ਜਲੰਧਰ ਕੈਂਟ ਥਾਣੇ ਦਾ ਏਐਸਆਈ 20 ਹਜਾਰ ਰਿਸ਼ਵਤ ਲੈਣ ਤੋਂ ਬਾਅਦ ਕੈਂਟ ਥਾਣੇ ਤੋਂ ਹੀ ਗ੍ਰਿਫਤਾਰ

ਜਲੰਧਰ  ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਵਿਜੀਲੈਂਸ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਨੂੰ ਉਸ ਦੇ ਥਾਣੇ ਤੋਂ ਹੀ ਗ੍ਰਿਫਤਾਰ ਕੀਤਾ ਹੈ।

20 ਹਜਾਰ ਦੀ ਰਿਸ਼ਵਤ ਲੈਣ ਤੋਂ ਬਾਅਦ ਕੈਂਟ ਥਾਣੇ ਦੇ ਏਐਸਆਈ ਪ੍ਰਮੋਦ ਕੁਮਾਰ ਨੂੰ ਕੈਂਟ ਥਾਣੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨਾਲ ਹਵਲਦਾਰ ਸੁਮਨਜੀਤ ਵੀ ਗ੍ਰਿਫਤਾਰ ਹੋਇਆ ਹੈ।

ਸ਼ਰਾਬ ਤਸਕਰੀ ਵਿੱਚ ਫੜ੍ਹੀ ਗਈ ਇੱਕ ਕਾਰ ਨੂੰ ਕੋਰਟ ਆਰਡਰ ਤੋਂ ਬਾਅਦ ਵੀ ਏਐਸਆਈ ਵਾਪਿਸ ਮਾਲਕ ਨੂੰ ਨਹੀਂ ਦੇ ਰਿਹਾ ਸੀ। ਇਸੇ ਲਈ ਉਸ ਨੇ 20 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਏਐਸਆਈ ਹਵਲਦਾਰ ਦੇ ਨਾਲ ਬਾਇਕ ਉੱਤੇ ਗਿਆ ਅਤੇ ਰਾਮਾਮੰਡੀ ਵਿੱਚ ਜਾ ਕੇ ਰਿਸ਼ਵਤ ਲੈ ਆਇਆ।

ਐਸਐਸਪੀ ਵਿਜੀਲੈਂਸ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਲੀ ਮੁਹੱਲੇ ਦੇ ਰਹਿਣ ਵਾਲੇ ਲਵ ਕੁਮਾਰ ਨੇ ਏਐਸਆਈ ਖਿਲਾਫ ਰਿਸ਼ਵਤ ਦੀ ਸ਼ਿਕਾਇਤ ਕੀਤੀ ਸੀ। ਸਾਡੀ ਟੀਮ ਨੇ ਉਸ ਨੂੰ ਟ੍ਰੈਪ ਲਗਾ ਕੇ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜ੍ਹਿਆ ਹੈ।

Previous articleਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰੀ ਰੈਲੀ 28 ਨੂੰ
Next articleਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ