ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਸੀਤਲਕੁਚੀ ’ਚ ਚੋਣ ਅਮਲ ਰੋਕਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਹਿੰਸਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੀਤਲਕੁਚੀ ਵਿਧਾਨ ਸਭਾ ਖੇਤਰ ਦੇ ਬੂਥ ਨੰਬਰ 126 ਵਿਚ ਚੋਣ ਮੁਲਤਵੀ ਕਰ ਦਿੱਤੀ ਹੈ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਤੋਂ ਅੱਜ ਸ਼ਾਮ ਪੰਜ ਵਜੇ ਤਕ ਰਿਪੋਰਟ ਮੰਗ ਲਈ ਹੈ। ਇਥੇ ਸਵੇਰੇ ਇਕ ਨੌਜਵਾਨ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਕ ਰਾਜਸੀ ਪਾਰਟੀ ਦੇ ਵਰਕਰਾਂ ’ਤੇ ਗੋਲੀਆਂ ਚਲਾਈਆਂ ਜਿਸ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ।

Previous articleਪੰਜਾਬ ਕੋਲ ਕਰੋਨਾ ਟੀਕਿਆਂ ਦਾ ਬਚਿਆ ਪੰਜ ਦਿਨ ਦਾ ਸਟਾਕ
Next articleਕਰੋਨਾ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ’ਚ ਰੁਕ ਸਕਦਾ ਹੈ ਟੀਕਾਕਰਨ