ਚੀਨ ਨੇ ਅਮਰੀਕਾ ਵੱਲੋਂ ਵੀਜ਼ੇ ਰੱਦ ਕਰਨ ਨੂੰ ਨਸਲੀ ਭੇਦਭਾਵ ਦੱਸਿਆ

ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਲਗਪਗ 1,000 ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਨੂੰ ‘ਸਪੱਸ਼ਟ ਰਾਜਸੀ ਜ਼ੁਲਮ ਅਤੇ ਨਸਲੀ ਭੇਦਭਾਵ’ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਦਾ ਇਹ ਬਿਆਨ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਸਕੱਤਰ ਚਾਡ ਵੌਲਫ ਵੱਲੋਂ ਉਨ੍ਹਾਂ ਦੇ ਵਿਭਾਗ ਵੱਲੋਂ ‘ਚੀਨ ਦੀ ਫ਼ੌਜ ਨਾਲ ਜੁੜੇ ਕੁਝ ਚੀਨੀ ਗਰੈਜੂਏਟ ਵਿਦਿਆਰਥੀਆਂ ਤੇ ਖੋਜਕਰਤਾਵਾਂ ਦੇ ਵੀਜ਼ੇ ਰੱਦ ਕਰਨ ਦੇ ਫ਼ੈਸਲੇ’ ਸਬੰਧੀ ਦਿੱਤੇ ਬਿਆਨ ਤੋਂ ਮਗਰੋਂ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ  ਸੰਵੇਦਨਸ਼ੀਲ ਤੇ ਗੁਪਤ ਜਾਣਕਾਰੀ ਹਾਸਲ ਨਾ ਕਰ ਸਕਣ, ਇਸ ਲਈ ਇਹ ਵੀਜ਼ੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੀਨ ਵਿਦਿਆਰਥੀ ਵੀਜ਼ਿਆਂ ਦੀ ਗਲਤ ਵਰਤੋਂ ਕਰ ਰਿਹਾ ਹੈ।

Previous articleਪਠਾਨਕੋਟ ਹਵਾਈ ਫੌਜ ਅੱਡੇ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ ਪਾਕਿਸਤਾਨ ਤੁਰੰਤ ਕਾਰਵਾਈ ਕਰੇ: ਅਮਰੀਕਾ
Next articleਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀ