ਚੌਥੇ ‘¬ਕ੍ਰਾਂਤੀ ਮੇਲੇ’ ਦਾ ਪੋਸਟਰ ਰੀਲੀਜ਼

ਕੈਪਸ਼ਨ-ਅੱਪਰਾ ਵਿਖੇ ਪੋਸਟਰ ਰੀਲੀਜ ਕਰਦੇ ਹੋਏ ਮੋਹਤਬਰ

ਅੱਪਰਾ (ਸਮਾਜ ਵੀਕਲੀ)– ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਗਤੀ ਕਲਾ ਕੇਂਦਰ (ਰਜ਼ਿ.) ਲਾਂਦੜਾ ਵਲੋਂ ਚੌਥਾ ¬ਕ੍ਰਾਂਤੀ ਮੇਲਾ ਮਿਤੀ 14 ਮਾਰਚ ਦਿਨ ਐਤਵਾਰ ਨੂੰ 11 ਵਜੇ ਪਿੰਡ ਪਿੰਡ ਪਾਲਨੌਂ-ਪਾਲਕਦੀਮ ਵਿਖੇ ਸਥਿਤ ¬ਕ੍ਰਾਂਤੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦਾ ਪੋਸਟਰ ਅੱਪਰਾ ਦੇ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਡੇਰਾ ਸੰਚਾਲਕ ਸੰਤ ਆਤਮਾ ਰਾਮ, ਗਿਆਨ ਚੰਦ ਸਰਪੰਚ, ਨਿਰਦੇਸ਼ਕ ਸੋਢੀ ਰਾਣਾ, ਮਾਸਟਰ ਜੋਗ ਰਾਮ, ਪਾਲ ਰਾਮ ਸਾਬਕਾ ਮੈਂਬਰ ਪੰਚਾਇਤ ਤੇ ਪ੍ਰਗਤੀ ਕਲਾ ਕੇਂਦਰ ਦੀ ਟੀਮ ਵਲੋਂ ਰੀਲੀਜ਼ ਕੀਤਾ ਗਿਆ। ਇਹ ਮੇਲਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗਾ।

ਮੇਲੇ ਦਾ ਉਦਘਾਟਨ ਪਿ੍ਰਥਵੀ ਰਾਜ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (ਹਿਮਾਚਲ ਪ੍ਰਦੇਸ਼) ਕਰਨਗੇ, ਜਦਕਿ ਸ਼ਮਾਂ ਰੌਸ਼ਨ ਕਰਨ ਦੀ ਰਸਮ ਰਬਿੰਦਰ ਰੱਬੀ (ਨਾਟਕਕਾਰ ਤੇ ਲੇਖਕ) ਕਰਨਗੇ। ਇਸ ਮੌਕੇ 27ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਪੁਸਤਕ ‘ਜੰਗਨਾਮਾ ਭਾਰਤ ਤੇ ਦਿੱਲੀ’ ਦੇ ਲੇਖਕ ਦੇਸ ਰਾਜ ਛਾਜਲੀ ਨੂੰ ਤੇ ਚਰਨ ਦਾਸ ਨਿਧੜਕ ਪੁਰਸਕਾਰ ਕਵੀ ਦੇਬੀ ਮੀਰਪੁਰੀ ਨੂੰ ਦਿੱਤਾ ਜਾਵੇਗਾ। ਇਸ ਮੌਕੇ ਉੱਘੇ ਵਿਦਵਾਨ, ਸਹਿਤਕਾਰ, ਕਵੀ, ਬੁੱਧੀਜੀਵੀ ਤੇ ਨਾਟਕਕਾਰ ਵੀ ਇਸ ਮੇਲੇ ’ਚ ਸ਼ਿਰਕਤ ਕਰਨਗੇ। ਮੇਲੇ ਦੌਰਾਨ ਵੱਖ-ਵੱਖ ਨਾਟਕ ਟੀਮਾਂ ਵਲੋਂ ਕੋਰੀਓਗ੍ਰਾਫੀਆਂ ਨੇ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਤੇ ਬਿਨਾਂ ਦਹੇਜ ਤੋਂ ਵਿਆਹ ਕਰਨ ਵਾਲੇ ਜੋੜੇ ਨੂੰ ਸਨਮਾਨਿਤ ਕੀਤਾ ਜਾਵੇਗਾ।

Previous articleਸਮੇਂ ਦੀ ਲੋੜ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਿਸ ਲਵੇ-ਸਰਪੰਚ ਮਨਜੀਤ ਕੌਰ
Next articleਗਾਇਕਾ ਸੋਨਾਮਿਕਾ ਲੈ ਕੇ ਹਾਜ਼ਰ ਹੋਈ ਹੈ ਰੋਮਾਂਟਿਕ ਗੀਤ ‘ਮਿਡਨਾਈਟ’