ਜਪਾਨ ਵੱਲੋਂ ਰੱਖਿਆ ਸਿਸਟਮ ਖਤਮ ਕਰਨ ਦੀ ਯੋਜਨਾ

ਟੋਕੀਓ (ਸਮਾਜਵੀਕਲੀ): ਜਪਾਨ ਦੀ ਕੌਮੀ ਸੁਰੱਖਿਆ ਕੌਂਸਲ ਨੇ ਅਮਰੀਕਾ ਤੋਂ ਦੋ ਮਹਿੰਗੇ ਜ਼ਮੀਨੀ ਆਧਾਰਿਤ ਮਿਸਾਈਲ ਸਿਸਟਮ ਦੀ ਖਰੀਦ ਰੱਦ ਕਰਨ ਦੀ ਯੋਜਨਾ ਦੀ ਹਮਾਇਤ ਕੀਤੀ ਹੈ। ਦੇਸ਼ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਕੌਂਸਲ ਨੇ ਬੀਤੇ ਦਿਨ ਇਸ ਸਬੰਧੀ ਫ਼ੈਸਲਾ ਕੀਤਾ ਹੈ ਤੇ ਹੁਣ ਸਰਕਾਰ ਕੀਤੇ ਗਏ ਭੁਗਤਾਨ ਅਤੇ ਪਹਿਲਾਂ ਤੋਂ ਹੀ ਹੋ ਚੁੱਕੇ ਖਰੀਦ ਸਮਝੌਤੇ ਬਾਰੇ ਅਮਰੀਕਾ ਨਾਲ ਵਿਚਾਰ ਚਰਚਾ ਕਰੇਗੀ। ਕੌਂਸਲ ਵੱਲੋਂ ਇਸ ਸਾਲ ਜਪਾਨ ਦੀ ਸੁਰੱਖਿਆ ਯੋਜਨਾ ਵੀ ਸੋਧੀ ਜਾਵੇਗੀ ਅਤੇ ਆਪਣੇ ਮਿਸਾਈਲ ਰੱਖਿਆ ਪ੍ਰੋਗਰਾਮ ਤੇ ਦੇਸ਼ ਦੇ ਰੱਖਿਆ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

Previous articleਅਮਰੀਕੀ ਕੌਮੀ ਪਾਰਕਾਂ ’ਚ ਵਿਦੇਸ਼ੀ ਨਾਗਰਿਕਾਂ ਤੋਂ ਵੱਧ ਫ਼ੀਸ ਉਗਰਾਹੁਣ ਦੀ ਮੰਗ
Next articleਸੀਬੀਐੱਸਈ ਤੇ ਆਈਸੀਐੱਸਈ ਵੱਲੋਂ 10ਵੀਂ ਤੇ 12ਵੀਂ ਦੀਆਂ ਬਕਾਇਆ ਬੋਰਡ ਪ੍ਰੀਖਿਆਵਾਂ ਰੱਦ