾਡ ਅਤੇ ਕਈ ਹੋਰ ਤਰਾਂ ਦੇ ਹਥਿਆਰ ਵੀ ਸਨ।ਜਿਆਦਾਤਰ ਨੇ ਆਪਣੇ ਚਿਹਰੇ ਕਪੜੇ ਨਾਲ ਢੱਕੇ ਹੋਏ ਸਨ,ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਲਏ।ਕੈਪ ਵਿਚ ਦਾਖਲ ਹੁੰਦਿਆ ਹੀ ਵਿਦਿਆਰਥੀਆਂ ਤੇ ਹਥਿਆਰਾਂ ਨਾਲ ਤਾਬੜ-ਤੋੜ ਹਮਲਾ ਕਰ ਦਿੰਦੇ ਹਨ।ਹਮਲਾਵਰ ਚੁਣ-ਚੁਣ ਕੇ ਨਿਹੱਥੇ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਬਣਾਉਦੇ ਰਹੇ।ਰਾਤ ਦੇ ਹਨੇਰੇ ਵਿਚ ਹੋਏ ਅਚਾਨਕ ਇਸ ਹਮਲੇ ਵਿਚ ਵਿਦਿਆਰਥੀਆਂ ਨੇ ਆਪਣਾ ਬਚਾਅ ਕੀਤਾ,ਨਹੀ ਤਾਂ ਇਹ ਘਟਨਾ ਹੋਰ ਵੀ ਗੰਭੀਰ ਹੋ ਸਕਦੀ ਸੀ।ਫਿਰ ਵੀ ਇਸ ਹਮਲੇ ਵਿਚ ਬਹੁਤ ਸਾਰੇ ਵਿਦਿਆਰਥੀ ਗੰਭੀਰ ਜਖਮੀ ਹੋ ਗਏ।ਜਖਮੀ ਲੋਕਾਂ ਵਿਚ ਜੇ ਐਨ ਯੂ ਯੂਨੀਅਨ ਦੀ ਪ੍ਰਧਾਨ ਆਸ਼ੀ ਘੋਸ਼,ਪ੍ਰੋਫੈਸਰ ਸੁਚਾਰਿਤ ਸੇਨ,ਪ੍ਰੋਫੈਸਰ ਸੋਨਾਝਰਿਆ ਸਮੇਤ 25 ਤੋਂ 30 ਵਿਦਿਆਰਥੀ ਸਾਮਲ ਹੈ।ਮਹੌਲ ਕੁਝ ਠੀਕ ਹੋਣ ਤੋਂ ਬਾਅਦ ਵੀ ਵਿਦਿਆਰਥੀ ਖਾਸ ਤੌਰ ਤੇ ਲੜਕੀਆਂ ਸਹਿਮੇ ਹੋਏ ਹਨ ਤਾਂ ਕਿ ਉਨਾਂ ਦੇ ਮਨ ਅੰਦਰ ਇਕ ਡਰ ਹੈ ਕਿ ਦੁਵਾਰਾ ਇਹੋ ਜਿਹਾ ਹਮਲਾ ਨਾ ਹੋ ਜਾਏ।ਜੇ ਕਰ ਰਾਜਧਾਨੀ ਵਿਚ ਜੇ ਐਨ ਯੂਨੀਵਰਸਿਟੀ ਤੇ ਉਸ ਵਿਚ ਪੜ ਰਹੇ ਵਿਦਿਆਰਥੀ ਆਪਣੇ ਕੈਪਸ,ਹੋਸਟਲ ਵਿਚ ਸੁਰੱਖਿਅਤ ਨਹੀ ਹਨ ਤਾਂ ਉਹ ਹੋਰ ਕਿੱਥੇ ਸੁਰੱਖਿਅਤ ਹੋਣਗੇ।ਯੂਨੀਵਰਸਿਟੀ ਦੇ ਅੰਦਰ ਲਗਭਗ ਤਿੰਨ ਘੰਟੇ ਗੁੰਡੇ ਹਾਲਾ-ਲਾਲਾ ਖੌਰੂ ਪਾਉਦੇ ਰਹੇ,ਫਿਰ ਕਿਤੇ ਜਾ ਕੇ ਪੁਲਸ ਪਹੁੰਚੀ।ਪੁਲਸ ਪਹੁੰਚਣ ਤੋਂ ਬਾਅਦ ਹੋਣਾ ਤਾਂ ਇਹ ਚਾਹੀਦਾ ਸੀ ਕਿ ਪੁਲਿਸ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰਦੀ,ਹੋਇਆ ਉਲਟ ਕਿ ਪੁਲਿਸ ਯੁਨੀਵਰਸਿਟੀ ਦੇ ਅੰਦਰ ਘੁੰਮਣ ਲਈ ਮੇਨਜਮੈਂਟ ਕੋਲੋ ਆਗਿਆ ਲੈਣ ਦਾ ਇੰਤਜਾਰ ਕਰਨ ਲੱਗੀ।ਜਿਸ ਦਾ ਨਤੀਜਾ ਇਹ ਹੋਇਆ ਕਿ ਜੋ ਦੋਸ਼ੀ ਪੁਲਿਸ ਦੀ ਪਕੜ ਵਿਚ ਆ ਸਕਦੇ ਸਨ ਉਹ ਵੀ ਮੌਕੇ ਦਾ ਫਾਇਦਾ ਉਠਾਉਦੇ ਹੋਏ ਰਫੂਚਕਰ ਹੋ ਗਏ।ਇਸ ਘਟਨਾ ਨੂੰ ਕਾਫੀ ਦਿਨ ਹੋ ਗਏ ਹਨ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ।ਪੁਲਿਸ ਆਪਣੀ ਚੁਸਤੀ ਦਿਖਾਉਦੀ ਹੋਈ ਨੇ ਪਹਿਲਾਂ ਕੁਝ ਅਣਪਛਾਤੇ ਨਕਾਬਪੋਸ਼ ਤੇ ਫਿਰ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਸ਼ੀ ਘੋਸ਼ ਤੇ 27 ਹੋਰ ਲੋਕਾਂ ਤੇ ਐਫ ਆਈ ਆਰ ਦਰਜ ਕਰ ਦਿੰਦੀ ਹੈ।ਦੂਸਰੀ ਐਫ ਆਈ ਆਰ ਇਸ ਘਟਨਾ ਤੋਂ ਪਹਿਲਾਂ ਹੋਈ ਝਗੜੇ ਤੇ ਤੋੜਫੋੜ ਕਰਕੇ।ਇਹਨਾਂ ਵਿਦਿਆਰਥੀਆਂ ਤੇ ਇਲਜਾਮ ਹੈ ਕਿ ਉਹਨਾਂ ਨੇ ਸਰਵਰ ਰੂਮ ਦੇ ਅੰਦਰ ਜਾ ਕੇ ਬਾਓਮੈਟ੍ਰਕ ਸਿਸਟਮ ਦੀਆਂ ਤਾਰਾਂ ਕੱਟੀਆਂ ਤੇ ਤੋੜਫੋੜ ਕੀਤੀ ਹੈ।

ਵੀਡੀਓ ਕਲਿਪਸ ਸਾਹਮਣੇ ਆਉਣ ਦੇ ਬਾਵਜੂਦ ਕਿਸੇ ਦੀ ਗ੍ਰਿਫਤਾਰੀ ਨਾ ਹੋਣਾ, ਪੁਲਿਸ ਦੀ ਨੀਅਤ ਦੇ ਸਵਾਲ ਉਠਾਉਦੀ ਹੈ।ਇਸ ਪੂਰੇ ਮਾਮਲੇ ਵਿਚ ਸਵਾਲ ਸਿਰਫ ਇਕੱਲੇ ਪੁਲਿਸ ਤੇ ਹੀ ਨਹੀ,ਇਹ ਸਵਾਲ ਉਹਨਾਂ ਦੇ ਲਈ ਵੀ ਹੈ ਜੋ ਯੂਨੀਵਰਸਿਟੀ ਦੀ ਮੈਨਜਮੈਟ ਤੇ ਉਹਨਾਂ ਨੂੰ ਚਲਾਉਣ ਵਾਲਾ ਵਿਭਾਗ ਹੈ।ਇਸ ਤੋਂ ਬਾਅਦ ਕਨੂੰਨ ਤੇ ਸੁਰੱਖਿਆ ਦੀ ਜਿੰਮੇਵਾਰੀ ਆ ਜਾਂਦੀ ਹੈ।ਇਕ ਹਜਾਰ ਏਕੜ ਤੋਂ ਵੀ ਜਿਆਦਾ ਏਰੀਏ ਵਿਚ ਫੈਲੇ ਇਸ ਕੈਪਸ ਦੇ ਹਰ ਗੇਟ ਤੇ ਆਮ ਤੌਰ ਤੇ ਕਈ ਸਿਕਿਉਰਟੀ ਵਾਲੇ ਇਕੋ ਸਮ੍ਹੇਂ ਹੀ ਰਹਿੰਦੇ ਹਨ।ਜਿੰਨਾਂ ਨੇ ਵਿਦਿਆਰਥੀਆਂ ਅਤੇ ਕੈਪਸ ਵਿਚ ਆਉਣ ਜਾਣ ਵਾਲਿਆ ਦੀ ਆਵਾਜਾਈ ਨੂੰ ਦਰਜ ਕਰਨਾ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਕੈਪਸ ਦੇ ਅੰਦਰ ਹਮਲਾਵਰ ਹਥਿਆਰ ਲੈ ਕੇ ਕਿਵੇਂ ਆਏ?ਜੇ ਕਰ ਗੇਟ ਤੇ ਡਿਊਟੀ ਦੇ ਰਹੇ ਬੰਦਿਆਂ ਨੇ ਉਹਨਾਂ ਨੂੰ ਦੇਖ ਲਿਆ ਸੀ ਤਾਂ ਉਹਨਾਂ ਨੂੰ ਰੋਕਿਆ ਕਿਉਂ ਨਹੀ?ਯੂਨੀਵਰਸਿਟੀ ਦੀ ਮੈਨਜਮੈਂਟ ਨੇ ਤੁਰੰਤ ਪੁਲਿਸ ਕਿਉਂ ਨਹੀ ਬੁਲਾਈ?ਪੁਲਿਸ ਆ ਗਈ,ਤਾਂ ਉਹਨਾਂ ਨੂੰ ਤੁਰੰਤ ਕੈਪਸ ਵਿਚ ਦਾਖਲ ਹੋਣ ਦੀ ਆਗਿਆ ਕਿਉਂ ਨਹੀ ਦਿੱਤੀ?ਪ੍ਰਸ਼ਾਸ਼ਨ ਹੋਰ ਕਿਹੜੇ ਹੁਕਮਾਂ ਦਾ ਇੰਤਜਾਰ ਕਰ ਰਿਹਾ ਸੀ?ਕੈਪਸ ਵਿਚ ਸਥਿਤੀ ਬਹਾਲ ਕਰਨ ਦੀ ਪਹਿਲੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਬਣਦੀ ਸੀ।ਪਰ ਪ੍ਰਸ਼ਾਸ਼ਨ ਇਸ ਮਾਮਲੇ ਵਿਚ ਬਿਲਕੁਲ ਨਾਕਾਮ ਸਾਬਤ ਹੋਇਆ।ਇਹੀ ਕਾਰਨ ਹੈ ਕਿ ਵਿਦਿਆਰਥੀ ਯੂਨੀਅਨ ਅਤੇ ਅਧਿਆਪਕ ਐਸੋਸੀਏਸ਼ਨ ਇਸ ਮਾਮਲੇ ਦੀ ਮਜਿਸਟ੍ਰੇਟ ਕੋਲੋ ਜਾਂਚ ਕਰਾਉਣਾ ਦੀ ਮੰਗ ਕਰ ਰਿਹਾ।ਐਸੋਸੀਏਸ਼ਨ ਅਤੇ ਯੂਨੀਅਨ ਨੂੰ ਪੁਲਿਸ ਤੇ ਪ੍ਰਸ਼ਾਸ਼ਨ ਤੇ ਭਰੋਸਾ ਨਹੀ ਨਹੀ ਹੈ। ਯੂਨੀਵਰਸਿਟੀ ਦੇ ਵਾਇਸ-ਚਾਸਲਰ ਤੇ ਤਾਂ ਬਿਲਕੁਲ ਵੀ ਭਰੋਸਾ ਨਹੀ ਹੈ।ਬਲਕਿ ਮਾਨਵ ਅਧਿਕਾਰ ਮਹਿਕਮਾ ਉਸ ਨੂੰ ਤੁਰੰਤ ਵਾਇਸ-ਚਾਸਲਰ ਦੇ ਅਹੁਦੇ ਤੋਂ ਹਟਾਉਣ।

ਇਕ ਅਹਿਮ ਗੱਲ ਇਹ ਵੀ ਹੈ,ਕਿ ਵਾਇਸ ਚਾਸਲਰ ਦੇ ਖਿਲਾਫ ਵਧੀ ਹੋਈ ਫੀਸ ਨੂੰ ਲੈ ਕੇ ਵਿਦਿਆਰਥੀ ਅੰਦੋਲਨ ਕਰ ਰਹੇ ਸਨ,ਉਹਨਾਂ ਦੀਆਂ ਮੰਗਾਂ ਤੇ ਕੋਈ ਸੁਣਵਾਈ ਨਹੀ ਹੋ ਰਹੀ।ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਤੇ ਪ੍ਰਸ਼ਾਸ਼ਨ ਤੇ ਵਾਇਸ ਚਾਸਲਰ ਦੋਨੋ ਹੀ ਨੇ ਬਿਲਕੁਲ ਚੁੱਪੀ ਬਣਾ ਰੱਖੀ ਹੈ। ਇਥੌ ਤੱਕ ਕਿ ਮਾਨਵ ਅਧਿਕਾਰ ਮਹਿਕਮਾ ਵੀ ਇਹਨਾਂ ਮੰਗਾਂ ਨੂੰ ਲੈ ਕੇ ਕੋਈ ਗੰਭੀਰ ਨਹੀ ਹੈ।ਜਦ ਕਿ ਇਹਨਾਂ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਤੱਕ ਚਰਚਾ ਹੋਣੀ ਚਾਹੀਦੀ ਹੈ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਜੋ ਵੀ ਵਿਦਿਆਰਥੀ ਪੜਦੇ ਹਨ ਉਹਨਾਂ ਵਿਚੋਂ 40 ਫੀਸਦੀ ਵਿਦਿਆਰਥੀ ਐਸੇ ਹਨ, ਜੋ ਬੇਹੱਦ ਗਰੀਬ ਹਨ।ਉਹ ਬੇਹੱਦ ਗਰੀਬ ਪਰਿਵਾਰਾਂ ਵਿਚੋਂ ਆਉਦੇ ਹਨ।ਉਹਨਾਂ ਦੀ ਸਲਾਨਾ ਆਮਦਨ ਏਨੀ ਨਹੀ ਹੈ ਕਿ ਉਹ ਆਪਣੇ ਬੱਚਿਆਂ ਦੀ ਪੜਾਈ ਦੇ ਲਈ ਏਨੀ ਉਚੀ ਫੀਸ ਦੇ ਸਕਣ।ਜੇਕਰ ਉਹ ਵਿਦਿਆਰਥੀ ਏਨੀ ਉਚੀ ਫੀਸ ਦੇ ਸਕਦੇ ਹੁੰਦੇ ਤਾਂ ਉਹ ਵਧੀ ਹੋਈ ਫੀਸ ਦਾ ਵਿਰੋਧ ਕਿਉਂ ਕਰਦੇ?ਜੇ ਐਨ ਯੂ ਦੇ ਵਿਦਿਆਰਥੀਆਂ ਦਾ ਪੂਰਾ ਅਦੋਲਨ,ਫੀਸ ਦੇ ਵਾਧੇ ਨੂੰ ਲੈ ਕੇ ਚਲ ਰਿਹਾ ਹੈ। ਜਾਹਿਰ ਹੈ ਕਿ ਇਹ ਸਾਰਾ ਮਾਮਲਾ ਉਸ ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ,ਤਾਂ ਕਿ ਇਸ ਹੰਗਾਮੇ ਵਿਚ ਉਹਨਾਂ ਦਾ ਮੁਖ ਮੁਦਾ ਉਲਝ ਜਾਏ।ਵਿਦਿਆਰਥੀਆਂ ਦਾ ਅੰਦੋਲਨ ਫੇਲ ਤੇ ਬਦਨਾਮ ਹੋ ਜਾਏ।

ਸਵਾਲ ਗ੍ਰਹਿ ਵਿਭਾਗ ਦੀ ਭੂਮਿਕਾ ਦਾ ਵੀ ਅਹਿਮ ਹੈ,ਜਿਸ ਦੇ ਅਧੀਨ ਦਿੱਲੀ ਪੁਲਿਸ ਵੀ ਆਉਦੀ ਹੈ।ਦਿਲੀ ਪੁਲਿਸ ਅਤੇ ਵਿਦਿਆਰਥੀਆਂ ਵਿਚ ਕਈ ਦਿਨਾਂ ਤੋਂ ਤਨਾਓ ਚਲ ਰਿਹਾ ਹੈ।ਪੁਲਿਸ ਦਾ ਵਿਦਿਆਰਥੀਆਂ ਦੇ ਪ੍ਰਤੀ ਲਗਾਤਾਰ ਮਾੜੇ ਵਤੀਰੇ ਦੇ ਖਿਲਾਫ ਵਿਭਾਗ ਨੇ ਕੋਈ ਵੀ ਸਖਤ ਕਾਰਵਾਈ ਕਿਸੇ ਵੀ ਪੁਲਿਸ ਅਧਿਕਾਰ ਦੇ ਖਿਲਾਫ ਨਹੀ ਕੀਤੀ।ਇਸ ਤੇ ਸਵਾਲ ਉਠਣਾ ਲਾਜ਼ਮੀ ਹੈ ਕਿ ਕਿਤੇ ਗ੍ਰਹਿ ਵਿਭਾਗ ਦੀ ਦਿਲੀ ਪੁਲਿਸ ਨੂੰ ਸ਼ਹਿ ਤਾਂ ਨਹੀ ਦੇ ਰਿਹਾ।ਪਿਛਲੇ ਸਾਲ ਨਵੰਬਰ ਵਿਚ ਜਦੋਂ ਜੇ ਐਨ ਯੂ ਵਿਦਿਆਰਥੀ, ਫੀਸ ਵਧਣ ਤੇ ਸ਼ਾਤੀ ਪੂਰਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਤੇ ਅਚਾਨਕ ਲਾਠੀਚਾਰਜ ਕੀਤਾ ਸੀ।ਜਿਸ ਵਿਚ ਬਹੁਤ ਸਾਰੇ ਵਿਦਿਆਰਥੀ ਜਖਮੀ ਹੋ ਗਏੇ ਸਨ।ਉਸ ਤੋਂ ਕੁਝ ਦਿਨਾਂ ਬਾਅਦ ਹੀ ਨਾਗਰਿਕ ਸੋਧ ਕਨੂੰਨ ਅਤੇ ਐਨ ਆਰ ਸੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜਾਮਿਆ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ।ਪੁਲਿਸ ਦੀ ਇਸ ਭਿਆਨਕ ਕਾਰਵਾਈ ਨੂੰ ਆਪਾ ਸਾਰਿਆਂ ਨੇ ਟੈਲੀਵਿਜ਼ਨ ਦੀ ਸਕਰੀਨ ਰਾਹੀ ਦੇਖਿਆ,ਜਦੋਂ ਯੂਨੀਵਰਸਿਟੀ ਦੀ ਲਾਇਬਰੇਰੀ ਦੇ ਅੰਦਰ ਵੜ ਕੇ ਨਾ ਸਿਰਫ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ,ਬਲਕਿ ਲਾਇਬਰੇਰੀ ਵਿਚ ਬੁਰੀ ਤਰ੍ਹਾਂ ਨਾਲ ਤੋੜ-ਫੋੜ ਵੀ ਕੀਤੀ ਗਈ। ਜਿਸ ਪੁਲਿਸ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਜਨਤਾ ਦੀ ਸੁਰੱਖਿਆ ਤੇ ਕਨੂੰਨ ਰਾਜ ਕਾਇਮ ਕਰਨ ਦੀ ਹੈ,ਉਹੀ ਪੁਲਿਸ ਕਨੂੰਨ ਤੋੜਣ ਦੀ ਤੇ ਹਫੜਾ-ਦਫੜੀ ਫਲਾਉਣ ਦੀ ਗੱਲ ਕਰੇ,ਆਪਣੇ ਫਰਜਾਂ ਪ੍ਰਤੀ ਗੰਭੀਰ ਨਾ ਹੋਵੇ,ਤਾਂ ਜਨਤਾ ਕਿਹਦੇ ਤੇ ਯਕੀਨ ਕਰੇਗੀ।ਕਿਹਦੇ ਕੋਲ ਇੰਨਸਾਫ ਦੀ ਗੁਹਾਰ ਲਗਾਏਗੀ।ਕਨੂੰਨ ਦਾ ਰਾਜ ਕਾਇਮ ਕਰਨ ਦੇ ਲਈ ਜਰੂਰੀ ਹੈ ਕਿ ਜੋ ਲੋਕ ਵੀ ਜੇ ਐਨ ਯੂ ਦੇ ਮਾਮਲੇ ਵਿਚ ਦੋਸ਼ੀ,ਜਿੰਮੇਵਾਰ ਹਨ,ਪੁਲਿਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕਰੇ।ਹਿੰਸਕ ਕਾਰਵਾਈ ਦੇ ਲਈ ਉਨਾਂ ਨੂੰ ਸਜਾ ਦੇ ਦਾਇਰੇ ਵਿਚ ਲੈ ਕੇ ਆਉਣ,ਤਾਂ ਕਿ ਦੁਵਾਰਾ ਯੂਨੀਵਰਸਿਟੀ ਦੇ ਕੈਪਸ ਵਿਚ ਰੌਣਕ ਵਾਪਸ ਆ ਸਕੇ ਅਤੇ ਵਿਦਿਆਰਥੀਆਂ ਦਾ ਯਕੀਨ ਪੁਲਿਸ ਤੇ ਕਨੂੰਨ ਦੀ ਕਾਰਗੁਜਾਰੀ ਵਿਚ ਦੁਵਾਰਾ ਬਹਾਲ ਹੋ ਸਕੇ।
    ਪੇਸ਼ਕਸ਼ :- ਅਮਰਜੀਤ ਚੰਦਰ,   ਲੁਧਿਆਣਾ     9417600014

Previous articleJNU violence must be investigated by a judicial commission
Next articlePandya fails fitness test, Shankar replaces him in India ‘A’ squad