ਜਰਮਨੀ: ਕਰੋਨਾਵਾਇਰਸ ਪਾਬੰਦੀਆਂ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ

ਬਰਲਿਨ (ਸਮਾਜ ਵੀਕਲੀ) : ਜਰਮਨੀ ਵਿਚ ਕਰੋਨਾਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ’ਚ ਅੱਜ ਹਜ਼ਾਰਾਂ ਮੁਜ਼ਾਹਰਾਕਾਰੀ ਬਰਲਿਨ ਵਿਚ ਇਕੱਠੇ ਹੋਏ। ਉਨ੍ਹਾਂ ‘ਮਹਾਮਾਰੀ ਦਾ ਅੰਤ ਆਉਣ’ ਦੇ ਨਾਅਰੇ ਲਾਏ ਜਦਕਿ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਕੇਸਾਂ ’ਚ ਵਾਧੇ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ।

ਲੋਕਾਂ ਦੀ ਭੀੜ ਬਰਲਿਨ ਵਿਚ ਸੀਟੀਆਂ ਤੇ ਚੀਕਾਂ ਮਾਰ ਰਹੀ ਸੀ ਤੇ ਕੁਝ ਨੇ ਹੀ ਮਾਸਕ ਪਹਿਨਿਆ ਹੋਇਆ ਸੀ। ਉਨ੍ਹਾਂ ਡਾਊਨਟਾਊਨ ਬਰਲਿਨ ਤੋਂ ਬਰੈਂਡਨਬਰਗ ਗੇਟ ਤੱਕ ਮਾਰਚ ਕੀਤਾ। ਲੋਕਾਂ ਨੇ ਬੁਨਿਆਦੀ ਅਧਿਕਾਰਾਂ ਦੇ ਹੱਕ ’ਚ ਵੀ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਪਾਬੰਦੀਆਂ ਥੋਪੀਆਂ ਜਾ ਰਹੀਆਂ ਹਨ ਤੇ ਆਜ਼ਾਦੀ ਖੋਹੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਰਮਨੀ ਨੇ ਗੁਆਂਢੀ ਮੁਲਕਾਂ ਦੇ ਮੁਕਾਬਲੇ ਮਹਾਮਾਰੀ ਉਤੇ ਕਾਬੂ ਪਾਉਣ ਵਿਚ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ।

Previous articleਅਫ਼ਗ਼ਾਨਿਸਤਾਨ: ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ’ਚ ਸ਼ਾਮਲ ਅਸਦੁੱਲ੍ਹਾ ਮਾਰਿਆ ਗਿਆ
Next articleਫੌਚੀ ਨੂੰ ਕਰੋਨਾ ਵੈਕਸੀਨ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਤਿਆਰ ਹੋਣ ਦੀ ਉਮੀਦ