ਚੀਨ ਨੇ ਇਸ ਸਾਲ ਜੀਡੀਪੀ ਦਾ ਟੀਚਾ ਤੈਅ ਨਹੀਂ ਕੀਤਾ

ਪੇਇਚਿੰਗ (ਸਮਾਜਵੀਕਲੀ) : ਚੀਨ ਵਿਚ ਕਰੋਨਾਵਾਇਰਸ ਮਹਾਮਾਰੀ ਕਾਰਨ ਲਟਕਿਆ ਸੰਸਦ ਦਾ ਸਾਲਾਨਾ ਸੈਸ਼ਨ ਅੱਜ ਸ਼ੁਰੂ ਹੋਇਆ ਅਤੇ ਸਰਕਾਰ ਨੇ ਇਸ ਬਿਮਾਰੀ ਕਾਰਨ ਪੈਦਾ ਹੋਈ ਬੇਯਕੀਨੀ, ਚੀਨ ਅਤੇ ਕੌਮਾਂਤਰੀ ਅਰਥਚਾਰਿਆਂ ਵਿਚ ਮੰਦੀ ਤੋਂ ਇਲਾਵਾ ਵਪਾਰ ਡਿੱਗਣ ਦਾ ਹਵਾਲਾ ਦਿੰਦਿਆ ਇਸ ਸਾਲ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਟੀਚਾ ਤੈਅ ਨਹੀਂ ਕੀਤਾ। ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦਾ ਸੈਸ਼ਨ ਸਵੇਰੇ ਗ੍ਰੇਟ ਹਾਲ ਆਫ ਪੀਪਲ ਵਿਚ 2,900 ਮੈਂਬਰਾਂ ਨਾਲ ਸ਼ੁਰੂ ਹੋਇਆ। ਚੀਨ ਦੇ ਪ੍ਰਧਾਨ ਮੰਤਮਰੀ ਲੀ ਕੇਕਿਆਂਗ ਨੇ ਐੱਨਸੀਪੀ ਨੂੰ ਸੌਂਪੀ 23 ਸਫਿਆਂ ਦੀ ਰਿਪੋਰਟ ਵਿੱਚ ਕਿਹਾ,‘ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਸਾਲ ਆਰਥਿਕ ਵਿਕਾਸ ਲਈ ਕੋਈ ਖਾਸ ਟੀਚਾ ਨਿਰਧਾਰਤ ਨਹੀਂ ਕੀਤਾ ਹੈ।’ ਚੀਨ ਨੇ ਦੇਸ਼ ਦੇ ਲਗਭਗ ਸਾਰੇ ਹਿੱਸੇ ਖੋਲ੍ਹ ਦਿੱਤੇ ਹਨ।ਸੰਸਦ ਦਾ ਸੈਸ਼ਨ ਮਾਰਚ ਵਿਚ ਹੋਣਾ ਸੀ ਪਰ ਕਰੋਨਾਵਾਇਰਸ ਮੁਲਤਵੀ ਕਰ ਦਿੱਤਾ ਗਿਆ ਸੀ।ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਦੇ ਨਾਲ, ਸੱਤਾਧਾਰੀ ‘ਕਮਿਊਨਿਸਟ ਪਾਰਟੀ ਆਫ਼ ਚਾਈਨਾ’ ਦੇ ਚੋਟੀ ਦੇ ਨੇਤਾ ਬਿਨਾਂ ਕਿਸੇ ਮਾਸਕ ਤੋਂ ਸੈਸ਼ਲ ਵਿੱਚ ਸ਼ਾਮਲ ਹੋਏ, ਜਦੋਂ ਕਿ 2,897 ਮੈਂਬਰਾਂ ਨੇ ਮਾਸਕ ਪਾਇਆ ਹੋਇਆ ਸੀ।

Previous articleਮਜ਼ਦੂਰਾਂ ਦੀ ਮਦਦ ਕਰਨ ਵਾਲਿਆਂ ਨੂੰ ਜੇਲ੍ਹ ’ਚ ਡੱਕ ਰਹੀ ਹੈ ਯੂਪੀ ਸਰਕਾਰ: ਪ੍ਰਿਯੰਕਾ
Next articleਇਕ ਦਿਨ ਵਿੱਚ ਕਰੋਨਾ ਦੇ ਰਿਕਾਰਡ 6088 ਮਾਮਲੇ