ਚੰਡੀਗੜ੍ਹ ਵਿੱਚ ਦੋ ਡਾਕਟਰਾਂ ਸਣੇ 4 ਕਰੋਨਾ ਪਾਜ਼ੇਟਿਵ

ਚੰਡੀਗੜ੍ਹ  (ਸਮਾਜਵੀਕਲੀ) – ਅੱਜ ਸਵੇਰੇ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਦੋ ਡਾਕਟਰਾਂ ਅਤੇ ਇਕ ਨਰਸ ਸਣੇ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਪੀੜਤਾਂ ਵਿੱਚ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਦੋ ਡਾਕਟਰ, ਇਕ ਅਟੈਂਡੈਂਟ ਅਤੇ ਚੌਥਾ ਕੇਸ ਬਾਪੂ ਧਾਮ ਕਲੋਨੀ ਦਾ ਹੈ। ਸਿਹਤ ਵਿਭਾਗ ਵਲੋਂ ਇਨ੍ਹਾਂ ਨਾਲ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਲੌਕਡਾਊਨ ਬਾਰੇ ਫ਼ੈਸਲਾ ਤਿੰਨ ਮਈ ਤੋਂ ਬਾਅਦ: ਮੋਦੀ
Next articleਉੱਘੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾ ਨਾਲ ਮੌਤ