ਚੰਡੀਗੜ੍ਹ ‘ਚ ਵੇਖਣ ਨੂੰ ਮਿਲ ਰਿਹਾ ਜਨਤਾ ਕਰਫਿਊ ਦਾ ਅਸਰ, ਸੁਖ਼ਨਾ ਝੀਲ ‘ਤੇ ਪੱਸਰੀ ਸੁੰਨ

ਚੰਡੀਗੜ੍ਹ  (ਹਰਜਿੰਦਰ ਛਾਬੜਾ) :ਜਨਤਾ ਕਰਫਿਊ ਦਾ ਅਸਰ ਚੰਡੀਗੜ੍ਹ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸੁਖ਼ਨਾ ਝੀਲ ਹੋਈ ਲੋਕਾਂ ਤੋਂ ਸੱਖਣੀ। ਸੁਖਨਾ ਝੀਲ ‘ਤੇ ਸੈਰ ਕਰਨ ਆਉਂਦੇ ਲੋਕਾਂ ਅਤੇ ਇਸ ਝੀਲ ਦਾ ਨਜ਼ਾਰਾ ਮਾਨਣ ਵਾਲੇ ਲੋਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਦਿਆਂ ਘਰੋਂ ਬਾਹਰ ਨਹੀਂ ਨਿੱਕਲੇ।

ਕੋਰੋਨਾ ਵਾਇਰਸ ਦੇ ਖ਼ੌਫ ਨੂੰ ਦੇਖਿਦਆਂ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ। ਪੰਜਾਬ ‘ਚ ਵੀ ਲੋਕਾਂ ਵੱਲੋਂ ਸਮਝਦਾਰੀ ਵਿਖਾਉਂਦਿਆਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਲੋਕ ਪੂਰੀ ਤਰ੍ਹਾਂ ਇਸ ਫ਼ੈਸਲੇ ਨਾਲ ਸਰਕਾਰ ਦੇ ਨਾਲ ਖੜੇ ਵਿਖਾਈ ਦੇ ਰਹੇ ਹਨ। ਚੰਡੀਗੜ੍ਹ ਦੀ ਸੁਖ਼ਨਾ ਝੀਲ ਜੋ ਲੋਕਾਂ ਨਾਲ ਸ਼ਿਗਾਰੀ ਰਹਿੰਦੀ ਸੀ ਅੱਜ ਖਾਲੀ ਪਈ ਨਜ਼ਰ ਆਈ। ਸੁਖ਼ਨਾ ਝੀਲ ‘ਤੇ ਸੈਰ ਕਰਨ ਆਉਂਦੇ ਲੋਕਾਂ ਅਤੇ ਇਸ ਝੀਲ ਦਾ ਨਜ਼ਾਰਾ ਮਾਨਣ ਵਾਲੇ ਲੋਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਦਿਆਂ ਘਰੋਂ ਬਾਹਰ ਨਹੀਂ ਨਿੱਕਲੇ।

Janta curfew in Chandigarh – ਦੱਸਣਯੋਗ ਹੈ ਕਿ ਕੋਵਿਡ-19 ਪੀੜਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਸੂਬਾ ਸਰਾਕਾਰ ਨੇ ਕਈ ਕਦਮ ਚੁੱਕੇ ਹਨ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਰੋਜ਼ਾ ਜਨਤਾ ਕਰਫਿਊ ਦਾ ਐਲਾਨ ਕੀਤਾ। ਵਧੇਰੇ ਜਨਤਾ ਇਸ ਕਰਫਿਊ ਕਰਦੀ ਨਜ਼ਰ ਆ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਲੋੜ ਹੈ ਲੋਕਾਂ ਨੂੰ ਸਮਝਣ ਦੀ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Previous articleਮਜਾਰ ਤੇ ਚੋਰੀ ਕਰਨ ਦੀ ਕੋਸ਼ਿਸ਼
Next articleTHE MAN VERSUS THE GOD