ਜਨਤਾ ਕਰਫ਼ਿਊ: ਲੋਕਾਂ ਵੱਲੋਂ ਘਰਾਂ ਅੰਦਰ ਹੀ ਰਹਿਣ ਨੂੰ ਤਰਜੀਹ

* ਮੁਲਕ ਦੇ ਸਾਰੇ ਸੂਬਿਆਂ ’ਚ ਸੜਕਾਂ-ਗਲੀਆਂ ਰਹੀਆਂ ਸੁੰਨੀਆਂ

* ਜ਼ਰੂਰੀ ਸੇਵਾਵਾਂ ਨੂੰ ਛੱਡ ਆਵਾਜਾਈ ਵੀ ਪੂਰੀ ਤਰ੍ਹਾਂ ਰਹੀ ਠੱਪ

ਨਵੀਂ ਦਿੱਲੀ– ਕਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ‘ਜਨਤਾ ਕਰਫ਼ਿਊ’ ਦੇ ਸੱਦੇ ਦਾ ਅੱਜ ਮੁਲਕ ਭਰ ਵਿਚ ਅਸਰ ਦੇਖਣ ਨੂੰ ਮਿਲਿਆ। ਦੇਸ਼ ਦੇ ਕਰੋੜਾਂ ਲੋਕ ਘਰਾਂ ਵਿਚ ਹੀ ਬਜ਼ਿੱਦ ਹਨ, ਪਰ ਦਿੱਲੀ ਸਰਕਾਰ ਵੱਲੋਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਲਾਈ ਪਾਬੰਦੀ ਦੇ ਮੱਦੇਨਜ਼ਰ ਅੱਜ ਦਿਨ ਵੇਲੇ ਉੱਥੇ ਇਕੱਠ ਨਹੀਂ ਕੀਤਾ ਗਿਆ। ਧਰਨੇ ਵਾਲੀ ਥਾਂ ਗੱਤੇ ’ਤੇ ਲਿਖ ਕੇ ਨੋਟਿਸ ਲਾਇਆ ਗਿਆ ਕਿ ਰਾਤ 9 ਵਜੇ ਮਗਰੋਂ ਧਰਨਾ ਮੁੜ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀ ਮਹਿਲਾ ਹਿਨਾ ਨੇ ਕਿਹਾ ਕਿ ਐਲਾਨੇ ਨਿਯਮ ਦਾ ਪਾਲਣ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ। ਸੰਕੇਤਕ ਧਰਨੇ ਲਈ ਤਖ਼ਤਪੋਸ਼ਾਂ ’ਤੇ ਚੱਪਲਾਂ ਧਰੀਆਂ ਗਈਆਂ ਹਨ। ਇਹ ਤਖ਼ਤਪੋਸ਼ ਵੀ ਕਰੋਨਾ ਕਾਰਨ ਇਕ ਮੀਟਰ ਦੀ ਦੂਰੀ ਰੱਖਣ ਦੇ ਉਪਰਾਲੇ ਵਜੋਂ ਬੀਤੇ ਦਿਨਾਂ ਤੋਂ ਧਰੇ ਗਏ ਹਨ, ਜਿਨ੍ਹਾਂ ਉਪਰ ਦੋ-ਦੋ ਔਰਤਾਂ ਪ੍ਰਦਰਸ਼ਨ ਦੌਰਾਨ ਬੈਠ ਰਹੀਆਂ ਹਨ। ਧਰਨੇ ਉਪਰ ਇਕ ਵਿਅਕਤੀ ਨੂੰ 4 ਘੰਟੇ ਤਕ ਬੈਠਣ ਦੀ ਹੀ ਆਗਿਆ ਦਿੱਤੀ ਜਾ ਰਹੀ ਹੈ।

Previous articleLeaders inspires through their actions
Next articleਜਨਤਾ ਕਰਫਿਊ: ਗਲੀਆਂ ਤੇ ਸੜਕਾਂ ’ਤੇ ਸੁੰਨ ਪਸਰੀ