ਜਲੰਧਰ ਪੁਲੀਸ ਲਈ ਪਰਵਾਸੀ ਮਜ਼ਦੂਰ ਬਣ ਸਕਦੇ ਨੇ ਖਤਰਾ

ਜਲੰਧਰ (ਸਮਾਜਵੀਕਲੀ) : ਵੱਡੀ ਗਿਣਤੀ ਵਿੱਚ ਪਰਾਵਸੀ ਮਜ਼ਦੂਰ ਇਥੇ ਆ ਰਹੇ ਹਨ ਤਾਂ ਜੋ ਆਪਣੇ ਘਰਾਂ ਲਈ ਰੇਲ ਗੱਡੀਆ ’ਤੇ ਚੜ੍ਹ ਸਕਣ। ਇਨ੍ਹਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਪੁਲੀਸ ਮੁਲਾਜ਼ਮਾਂ ਨੂੰ ਮਜ਼ਦੂਰਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਵਿੱਚ ਤੰਗੀ ਆ ਰਹੀ ਹੈ। ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਲਈ ਦੂਹਰੀ ਲੜਾਈ ਹੈ। ਇਕ ਤਾਂ ਉਨ੍ਹਾਂ ਭੀੜ ਨੂੰ ਸੰਭਾਲਣਾ ਹੈ ਤੇ ਦੂਜਾ ਆਪਣੇ ਆਪ ਨੂੰ ਕਰੋਨ ਤੋਂ ਵੀ ਬਚਾਉਣਾ ਹੈ।

ਪੁਲੀਸ ਨੇ ਏਨਾ ਕੁ ਕੰਟਰੋਲ ਤਾਂ ਕਰ ਲਿਆ ਹੈ ਕਿ ਇਨ੍ਹਾਂ ਮੈਡੀਕਲ ਚੈਕਅੱਪ ਕੈਂਪਾਂ ਦੇ ਅੰਦਰ ਤਾਂ ਭੀੜ ਨਹੀਂ ਹੈ ਪਰ ਬਾਹਰ ਹੱਦੋਂ ਵੱਧ ਭੀੜ ਪੁਲੀਸ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਅੱਜ ਸਵੇਰੇ ਗਯਾ ਜਾਣ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਦੇ ਹੀ ਇੱਥੇ ਆ ਗਏ ਸੀ। ਸੜਕਾਂ ਦੇ ਕਿਨਾਰਿਆ ’ਤੇ ਸੌਂ ਗਏ ਸਨ।

ਬਸਤੀ ਸੇ਼ਖ ਤੋਂ ਹਰਿ ਜੀ ਸੇਵਾ ਸੁਸਾਇਟੀ ਵਾਲੇ ਸੜਕ ਤੇ ਰਾਤ ਕੱਟਣ ਆਏ ਪਰਵਾਸੀ ਮਜ਼ਦੂਰਾਂ ਨੂੰ ਲੰਗਰ ਛਕਾਉਣ ਵਿੱਚ ਲੱਗੇ ਰਹੇ। ਬੱਚਿਆਂ ਲਈ ਵੀ ਦੁੱਧ ਲੈਕੇ ਆਏ ਸਨ। ਲੰਗਰ ਛੱਕਣ ਵਾਲੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਪੰਜਾਬ ਤਾਂ ਉਹ ਲੰਗਰ ਕਾਰਨ ਭੁੱਖੇ ਨਹੀਂ ਰਹੇ। ਕਈ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਇੱਕ ਵਾਰ ਤਾਂ ਉਹ ਆਪਣੇ ਘਰਾਂ ਨੂੰ ਮੁੜਨਾ ਚਹੁੰਦੇ ਹਨ।

ਡਿਊਟੀ ਕਰ ਰਹੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਵੱਡੀ ਸਿਰਦਰਦੀ ਇਹ ਹੈ ਕਿ ਪਰਵਾਸੀ ਮਜ਼ਦੂਰ ਸਮਾਜਿਕ ਦੂਰੀ ਰੱਖਣ ਦੀ ਸ਼ਰਤਾਂ ਦੀ ਪ੍ਰਵਾਹ ਨਹੀਂ ਕਰ ਰਹੇ।ਪੁਲੀਸ ਮੁਲਜ਼ਮਾਂ ਨੂੰ ਵੀ ਤਿੱਖੀ ਧੁੱਪ ਵਿਚ ਡਿਊਟੀ ਕਰਨੀ ਪੈ ਰਹੀ ਹੈ।

Previous articleਮਨਮੋਹਨ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲੀ
Next articleਕਬੱਡੀ ਨੂੰ ਵਿਦੇਸ਼ਾਂ ਦੇ ਕਬੱਡੀ ਮੈਦਾਨਾਂ ਦਾ ਸ਼ਿਗਾਰ ਬਣਾਉਣ ਵਾਲੇ ਮਹਿੰਦਰ ਸਿੰਘ ਨਹੀਂ ਰਹੇ